|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੱਚੇ ਦਾ ਡਿੱਗ ਜਾਣਾ ਤੇ ਹਾਲੇ ਤੱਕ ਨਾ ਕੱਢਿਆ ਜਾਣਾ ਇਹ ਪ੍ਰਸ਼ਾਸਨ ਦੀ ਗ਼ਲਤੀ : ਸਿਮਰਨਜੀਤ ਸਿੰਘ ਮਾਨ

ਸੰਗਰੂਰ : 150 ਫੁੱਟ ਡੂੰਘੇ ਬੋਰ 'ਚ 2 ਸਾਲਾ ਮਾਸੂਮ ਬੱਚੇ ਦਾ ਡਿੱਗ ਜਾਣਾ ਤੇ ਫਿਰ 95 ਘੰਟਿਆਂ ਤਕ ਉਸਨੂੰ ਬਚਾਓ ਟੀਮ ਵਲੋਂ ਨਾ ਕੱਢਿਆ ਜਾਣਾ ਇਹ ਪ੍ਰਸ਼ਾਸਨ ਅਤੇ ਨਿਜ਼ਾਮ ਦੀ ਗੈਰ-ਇਨਸਾਨੀਅਤ ਅਣਗਹਿਲੀ ਹੀ ਨਹੀਂ, ਬਲਕਿ ਫ਼ੌਜ ਦੀ ਵਿਸ਼ੇਸ਼ ਬਚਾਓ ਟੀਮ, ਜੋ ਇਨ੍ਹਾਂ ਕੰਮਾਂ ਦੀ ਮਾਹਿਰ ਹੁੰਦੀ ਹੈ, ਉਸਨੂੰ ਨਾ ਬੁਲਾਇਆ ਜਾਣਾ ਵੀ ਅਤਿ ਅਫ਼ਸੋਸਨਾਕ ਅਤੇ ਗੈਰ-ਜ਼ਿੰਮੇਵਰਾਨਾ ਕਾਰਵਾਈ ਹੈ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸੰਗਰੂਰ : 150 ਫੁੱਟ ਡੂੰਘੇ ਬੋਰ 'ਚ 2 ਸਾਲਾ ਮਾਸੂਮ ਬੱਚੇ ਦਾ ਡਿੱਗ ਜਾਣਾ ਤੇ ਫਿਰ 95 ਘੰਟਿਆਂ ਤਕ ਉਸਨੂੰ ਬਚਾਓ ਟੀਮ ਵਲੋਂ ਨਾ ਕੱਢਿਆ ਜਾਣਾ ਇਹ ਪ੍ਰਸ਼ਾਸਨ ਅਤੇ ਨਿਜ਼ਾਮ ਦੀ ਗੈਰ-ਇਨਸਾਨੀਅਤ ਅਣਗਹਿਲੀ ਹੀ ਨਹੀਂ, ਬਲਕਿ ਫ਼ੌਜ ਦੀ ਵਿਸ਼ੇਸ਼ ਬਚਾਓ ਟੀਮ, ਜੋ ਇਨ੍ਹਾਂ ਕੰਮਾਂ ਦੀ ਮਾਹਿਰ ਹੁੰਦੀ ਹੈ, ਉਸਨੂੰ ਨਾ ਬੁਲਾਇਆ ਜਾਣਾ ਵੀ ਅਤਿ ਅਫ਼ਸੋਸਨਾਕ ਅਤੇ ਗੈਰ-ਜ਼ਿੰਮੇਵਰਾਨਾ ਕਾਰਵਾਈ ਹੈ।

ਸੰਬੰਧਿਤ ਖ਼ਬਰਾਂ

ਅਜਿਹੇ ਗੰਭੀਰ ਹਾਲਾਤਾਂ ਵਿਚ ਫ਼ੌਜ ਦੇ ਮਾਹਿਰਾਂ ਦਾ ਬੁਲਾਉਣਾ ਅਤਿ ਜ਼ਰੂਰੀ ਹੈ। ਉਸ ਨੂੰ ਤੁਰੰਤ ਬੁਲਾਕੇ ਮਾਸੂਮ ਬੱਚੇ ਨੂੰ ਬਾਹਰ ਕਢਵਾਇਆ ਜਾਵੇ।ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਬੀਤੇ 4 ਦਿਨਾਂ ਤੋਂ ਇਕ ਬੋਰ ਵਿਚ ਡਿੱਗੇ ਮਾਸੂਮ ਬੱਚੇ ਨੂੰ ਬਾਹਰ ਨਾ ਕੱਢੇ ਜਾਣ ਉਤੇ ਪ੍ਰਸ਼ਾਸਨ ਉਤੇ ਅਣਗਹਿਲੀ ਦਾ ਦੋਸ਼ ਲਾਉਂਦੇ ਹੋਏ ਅਤੇ ਤੁਰੰਤ ਫ਼ੌਜ ਦੇ ਮਾਹਿਰਾਂ ਨੂੰ ਬੁਲਾ ਕੇ ਬੱਚੇ ਨੂੰ ਕੱਢਣ ਦੇ ਵਿਚਾਰ ਪ੍ਰਗਟਾਉਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਪਹਿਲੇ ਦਿਨ ਹੀ ਫ਼ੌਜ ਦੇ ਮਾਹਿਰਾਂ ਦੀ ਬਚਾਓ ਟੁਕੜੀ ਨੂੰ ਬੁਲਾ ਲਿਆ ਜਾਂਦਾ ਤਾਂ ਬੱਚਾ ਕੁੱਝ ਘੰਟਿਆਂ ਵਿਚ ਹੀ ਬਾਹਰ ਕੱਢਿਆ ਜਾ ਸਕਦਾ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!