|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਪ੍ਰਧਾਨਮੰਤਰੀ ਟਰੂਡੋ ਨੇ ਆਪਣੇ ਦੋ ਸਾਬਕਾ ਮੰਤਰੀਆਂ ਨੂੰ ਕੱਢਿਆ ਬਾਹਰ

ਓਟਾਵਾ , 03 ਅਪ੍ਰੈਲ ( NRI MEDIA )

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਟਾਵਾ , 03 ਅਪ੍ਰੈਲ ( NRI MEDIA )

ਕੈਨੇਡਾ ਵਿੱਚ ਐਸਐਨਸੀ ਲਵਲੀਨ ਮਾਮਲੇ ਤੋਂ ਬਾਅਦ ਲਿਬਰਲ ਪਾਰਟੀ ਲਗਾਤਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਹੈ , ਇਸ ਮਾਮਲੇ ਦੇ ਵਿੱਚ ਹੁਣ ਲਿਬਰਲ ਪਾਰਟੀ ਵਿੱਚ ਹੀ ਫੁੱਟ ਪੈ ਗਈ ਹੈ , ਪ੍ਰਧਾਨਮੰਤਰੀ ਟਰੂਡੋ ਨੇ ਇਕ ਐਮਰਜੈਂਸੀ ਬੈਠਕ ਤੋਂ ਬਾਅਦ ਇਕ ਵੱਡਾ ਫੈਸਲਾ ਕੀਤਾ ਹੈ , ਪ੍ਰਧਾਨਮੰਤਰੀ ਟਰੂਡੋ ਨੇ ਇਸ ਮਾਮਲੇ ਵਿੱਚ ਘਿਰੀ ਸਾਬਕਾ ਮੰਤਰੀ ਜੋਡੀ ਵਿਲਸਨ-ਰੇਆਬੋਲਡ ਅਤੇ ਸਾਬਕਾ ਖਜ਼ਾਨਾ ਮੰਤਰੀ ਜੇਨ ਫਿਲਪੌਟ ਨੂੰ ਪਾਰਟੀ ਕੇਸਕਸ ਵਿੱਚੋ ਬਾਹਰ ਕੱਦ ਦਿੱਤਾ ਹੈ , ਟਰੂਡੋ ਨੇ ਕਿਹਾ ਕਿ ਜਿਨ੍ਹਾਂ ਨੂੰ ਆਪਣੀ ਸਰਕਾਰ ਅਤੇ ਸਾਥੀਆਂ ਤੇ ਵਿਸ਼ਵਾਸ ਨਹੀਂ ਹੈ ਉਨ੍ਹਾਂ ਨੂੰ ਸਾਡੇ ਨਾਲ ਨਹੀਂ ਰਹਿਣਾ ਚਾਹੀਦਾ |

ਸੰਬੰਧਿਤ ਖ਼ਬਰਾਂ

ਟਰੂਡੋ ਨੇ ਕਿਹਾ ਕਿ ਇਨ੍ਹਾਂ ਦੋ ਵਿਅਕਤੀਆਂ ਨੇ ਸਾਡੀ ਟੀਮ ਦੇ ਵਿਚਕਾਰ ਪਹਿਲਾਂ ਤੋਂ ਮੌਜੂਦ ਟਰੱਸਟ ਨੂੰ ਤੋੜਿਆ ਗਿਆ ਹੈ ,ਉਨ੍ਹਾਂ ਅੱਗੇ ਬੋਲਦੇ ਕਿਹਾ ਕਿ ਅੱਜ ਦੇ ਦਿਨ, ਮੈਂ ਕਾੱਕਸ ਦੀ ਕਾਰਜਕਾਰਨੀ ਅਤੇ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਜੋ ਕਾੱਕਸ ਦੀ ਮਰਜ਼ੀ ਸੁਣਨ ਲਈ ਸੱਦੀ ਗਈ ਸੀ , ਮੈਂ ਮਿਸ ਵਿੱਲਸਨ-ਰਾਇਬੋਲਡ ਅਤੇ ਡਾ. ਫਿਲਪੌਟ ਨੂੰ ਆਪਣੇ ਫੈਸਲੇ ਬਾਰੇ ਸੂਚਨਾ ਦੇਣ ਲਈ ਮਿਲਿਆ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ |

ਉਨ੍ਹਾਂ ਨੇ ਅੱਗੇ ਕਿਹਾ: "ਸਾਡੀ ਸਰਕਾਰ ਅਤੇ ਸਾਡੀ ਲਿਬਰਲ ਟੀਮ ਲਈ ਇਹ ਬਹੁਤ ਮੁਸ਼ਕਲ ਕੁੱਝ ਹਫਤਾ ਰਿਹਾ ਹੈ , ਮੁਸ਼ਕਲਾਂ ਅਤੇ ਮੁਕਾਬਲੇ ਵਾਲੀਆਂ ਕਹਾਣੀਆਂ ਵਿਚ ਕੈਨੇਡੀਅਨਾਂ ਕੋਲ ਸਹੀ ਸਵਾਲ ਸਨ ਅਤੇ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ |

ਸਾਬਕਾ ਮੰਤਰੀ ਜੋਡੀ ਵਿਲਸਨ-ਰੇਆਬੋਲਡ ਨੇ ਕਿਹਾ ਕਿ ਅੱਜ ਰਾਤ ਮੈਨੂੰ ਲਿਬਰਲ ਪਾਰਟੀ ਆਫ ਕੈਨੇਡਾ ਦੇ ਤੌਹੀਨ ਤੋਂ ਬਾਹਰ ਕੀਤਾ ਗਿਆ ਹੈ ,ਅਫ਼ਸੋਸ ਦੀ ਗੱਲ ਹੈ ਕਿ ਮੇਰੇ ਬਿਨਾਂ ਕੌਮੀ ਕੌਸਸ ਨਾਲ ਗੱਲ ਕਰਨ ਦਾ ਕੋਈ ਮੌਕਾ ਪ੍ਰਦਾਨ ਕੀਤੇ ਬਾਹਰ ਕਰ ਦਿੱਤਾ ਗਿਆ , ਇਹ ਮੇਰੇ, ਮੇਰੇ ਸਟਾਫ ਅਤੇ ਮੇਰੇ ਪਰਿਵਾਰ ਲਈ ਡੂੰਘਾ ਦੁੱਖ ਦਾ ਵਿਸ਼ਾ ਹੈ ਅਤੇ ਮੈਨੂੰ ਪਤਾ ਹੈ ਕਿ ਮੇਰੀ ਅਸੈਂਬਲੀ ਦੇ ਲੋਕਾਂ ਨੂੰ ਵੀ ਨਿਰਾਸ਼ ਕੀਤਾ ਗਿਆ ਹੈ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!