|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹੁਣ ਬਿਨਾ ਰਾਸ਼ਨ ਕਾਰਡ ਤੋਂ ਦਿੱਲੀ 'ਚ 5 ਜੂਨ ਤੋਂ ਸਬ ਨੂੰ ਰਾਸ਼ਨ ਫ੍ਰੀ

ਦਿੱਲੀ (ਦੇਵ ਇੰਦਰਜੀਤ) : ਦਿੱਲੀ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਇਮਰਾਨ ਹੁਸੈਨ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਉਨ੍ਹਾਂ ਲੋਕਾਂ ਨੂੰ 4 ਕਿਲੋਗ੍ਰਾਮ ਕਣਕ ਅਤੇ ਇਕ ਕਿਲੋਗ੍ਰਾਮ ਚਾਵਲ ਪ੍ਰਤੀ ਵਿਅਕਤੀ ਮੁਫ਼ਤ ਦੇਵੇਗੀ, ਜੋ ਜਨਤਕ ਵੰਡ ਪ੍ਰਣਾਲੀ ਦੇ ਦਾਇਰੇ 'ਚ ਨਹੀਂ ਆਉਂਦੇ ਹਨ। ਹਰੇਕ ਵਾਰਡ 'ਚ ਇਕ ਸਕੂਲ ਨੂੰ ਮੁਫ਼ਤ ਅਨਾਜ ਵੰਡ ਲਈ ਚਿੰਨ੍ਹਿਤ ਕੀਤਾ ਗਿਆ ਹੈ। ਦਿੱਲੀ ਸਰਕਾ

NRI Post Desk · 2002 ਦਿਨ ਪਹਿਲਾਂ · ਅੱਪਡੇਟ 2002 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੁਣ ਬਿਨਾ ਰਾਸ਼ਨ ਕਾਰਡ ਤੋਂ ਦਿੱਲੀ 'ਚ 5 ਜੂਨ ਤੋਂ ਸਬ ਨੂੰ ਰਾਸ਼ਨ ਫ੍ਰੀ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਦਿੱਲੀ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਇਮਰਾਨ ਹੁਸੈਨ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਉਨ੍ਹਾਂ ਲੋਕਾਂ ਨੂੰ 4 ਕਿਲੋਗ੍ਰਾਮ ਕਣਕ ਅਤੇ ਇਕ ਕਿਲੋਗ੍ਰਾਮ ਚਾਵਲ ਪ੍ਰਤੀ ਵਿਅਕਤੀ ਮੁਫ਼ਤ ਦੇਵੇਗੀ, ਜੋ ਜਨਤਕ ਵੰਡ ਪ੍ਰਣਾਲੀ ਦੇ ਦਾਇਰੇ 'ਚ ਨਹੀਂ ਆਉਂਦੇ ਹਨ। ਹਰੇਕ ਵਾਰਡ 'ਚ ਇਕ ਸਕੂਲ ਨੂੰ ਮੁਫ਼ਤ ਅਨਾਜ ਵੰਡ ਲਈ ਚਿੰਨ੍ਹਿਤ ਕੀਤਾ ਗਿਆ ਹੈ। ਦਿੱਲੀ ਸਰਕਾਰ ਦੇ ਅਨੁਮਾਨ ਅਨੁਸਾਰ ਅਜਿਹੇ ਕਰੀਬ 20 ਲੱਖ ਲੋਕ ਇਸ ਯੋਜਨਾ ਦੇ ਅਧੀਨ 5 ਕਿਲੋਗ੍ਰਾਮ ਅਨਾਜ ਪ੍ਰਾਪਤ ਕਰਨ ਦੇ ਪਾਤਰ ਹੋਣਗੇ, ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹਨ।

ਸੰਬੰਧਿਤ ਖ਼ਬਰਾਂ

ਕੋਰੋਨਾ ਆਫ਼ਤ ਦਰਮਿਆਨ ਦਿੱਲੀ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਲੋੜਵੰਦਾਂ ਨੂੰ ਰਾਸ਼ਨ ਕਾਰਡ ਨਹੀਂ ਹੋਣ 'ਤੇ ਵੀ 5 ਜੂਨ ਤੋਂ ਮੁਫ਼ਤ ਰਾਸ਼ਨ ਦੇਣਾ ਸ਼ੁਰੂ ਕਰੇਗੀ। ਸਿਸੋਦੀਆ ਨੇ ਟਵੀਟ ਕੀਤਾ,''ਦਿੱਲੀ 'ਚ ਜਿਨ੍ਹਾਂ ਲੋਕਾਂ ਕੋਲ ਰਾਸ਼ਨ ਕਾਰਡ ਨਹੀਂ ਹਨ, ਉਨ੍ਹਾਂ ਨੂੰ ਵੀ 5 ਜੂਨ ਤੋਂ ਸਕੂਲਾਂ 'ਚ ਰਾਸ਼ਨ ਮਿਲਣ ਲੱਗੇਗਾ। ਅੱਜ ਤੋਂ ਸਕੂਲਾਂ 'ਚ ਰਾਸ਼ਨ ਪਹੁੰਚਣਾ ਸ਼ੁਰੂ ਹੋ ਗਿਆ ਹੈ।ਉਨ੍ਹਾਂ ਕਿਹਾ,ਦਿੱਲੀ 'ਚ ਕਿਸੇ ਵੀ ਗਰੀਬ ਆਦਮੀ ਕੋਲ ਖਾਣੇ ਦੀ ਕੋਈ ਕਮੀ ਨਾ ਰਹੇ, ਇਸ ਦਾ ਪੂਰਾ ਇੰਤਜ਼ਾਮ ਅਰਵਿੰਦ ਕੇਜਰੀਵਾਲ ਸਰਕਾਰ ਕਰ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!