|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਛੋਟੇ ਜਿਹੇ ਪਿੰਡ ਤੋਂ ਉੱਠ ਕੇ ਰਮੇਸ਼ ਸੰਘਾ ਨੇ ਕੈਨੇਡਾ ਵਿੱਚ ਜਾ ਕੇ ਮਾਰੀਆਂ ਮੱਲਾਂ

ਓਂਟਾਰੀਓ ਡੈਸਕ (Vikram Sehajpal) : ਰਮੇਸ਼ ਸੰਘਾ ਨੇ ਕੈਨੇਡਾ ਦੇ ਬਰੈਂਪਟਨ ਇਲਾਕੇ ਤੋਂ ਜਿੱਤ ਹਾਸਲ ਕਰ ਕੇ ਅੱਜ ਉੱਥੋ ਦੇ ਸਾਂਸਦ ਬਣ ਚੁੱਕੇ ਹਨ। 1990 ਵਿੱਚ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡ ਲੇਸੜੀਵਾਲ ਤੋਂ ਕੈਨੇਡਾ ਗਏ ਸਨ।ਸਖ਼ਤ ਮਿਹਨਤ ਅਤੇ ਲੋਕਾਂ ਦੇ ਪਿਆਰ ਨੇ ਅੱਜ ਉਨ੍ਹਾਂ ਨੂੰ ਇਸ ਮੁਕਾਮ 'ਤੇ ਪਹੁੰਚਾ ਦਿੱਤਾ ਹੈ ਕਿ ਜਲੰਧਰ ਵਿਖੇ ਪੁਰਾਣੇ ਪਿੰਡ ਵਿੱਚ ਵੀ ਉਨ੍ਹ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (Vikram Sehajpal) : ਰਮੇਸ਼ ਸੰਘਾ ਨੇ ਕੈਨੇਡਾ ਦੇ ਬਰੈਂਪਟਨ ਇਲਾਕੇ ਤੋਂ ਜਿੱਤ ਹਾਸਲ ਕਰ ਕੇ ਅੱਜ ਉੱਥੋ ਦੇ ਸਾਂਸਦ ਬਣ ਚੁੱਕੇ ਹਨ। 1990 ਵਿੱਚ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡ ਲੇਸੜੀਵਾਲ ਤੋਂ ਕੈਨੇਡਾ ਗਏ ਸਨ।ਸਖ਼ਤ ਮਿਹਨਤ ਅਤੇ ਲੋਕਾਂ ਦੇ ਪਿਆਰ ਨੇ ਅੱਜ ਉਨ੍ਹਾਂ ਨੂੰ ਇਸ ਮੁਕਾਮ 'ਤੇ ਪਹੁੰਚਾ ਦਿੱਤਾ ਹੈ ਕਿ ਜਲੰਧਰ ਵਿਖੇ ਪੁਰਾਣੇ ਪਿੰਡ ਵਿੱਚ ਵੀ ਉਨ੍ਹਾਂ ਦੇ ਭੈਣ ਭਰਾ ਅਤੇ ਰਿਸ਼ਤੇਦਾਰ ਖੁਸ਼ੀਆਂ ਮਨਾ ਰਹੇ ਹਨ।

ਸੰਬੰਧਿਤ ਖ਼ਬਰਾਂ

ਜਲੰਧਰ ਦੇ ਪਿੰਡ ਲੇਸੜੀਵਾਲ ਦੇ ਮੂਲ ਵਾਸੀ ਰਮੇਸ਼ਵਰ ਸਿੰਘ ਸੰਘਾ ਇੱਥੋਂ ਹੀ ਉੱਠ ਕੇ ਅੱਜ ਉਹ ਕੈਨੇਡਾ ਵਿੱਚ ਆਪਣੀ ਜਿੱਤ ਦਾ ਪਰਚਮ ਲਹਿਰਾ ਰਹੇ ਹਨ। ਰਮੇਸ਼ਵਰ ਸਿੰਘ ਸੰਘਾ ਦੇ ਛੋਟੇ ਭਰਾ ( ਚਾਚੇ ਦਾ ਬੇਟਾ ) ਇੰਦਰਜੀਤ ਸਿੰਘ ਸੰਘਾ ਨੇ ਦੱਸਿਆ ਕਿ ਰਮੇਸ਼ਵਰ ਪਹਿਲੇ ਭਾਰਤੀ ਭਾਰਤੀ ਹਵਾਈ ਵਿੱਚ ਨੌਕਰੀ ਕਰਦੇ ਸੀ ਅਤੇ ਨੌਕਰੀ ਦੌਰਾਨ ਉਨ੍ਹਾਂ ਨੇ ਵਕਾਲਤ ਕੀਤੀ ਜਿਸ ਤੋਂ ਬਾਅਦ ਉਹ ਜਲੰਧਰ ਦੇ ਇੱਕ ਨਾਮੀਂ ਵਕੀਲ ਬਣੇ। 1990 ਵਿੱਚ ਸੰਘਾ ਆਪਣੀ ਬੇਟੀ ਕੋਲ ਕੈਨੇਡਾ ਚਲੇ ਗਏ ਅਤੇ ਉੱਥੇ ਜਾ ਕੇ ਵੀ ਇੱਕ ਸਾਲ ਵਕਾਲਤ ਦੀ ਪੜ੍ਹਾਈ ਕਰਕੇ ਕੈਨੇਡਾ ਵਿੱਚ ਵਕਾਲਤ ਸ਼ੁਰੂ ਕੀਤੀ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!