ਚੰਡੀਗੜ੍ਹ , 17 ਜੂਨ ( NRI MEDIA )
ਸਾਰੇ ਪੰਜਾਬ ਵਾਸੀਆਂ ਵਾਸਤੇ ਇੱਕ ਖੁਸ਼ੀ ਵਾਲੀ ਖਬਰ ਹੈ। ਮੌਸਮ ਵਿਭਾਗ ਦੇ ਅਨੁਸਾਰ ਜਲਦ ਹੀ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿਚ 17 ਜੂਨ ਸ਼ਾਮ ਅਤੇ 18 ਜੂਨ ਨੂੰ ਮੀਂਹ ਪੈ ਸਕਦਾ ਹੈ, ਖਬਰ ਇਹ ਵੀ ਹੈ ਕਿ ਬਹੁਤ ਹੀ ਜਲਦ ਮਾਨਸੂਨ ਵੀ ਦਸਤਕ ਦੇ ਦੇਵੇਗਾ ਹਾਲਾਂਕਿ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਮਾਨਸੂਨ ਕਾਫੀ ਦੇਰੀ ਨਾਲ ਆ ਰਿਹਾ ਹੈ , ਇਸ ਵੇਲੇ ਸਿਰਫ ਤੇ ਸਿਰਫ ਤੱਟਵਰਤੀ ਇਲਾਕਿਆਂ ਜਿਵੇਂ ਕਿ ਕੇਰਲ ਅਤੇ ਕਰਨਾਟਕ ਵਿਚ ਹੀ ਮੀਂਹ ਪੈ ਰਹੇ ਹਨ |
ਸੰਬੰਧਿਤ ਖ਼ਬਰਾਂ
ਉਂਜ ਤਾਂ ਮੀਂਹਪੰਜਾਬ ਦੇ ਕਾਫੀ ਹਿੱਸਿਆਂ ਵਿਚ ਪਏ ਪਰ ਇਸ ਕਿਨ ਮਿਨ ਬਾਰਿਸ਼ ਦਾ ਅੱਤ ਦੀ ਗਰਮੀ ਉਤੇ ਕੋਈ ਪ੍ਰਭਾਵ ਨਾ ਪਿਆ , ਮੌਸਮ ਵਿਭਾਗ ਦੇ ਅਨੁਸਾਰ ਪੰਜਾਬ, ਝਾਰਖੰਡ, ਪੱਛਮੀ ਬੰਗਾਲ, ਬਿਹਾਰ, ਛਤੀਸਗੜ੍ਹ, ਉੜੀਸਾ, ਮੱਧ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਦੇ ਵਿਚ 40-50 ਕਿਲੋਮੀਟਰ ਦੀ ਰਫਤਾਰ ਨਾਲ ਤੇਜ ਹਵਾਵਾਂ ਚਲ ਸਕਦੀਆਂ ਹਨ ਅਤੇ ਇਸਦੇ ਨਾਲ ਹੀ ਬਿਜਲੀ ਵੀ ਡਿੱਗ ਸਕਦੀ ਹੈ।
ਇਸਤੋਂ ਅਲਾਵਾ ਵਿਭਾਗ ਕਹਿੰਦਾ ਹੈ ਕਿ ਉਤਰਾਖੰਡ ਵਿਚ ਬਿਜਲੀ ਪੈਣ ਦੇ ਨਾਲ ਨਾਲ ਗੜੇ ਪੈਣ ਦੀ ਸਤਿਥੀ ਵੀ ਬਣ ਰਹੀ ਹੈ , ਮੌਸਮ ਵਿਭਾਗ ਦੇ ਮੁਤਾਬਿਕ ਹੁਣ ਤਕ ਮਾਨਸੂਨ ਨੂੰ ਦੇਸ਼ ਦੇ ਕਾਫੀ ਹਿੱਸਿਆਂ ਤਕ ਪੁੱਜ ਜਾਣਾ ਚਾਹੀਦਾ ਸੀ ਪਰ ਅਜਿਹਾ ਨਾ ਹੋ ਸਕਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਚੇਹਰੇ ਖੁਸ਼ਕ ਨਜ਼ਰ ਆ ਰਹੇ ਹਨ |






