|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਈਆ: ਟਰੱਕ ਅਤੇ ਐਕਟਿਵਾ ਦੀ ਭਿਆਨਕ ਟੱਕਰ, ਲੜਕੀ ਦੀ ਮੌਤ

ਰਈਆ (ਨੇਹਾ): ਇਥੇ ਦਾਣਾ ਮੰਡੀ ਨੇੜੇ ਅੱਜ ਸਵੇਰੇ ਕਰੀਬ 9 ਵਜੇ ਇੱਕ ਟਰੱਕ ਅਤੇ ਐਕਟਿਵਾ ਦੀ ਟੱਕਰ ਵਿੱਚ ਲੜਕੀ ਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਚੌਂਕੀ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਟਰੱਕ (ਨੰ. ਪੀਬੀ 05 ਏਪੀ 8495) ਜੋ ਕਿ ਜਲੰਧਰ ਸਾਈਡ ਤੋਂ ਆ ਕੇ ਪੁਲ ਥੱਲੇ ਖੜਾ ਸੀ। ਇਸ ਦੌਰਾਨ ਪਿੱਛਿਓਂ ਆ ਰਹੀ ਐਕਟਿਵਾ ਸਵਾਰ ਲੜਕੀ, ਜਿਸ ਨੇ ਨਿੱਕਾ ਰਈਆ ਨੂੰ ਮ

NRI Post Desk · 357 ਦਿਨ ਪਹਿਲਾਂ · ਅੱਪਡੇਟ 357 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰਈਆ: ਟਰੱਕ ਅਤੇ ਐਕਟਿਵਾ ਦੀ ਭਿਆਨਕ ਟੱਕਰ, ਲੜਕੀ ਦੀ ਮੌਤ
📷 NRI Post Desk

ਰਈਆ (ਨੇਹਾ): ਇਥੇ ਦਾਣਾ ਮੰਡੀ ਨੇੜੇ ਅੱਜ ਸਵੇਰੇ ਕਰੀਬ 9 ਵਜੇ ਇੱਕ ਟਰੱਕ ਅਤੇ ਐਕਟਿਵਾ ਦੀ ਟੱਕਰ ਵਿੱਚ ਲੜਕੀ ਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਚੌਂਕੀ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਟਰੱਕ (ਨੰ. ਪੀਬੀ 05 ਏਪੀ 8495) ਜੋ ਕਿ ਜਲੰਧਰ ਸਾਈਡ ਤੋਂ ਆ ਕੇ ਪੁਲ ਥੱਲੇ ਖੜਾ ਸੀ। ਇਸ ਦੌਰਾਨ ਪਿੱਛਿਓਂ ਆ ਰਹੀ ਐਕਟਿਵਾ ਸਵਾਰ ਲੜਕੀ, ਜਿਸ ਨੇ ਨਿੱਕਾ ਰਈਆ ਨੂੰ ਮੁੜਨਾ ਸੀ, ਦਾ ਸਕੂਟਰ ਬੇਕਾਬੂ ਹੋ ਕੇ ਖੜੇ ਟਰੱਕ ਵਿੱਚ ਵੱਜਿਆ।

ਸੰਬੰਧਿਤ ਖ਼ਬਰਾਂ

ਹਾਦਸੇ ਵਿਚ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਸ਼ਨਾਖਤ ਨਵਪ੍ਰੀਤ ਕੌਰ ਵਾਸੀ ਨਿੱਕਾ ਰਈਆ ਵਜੋਂ ਹੋਈ ਹੈ। ਉਕਤ ਲੜਕੀ ਅਕਾਲ ਹਸਪਤਾਲ ਰਈਆ ਵਿੱਚ ਮੁਲਾਜ਼ਮ ਸੀ ਅਤੇ ਰਾਤ ਦੀ ਡਿਊਟੀ ਕਰਕੇ ਵਾਪਸ ਆ ਰਹੀ ਸੀ। ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!