ਨਿਊਜ਼ ਡੈਸਕ (ਜਸਕਮਲ) : ਰੱਖਿਆ ਮੰਤਰਾਲੇ ਨੇ ਰਾਫੇਲ ਜਹਾਜ਼ ਸੌਦੇ ਦੇ ਤਹਿਤ ਆਪਣੀਆਂ ਔਫਸੈੱਟ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ 'ਚ ਦੇਰੀ ਲਈ ਯੂਰਪੀ ਮਿਜ਼ਾਈਲ ਨਿਰਮਾਤਾ MBDA 'ਤੇ 1 ਮਿਲੀਅਨ ਯੂਰੋ ਤੋਂ ਘੱਟ ਦਾ ਜੁਰਮਾਨਾ ਲਗਾਇਆ ਹੈ। ਰੱਖਿਆ ਮੰਤਰਾਲੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫ੍ਰੈਂਚ ਏਰੋਸਪੇਸ ਪ੍ਰਮੁੱਖ Dassault Aviation ਰਾਫੇਲ ਜੈੱਟਾਂ ਦੀ ਨਿਰਮਾਤਾ ਹੈ ਜਦਕਿ MBDA ਜਹਾਜ਼ਾਂ ਲਈ ਮਿਜ਼ਾਈਲ ਪ੍ਰਣਾਲੀਆਂ ਦੀ ਸਪਲਾਈ ਕਰਦੀ ਹੈ। ਭਾਰਤ ਨੇ ਸਤੰਬਰ 2016 'ਚ ਫਰਾਂਸ ਨਾਲ 59,000 ਕਰੋੜ ਰੁਪਏ ਦੀ ਲਾਗਤ ਨਾਲ 36 ਰਾਫੇਲ ਜੈੱਟ ਖਰੀਦਣ ਲਈ ਇਕ ਅੰਤਰ-ਸਰਕਾਰੀ ਸਮਝੌਤੇ 'ਤੇ ਹਸਤਾਖਰ ਕੀਤੇ ਸਨ ਤੇ ਆਫਸੈੱਟ ਜ਼ਿੰਮੇਵਾਰੀਆਂ ਇਕਰਾਰਨਾਮੇ ਦਾ ਹਿੱਸਾ ਸਨ।
ਸੰਬੰਧਿਤ ਖ਼ਬਰਾਂ
ਸੌਦੇ ਦੇ ਹਿੱਸੇ ਵਜੋਂ, ਸਤੰਬਰ 2019 ਤੇ ਸਤੰਬਰ 2022 ਵਿਚਕਾਰ ਹਰ ਸਾਲ ਆਫਸੈੱਟ ਦੇ ਤੌਰ 'ਤੇ ਕੁੱਲ ਇਕਰਾਰਨਾਮੇ ਦੇ ਮੁੱਲ ਦਾ 50 ਫੀਸਦੀ ਭਾਰਤ 'ਚ ਮੁੜ ਨਿਵੇਸ਼ ਕੀਤਾ ਜਾਣਾ ਹੈ।
ਸੂਤਰਾਂ ਨੇ ਕਿਹਾ ਕਿ ਰੱਖਿਆ ਮੰਤਰਾਲੇ ਨੇ ਸਤੰਬਰ 2019-ਸਤੰਬਰ 2020 ਦੀ ਮਿਆਦ ਲਈ ਆਪਣੀਆਂ ਆਫਸੈੱਟ ਜ਼ਿੰਮੇਵਾਰੀਆਂ 'ਚ ਦੇਰੀ ਕਰਨ ਲਈ MBDA ਤੋਂ 1 ਮਿਲੀਅਨ ਯੂਰੋ ਤੋਂ ਘੱਟ ਦਾ ਜੁਰਮਾਨਾ ਲਗਾਇਆ ਤੇ ਇਕੱਠਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ MBDA ਨੇ ਆਪਣਾ ਜੁਰਮਾਨਾ ਜਮ੍ਹਾ ਕਰ ਦਿੱਤਾ ਹੈ ਪਰ ਰੱਖਿਆ ਮੰਤਰਾਲੇ ਕੋਲ ਆਪਣਾ ਵਿਰੋਧ ਵੀ ਦਰਜ ਕਰਾਇਆ ਹੈ।







