|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੰਗਲਾਦੇਸ਼ - ਅਧਿਆਪਕ ਤੇ ਲਗੇ ਵਿਦਿਆਰਥਣਾਂ ਨਾਲ ਬਲਾਤਕਾਰ ਦੇ ਦੋਸ਼ੀ

ਬੰਗਲਾਦੇਸ਼ ਡੈਸਕ (ਵਿਕਰਮ ਸਹਿਜਪਾਲ) : ਬੰਗਲਾਦੇਸ਼ ਦੇ ਉੱਤਰੀ ਇਲਾਕੇ 'ਚ ਬਣੇ ਮਦਰਸੇ ਦੇ ਇਕ ਅਧਿਆਪਕ ਨੂੰ ਇਥੇ ਪੜਨ ਵਾਲੀਆਂ 8 ਵਿਦਿਆਰਥਣਾਂ ਨਾਲ ਕਥਿਤ ਰੂਪ 'ਚ ਬਲਾਤਕਾਰ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਅਬਦੁੱਲ ਖਾਏਰ ਬੇਲਾਲੀ ਨਾਂ ਦੇ ਅਧਿਕਾਪਕ ਨੇ ਇਕ ਸਾਲ ਪਹਿਲਾਂ ਨੇਤ੍ਰੀਖੋਨਾ ਜ਼ਿਲੇ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬੰਗਲਾਦੇਸ਼ ਡੈਸਕ (ਵਿਕਰਮ ਸਹਿਜਪਾਲ) : ਬੰਗਲਾਦੇਸ਼ ਦੇ ਉੱਤਰੀ ਇਲਾਕੇ 'ਚ ਬਣੇ ਮਦਰਸੇ ਦੇ ਇਕ ਅਧਿਆਪਕ ਨੂੰ ਇਥੇ ਪੜਨ ਵਾਲੀਆਂ 8 ਵਿਦਿਆਰਥਣਾਂ ਨਾਲ ਕਥਿਤ ਰੂਪ 'ਚ ਬਲਾਤਕਾਰ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਅਬਦੁੱਲ ਖਾਏਰ ਬੇਲਾਲੀ ਨਾਂ ਦੇ ਅਧਿਕਾਪਕ ਨੇ ਇਕ ਸਾਲ ਪਹਿਲਾਂ ਨੇਤ੍ਰੀਖੋਨਾ ਜ਼ਿਲੇ 'ਚ ਬਣੇ ਮਾ ਹਵਾ ਕੌਮੀ ਬਾਲਿਕਾ ਮਦਰਸੇ 'ਚ ਨੌਕਰੀ ਸ਼ੁਰੂ ਕੀਤੀ।

ਸੰਬੰਧਿਤ ਖ਼ਬਰਾਂ

ਉਸ ਨੂੰ ਬਲਾਤਕਾਰ ਦੀ ਕੋਸ਼ਿਸ਼ ਦੇ ਇਕ ਮਾਮਲੇ 'ਚ ਫੜਿਆ ਗਿਆ ਤੇ ਉਸ ਤੋਂ ਬਾਅਦ ਉਸ ਨੇ ਆਪਣਾ ਅਪਰਾਧ ਸਵਿਕਾਰ ਕਰ ਲਿਆ। ਬੇਲਾਲੀ ਕੋਲ ਦੀ ਮਸਜਿਦ 'ਚ ਮੌਲਵੀ ਵੀ ਹੈ ਤੇ ਸਥਾਨਕ ਲੋਕਾਂ ਨੇ ਉਸ ਨੂੰ ਪੁਲਸ ਹਵਾਲੇ ਕਰਨ ਤੋਂ ਪਹਿਲਾਂ ਉਸ ਦੀ ਜਮ ਕੇ ਕੁੱਟਮਾਰ ਕੀਤੀ। ਰਿਪੋਰਟ 'ਚ ਕਿਹਾ ਗਿਆ ਕਿ ਜਦੋਂ ਉਹ ਦੂਜੀ ਕਲਾਸ 'ਚ ਪੜਨ ਵਾਲੀ ਇਕ 8 ਸਾਲ ਦੀ ਬੱਚੀ ਨਾਲ ਰੇਪ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਬੱਚੀ ਦੇ ਚੀਕਣ ਕਰਕੇ ਲੋਕਾਂ ਨੂੰ ਇਸ ਦਾ ਪਤਾ ਲੱਗ ਗਿਆ। ਲੜਕੀ ਦੀ ਮਾਂ ਹੋਰਾਂ ਘਰਾਂ 'ਚ ਕੰਮ ਕਰਦੀ ਸੀ।

ਪੁਲਸ ਵਲੋਂ ਸਖਤੀ ਨਾਲ ਪੁੱਛਣ 'ਤੇ ਦੋਸ਼ੀ ਨੇ ਦੱਸਿਆ ਕਿ ਉਹ 35 ਵਿਦਿਆਰਥਣਾਂ 'ਚੋਂ 8 ਨਾਲ ਬਲਾਤਕਾਰ ਕਰ ਚੁੱਕਿਆ ਹੈ। ਇਨ੍ਹਾਂ ਬੱਚੀਆਂ ਦੀ ਉਮਰ 11 ਸਾਲ ਦੇ ਅੰਦਰ ਹੈ। ਨੇਤ੍ਰੀਖੋਨਾ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਵਿਦਿਆਰਥਣਾਂ ਨੂੰ ਆਪਣੇ ਕਮਰੇ 'ਚ ਬੁਲਾਉਂਦਾ ਸੀ ਤੇ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਮਾਲਿਸ਼ ਕਰਨ ਲਈ ਕਹਿੰਦਾ ਸੀ। ਫਿਰ ਉਹ ਉਨ੍ਹਾਂ ਦੇ ਨਾਲ ਬਲਾਤਕਾਰ ਕਰਦਾ ਸੀ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਇਲਾਕੇ 'ਚ ਗੁੱਸੇ ਦੀ ਲਹਿਰ ਫੈਲ ਗਈ ਤੇ ਲੋਕ ਇਕੱਠੇ ਹੋ ਗਏ। ਉਹ ਦੋਸ਼ੀ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!