|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਆਸਟ੍ਰੇਲੀਆ

ਸਿਡਨੀ ’ਚ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਰੈਲੀ ਕੀਤੀ

ਸਿਡਨੀ (ਦੇਵ ਇੰਦਰਜੀਤ)- ਭਾਰਤ ’ਚ ਚੱਲ ਰਹੇ ਕਿਸਾਨੀ ਅੰਦੋਲਨ ਅਤੇ ਮਨੁੱਖੀ ਹੱਕਾਂ ਦੇ ਸਮਰਥਨ ਵਿੱਚ ਇਥੇ ਰੈਲੀ ਕੀਤੀ ਗਈ। ਬਲੈਕ ਟਾਊਨ ਸ਼ੋਅ ਗਰਾਊਂਡ ਵਿੱਚ ਜੁੜੇ ਲੋਕਾਂ ਵਿੱਚ ਵਧੇਰੇ ਕਰਕੇ ਨੌਜਵਾਨ ਸ਼ਾਮਲ ਸਨ। ਬੁਲਾਰਿਆਂ ਦੇ ਵਿਚਾਰਾਂ ਤੋਂ ਉੱਭਰ ਕਿ ਆਇਆ ਕਿ ਭਾਰਤ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਆਪਣੀ ਹੈਂਕੜਬਾਜ਼ੀ ਦਿਖਾ ਰਹੀ ਹੈ ਅਤੇ ਮਨੁੱਖੀ ਹੱਕਾਂ ਦਾ

NRI Post Desk · 2103 ਦਿਨ ਪਹਿਲਾਂ · ਅੱਪਡੇਟ 1527 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਿਡਨੀ ’ਚ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਰੈਲੀ ਕੀਤੀ
📷 NRI Post Desk

ਸਿਡਨੀ (ਦੇਵ ਇੰਦਰਜੀਤ)- ਭਾਰਤ ’ਚ ਚੱਲ ਰਹੇ ਕਿਸਾਨੀ ਅੰਦੋਲਨ ਅਤੇ ਮਨੁੱਖੀ ਹੱਕਾਂ ਦੇ ਸਮਰਥਨ ਵਿੱਚ ਇਥੇ ਰੈਲੀ ਕੀਤੀ ਗਈ। ਬਲੈਕ ਟਾਊਨ ਸ਼ੋਅ ਗਰਾਊਂਡ ਵਿੱਚ ਜੁੜੇ ਲੋਕਾਂ ਵਿੱਚ ਵਧੇਰੇ ਕਰਕੇ ਨੌਜਵਾਨ ਸ਼ਾਮਲ ਸਨ। ਬੁਲਾਰਿਆਂ ਦੇ ਵਿਚਾਰਾਂ ਤੋਂ ਉੱਭਰ ਕਿ ਆਇਆ ਕਿ ਭਾਰਤ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਆਪਣੀ ਹੈਂਕੜਬਾਜ਼ੀ ਦਿਖਾ ਰਹੀ ਹੈ ਅਤੇ ਮਨੁੱਖੀ ਹੱਕਾਂ ਦਾ ਘਾਣ ਕਰ ਰਹੀ ਹੈ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਦੇ ਦਬਾਅ ਹੇਠ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਸੋਧਣ ਅਤੇ ਕੁਝ ਅਰਸੇ ਲਈ ਅੱਗੇ ਪਾਉਣ ਦੀ ਤਜਵੀਜ਼ ਦਰਸਾਉਂਦੀ ਹੈ ਉਹ ਇਖ਼ਲਾਕੀ ਤੌਰ ’ਤੇ ਮੰਨ ਚੁੱਕੀ ਹੈ ਕਿ ਜਲਦਬਾਜ਼ੀ ਵਿੱਚ ਬਣੇ ਕਾਨੂੰਨਾਂ ਵਿੱਚ ਖਾਮੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੇ ਹੱਕ ’ਚ ਅੰਤਰਰਾਸ਼ਟਰੀ ਪੱਧਰ ’ਤੇ ਨਾਮੀ ਹਸਤੀਆਂ ਨੇ ਦਿੜ੍ਹਤਾ ਨਾਲ ਆਵਾਜ਼ ਬੁਲੰਦ ਕੀਤੀ ਹੈ ਪਰੰਤੂ ਸਰਕਾਰ ਨੇ ਨਾਜਾਇਜ਼ ਕੇਸ ਦਰਜ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਝੀ ਹਰਕਤ ਕੀਤੀ ਹੈ।

🔔 ਆਸਟ੍ਰੇਲੀਆ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!