|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਕਮਾਲ ਦਾ ਪਹਿਲਵਾਨ ਹੈ ਰਵੀ ਦਹੀਆ : PM ਮੋਦੀ

ਦਿੱਲੀ (ਦੇਵ ਇੰਦਰਜੀਤ) : ਟੋਕੀਓ ਓਲੰਪਿਕ ਦੇ 14ਵੇਂ ਦਿਨ ਭਾਰਤ ਨੂੰ ਹਾਕੀ ਅਤੇ ਕੁਸ਼ਤੀ ’ਚ ਸਫ਼ਲਤਾ ਮਿਲੀ ਹੈ। ਪਹਿਲਵਾਨ ਰਵੀ ਦਹੀਆ ਨੇ ਭਾਰਤ ਦੀ ਝੋਲੀ ਵਿਚ ਇਕ ਹੋਰ ਤਮਗਾ ਲਿਆ ਦਿੱਤਾ ਹੈ। ਉਨ੍ਹਾਂ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ। ਚਾਂਦੀ ਦਾ ਤਮਗਾ ਜਿੱਤ ਕੇ ਰਵੀ ਦਹੀਆ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਦਹੀਆ ਦੀ ਇਸ ਉਪਲੱਬਧੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ

NRI Post Desk · 1939 ਦਿਨ ਪਹਿਲਾਂ · ਅੱਪਡੇਟ 1939 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਮਾਲ ਦਾ ਪਹਿਲਵਾਨ ਹੈ ਰਵੀ ਦਹੀਆ : PM ਮੋਦੀ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਟੋਕੀਓ ਓਲੰਪਿਕ ਦੇ 14ਵੇਂ ਦਿਨ ਭਾਰਤ ਨੂੰ ਹਾਕੀ ਅਤੇ ਕੁਸ਼ਤੀ ’ਚ ਸਫ਼ਲਤਾ ਮਿਲੀ ਹੈ। ਪਹਿਲਵਾਨ ਰਵੀ ਦਹੀਆ ਨੇ ਭਾਰਤ ਦੀ ਝੋਲੀ ਵਿਚ ਇਕ ਹੋਰ ਤਮਗਾ ਲਿਆ ਦਿੱਤਾ ਹੈ। ਉਨ੍ਹਾਂ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ। ਚਾਂਦੀ ਦਾ ਤਮਗਾ ਜਿੱਤ ਕੇ ਰਵੀ ਦਹੀਆ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਦਹੀਆ ਦੀ ਇਸ ਉਪਲੱਬਧੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਜੰਮ ਕੇ ਤਾਰੀਫ਼ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਵੀ ਕੁਮਾਰ ਦਹੀਆ ਇਕ ਕਮਾਲ ਦੇ ਪਹਿਲਵਾਨ ਹਨ।

ਸੰਬੰਧਿਤ ਖ਼ਬਰਾਂ

ਪ੍ਰਧਾਨ ਮੰਤਰੀ ਨੇ ਟਵਿੱਟਰ ’ਤੇ ਟਵੀਟ ਕੀਤਾ ਕਿ ਰਵੀ ਕੁਮਾਰ ਦਹੀਆ ਇਕ ਕਮਾਲ ਦਾ ਪਹਿਲਵਾਨ ਹੈ। ਉਸ ਦੀ ਕੁਸ਼ਤੀ ਦੀ ਭਾਵਨਾ ਅਤੇ ਦ੍ਰਿੜਤਾ ਸ਼ਾਨਦਾਰ ਹੈ। ਉਸ ਨੂੰ ਟੋਕੀਓ 2021 ਵਿਚ ਚਾਂਦੀ ਦਾ ਤਮਗਾ ਜਿੱਤਣ ’ਤੇ ਵਧਾਈ। ਭਾਰਤ ਨੂੰ ਉਸ ਦੀਆਂ ਪ੍ਰਾਪਤੀਆਂ ’ਤੇ ਬਹੁਤ ਮਾਣ ਹੈ।

ਭਾਰਤ ਦੇ ਪਹਿਲਵਾਨ ਰਵੀ ਦਹੀਆ ਨੇ 57 ਕਿਲੋਗ੍ਰਾਮ ਭਾਰ ਵਰਗ ਕੁਸ਼ਤੀ ’ਚ ਖੇਡਣ ਉਤਰੇ ਸਨ। ਉਹ ਗੋਲਡ ਮੈਡਲ ਯਾਨੀ ਕਿ ਸੋਨ ਤਮਗਾ ਨਹੀਂ ਜਿੱਤ ਸਕੇ ਅਤੇ ਇਤਿਹਾਸ ਰਚਣ ਤੋਂ ਖੁੰਝ ਗਏ। ਫਾਈਨਲ ਮੁਕਾਬਲੇ ਵਿਚ ਰੂਸੀ ਪਹਿਲਵਾਨ ਜਵੁਰ ਯੁਗੇਵ ਨੇ ਉਨ੍ਹਾਂ ਨੂੰ ਮਾਤ ਦਿੱਤੀ। ਦੱਸ ਦੇਈਏ ਕਿ ਰਵੀ ਦਹੀਆ ਓਲੰਪਿਕ ਦੇ ਕੁਸ਼ਤੀ ਮੁਕਾਬਲੇ ਦੇ ਫਾਈਨਲ ’ਚ ਪਹੁੰਚਣ ਵਾਲੇ ਦੂਜੇ ਭਾਰਤੀ ਪਹਿਲਵਾਨ ਹਨ। ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ 2012 ’ਚ ਫਾਈਨਲ ’ਚ ਪਹੁੰਚੇ ਸਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!