|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਰਾਣਾ ਬਲਾਚੌਰੀਆ ਕਤਲ ਮਾਮਲਾ: ਪੁਲਿਸ ਮੁਕਾਬਲੇ ’ਚ ਗੈਂਗਸਟਰ ਕਰਨ ਦੀ ਮੌਤ

ਖਰਡ਼ (ਨੇਹਾ): ਪ੍ਰਸਿੱਧ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਕਤਲ ਕੇਸ ਵਿੱਚ ਮੁੱਖ ਸ਼ੂਟਰ ਕਰਨ ਡਿਫਾਲਟ ਅੱਜ ਸਵੇਰੇ ਖਰੜ ਦੇ ਪਿੰਡ ਰੁੜਕੀ ਖਾਮ ਨਜਦੀਕ ਹੋਏ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ। ਇਸ ਸੰਬੰਧੀ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਹ ਪਹਿਲਾ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਨੇ ਬੀਤੀ ਰਾਤ ਸੀ ਆਈ ਏ ਸਟਾਫ ਕੋਲ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ

NRI Post Desk · 315 ਦਿਨ ਪਹਿਲਾਂ · ਅੱਪਡੇਟ 315 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰਾਣਾ ਬਲਾਚੌਰੀਆ ਕਤਲ ਮਾਮਲਾ: ਪੁਲਿਸ ਮੁਕਾਬਲੇ ’ਚ ਗੈਂਗਸਟਰ ਕਰਨ ਦੀ ਮੌਤ
📷 NRI Post Desk

ਖਰਡ਼ (ਨੇਹਾ): ਪ੍ਰਸਿੱਧ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਕਤਲ ਕੇਸ ਵਿੱਚ ਮੁੱਖ ਸ਼ੂਟਰ ਕਰਨ ਡਿਫਾਲਟ ਅੱਜ ਸਵੇਰੇ ਖਰੜ ਦੇ ਪਿੰਡ ਰੁੜਕੀ ਖਾਮ ਨਜਦੀਕ ਹੋਏ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ। ਇਸ ਸੰਬੰਧੀ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਹ ਪਹਿਲਾ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਨੇ ਬੀਤੀ ਰਾਤ ਸੀ ਆਈ ਏ ਸਟਾਫ ਕੋਲ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਸਿਵਲ ਹਸਪਤਾਲ ਖਰੜ ਵਿਖੇ ਲੈਜਾਣ ਮੌਕੇ ਧੁੰਦ ਕਾਰਨ ਪੁਲੀਸ ਦੀ ਗੱਡੀ ਡਿਵਾਇਡਰ ’ ਚੜ੍ਹ ਗਈ। ਇਸ ਦੌਰਾਨ ਕਰਨ ਡਿਫਾਲਟ ਨੇ ਮੌਕਾ ਦੇਖਦਿਆਂ ਉੱਥੋਂ ਫਰਾਰ ਹੋ ਗਿਆ ਅਤੇ 6-7 ਘੰਟੇ ਲਾਪਤਾ ਰਿਹਾ। ਇਸੇ ਦੌਰਾਨ ਪੁਲੀਸ ਨੇ ਚਾਰੇ ਪਾਸੇ ਅਲਰਟ ਘੋਸ਼ਿਤ ਕਰ ਦਿੱਤਾ ਅਤੇ ਉਸ ਦੀ ਤਲਾਸ਼ੀ ਸ਼ੁਰੂ ਕੀਤੀ।

ਸੰਬੰਧਿਤ ਖ਼ਬਰਾਂ

ਪੁਲੀਸ ਅਨੁਸਾਰ ਸ਼ਨਿਚਰਵਾਰ ਸਵੇਰੇ 6-7 ਵਜੇ ਦੇ ਵਿਚਕਾਰ ਉਸ ਨੂੰ ਐਨਕਾਉਂਟਰ ਵਾਲੀ ਥਾਂ ਤੇ ਦੇਖਿਆ ਗਿਆ ਤਾਂ ਉਸ ਨੇ ਪੁਲੀਸ ਪਾਰਟੀ ਤੇ ਹਮਲਾ ਕਰ ਦਿੱਤਾ ਅਤੇ 6-7 ਰਾਉਂਡ ਫਾਇਰ ਕੀਤੇ। ਪੁਲੀਸ ਅਨੁਸਾਰ ਉਹ ਇੱਥੇ ਲੁਕੋਇਆ ਹਥਿਆਰ ਲੈਣ ਆਇਆ ਹੋ ਸਕਦਾ ਹੈ।

ਪੁਲੀਸ ਦੀ ਜਵਾਬੀ ਕਾਰਵਾਈ ਦੌਰਾਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਅਤੇ ਹਸਪਤਾਲ ਪਹੁੰਚਣ ਮੌਕੇ ਉਸ ਦੀ ਮੌਤ ਹੋ ਗਈ। ਜਿਲ੍ਹਾ ਪੁਲੀਸ ਮੁਖੀ ਹਰਮਨਦੀਪ ਸਿੰਘ ਹੰਸ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ ਹੋਏ ਸਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਰਾਣਾ ਬਲਾਚੌਰੀਆ ਕਤਲ ਮਾਮਲਾ: ਪੁਲਿਸ ਮੁਕਾਬਲੇ ’ਚ ਗੈਂਗਸਟਰ ਕਰਨ ਦੀ ਮੌਤ — NRI Post