ਜਲੰਧਰ , 06 ਜੁਲਾਈ ( NRI MEDIA )
ਪਿਛਲੇ ਕਈ ਦਿਨਾਂ ਤੋਂ ਭਾਰੀ ਗਰਮੀ ਅਤੇ ਲੂ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਨੂੰ ਮੀਂਹ ਨਾਲ ਕੁਝ ਰਾਹਤ ਮਿਲੀ ਹੈ , ਪੰਜਾਬ ਦੇ ਕਈ ਜਿਲਿਆ ਵਿੱਚ ਮੀਂਹ ਨਾਲ ਮੌਸਮ ਸੁਹਾਵਣਾ ਹੋ ਗਿਆ , ਇਸ ਮੀਹ ਨੇ ਜਿਥੇ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ ਓਥੇ ਹੀ ਕਿਸਾਨਾਂ ਦੇ ਚੇਹਰੇ ਤੇ ਵੀ ਖੁਸ਼ੀ ਆ ਚੁਕੀ ਹੈ , 4 ਜੁਲਾਈ ਨੂੰ ਜਾਰੀ ਕੀਤੇ ਮਾਨਸੂਨ ਅਲਰਟ ਮੁਤਾਬਿਕ, ਮਾਨਸੂਨ ਨੇ ਉੱਤਰ-ਪੂਰਬੀ ਪੰਜਾਬ ਚ ਦਸਤਕ ਦੇ ਦਿੱਤੀ ਹੈ, ਹਾਲਾਂਕਿ ਜਿਆਦਾ ਸੂਬਾ ਹਾਲੇ ਵੀ ਮਾਨਸੂਨ ਤੋਂ ਸੱਖਣਾ ਹੈ ਪਰ ਆਗਾਮੀ 24-48 ਘੰਟਿਆਂ ਦੌਰਾਨ ਮਾਨਸੂਨ ਸੂਬੇ ਦੇ ਕੁਝ ਹੋਰਨਾਂ ਹਿੱਸਿਆਂ ਚ ਵੀ ਜਲਦ ਦਸਤਕ ਦੇ ਦੇਵੇਗੀ।
ਸੰਬੰਧਿਤ ਖ਼ਬਰਾਂ
ਆਉਣ ਵਾਲੇ 6 ਘੰਟਿਆਂ ਦੌਰਾਨ ਜੀਰਾ,ਮੋਗਾ,ਫਰੀਦਕੋਟ,ਮੁਕਤਸਰ,ਬਠਿੰਡਾ,ਜਲੰਧਰ,ਕਪੂਰਥਲਾ,ਗੁਰਦਾਸਪੁਰ,ਪਠਾਨਕੋਟ,ਅੰਮ੍ਰਿਤਸਰ ਦੇ ਇਲਾਕਿਆਂ ਚ ਠੰਢੀਆਂ ਹਵਾਂਵਾਂ ਨਾਲ ਟੁੱਟਵੀਂ ਹਲਕੀ/ਦਰਮਿਆਨੀ ਬਰਸਾਤ ਹੋਵੇਗੀ , ਸਰਹੱਦੀ ਪੰਜਾਬ ਦੇ ਕੁਝ ਹਿੱਸਿਆਂ ਚ ਕਾਰਵਾਈ ਜਾਰੀ ਹੈ ਜੋ ਹੋਰ ਵੀ ਤੇਜ ਹੋਣ ਦੀ ਉਮੀਦ ਹੈ , ਕੇਂਦਰੀ ਪੰਜਾਬ ਚ ਵੀ ਉਮੀਦ ਬਰਕਰਾਰ ਹੈ ਜਿਸ ਬਾਰੇ ਜਰੂਰਤ ਹੋਣ ਤੇ ਅਲਰਟ ਜਾਰੀ ਕੀਤਾ ਜਾਵੇਗਾ।
ਮਾਨਸੂਨ ਦਾ ਆਗਮਨ ਪਿਛਲੇ ਦੋ ਸਾਲਾਂ ਵਾਂਗ ਜਿਆਦਾ ਧਮਾਕੇਦਾਰ ਨਹੀਂ ਹੋਵੇਗਾ ਨਾ ਹੀ ਫਿਲਹਾਲ ਝੜੀ ਲੱਗਣ ਦੀ ਖਾਸ ਉਮੀਦ ਹੈ, ਫਿਰੋਜ਼ਪੁਰ, ਅਬੋਹਰ, ਮਾਨਸਾ, ਬਰਨਾਲਾ,ਸੰਗਰੂਰ,ਮੋਗਾ,ਜਲਾਲਾਬਾਦ,ਫਰੀਦਕੋਟ,ਮੁਕਤਸਰ, ਬਠਿੰਡਾ ਸਹਿਤ ਬਾਕੀ ਰਹਿੰਦੇ ਹਿੱਸਿਆਂ ਚ ਠੰਢੀਆਂ ਹਵਾਂਵਾਂ ਤੇ ਹਲਕੀ/ਦਰਮਿਆਨੀ ਬਰਸਾਤੀ ਕਾਰਵਾਈਆਂ ਨਾਲ ਗਰਮੀ ਤੋਂ ਕੁਝ ਰਾਹਤ ਜਰੂਰ ਮਿਲੇਗੀ ਪਰ ਮਾਨਸੂਨ ਦੀ ਬਰਸਾਤ ਲਈ ਪੰਜਾਬ ਦੇ ਇਨ੍ਹਾਂ ਹਿੱਸਿਆਂ ਨੂੰ 5 ਤੋਂ 7 ਦਿਨ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।






