|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਪੀਐਮ ਟਰੂਡੋ ਖਿਲਾਫ ਖੜੀਆਂ ਦੋ ਸਾਬਕਾ ਮੰਤਰੀਆਂ ਦੇ ਵੱਡੇ ਬਿਆਨ

ਓਟਾਵਾ , 25 ਮਈ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਟਾਵਾ , 25 ਮਈ ( NRI MEDIA )

ਕੈਨੇਡਾ ਵਿੱਚ ਪਿਛਲੇ ਦਿਨੀਂ ਐਸ ਐਨ ਸੀ ਲਵਲੀਨ ਮਾਮਲਾ ਇਕ ਵੱਡਾ ਮੁੱਦਾ ਰਿਹਾ ਸੀ ਇਸ ਮੁੱਦੇ ਉੱਤੇ ਵਿਰੋਧੀ ਧਿਰ ਨੇ ਸਰਕਾਰ ਵਿੱਚ ਬੈਠੀ ਲਿਬਰਲ ਪਾਰਟੀ ਤੇ ਕਈ ਨਿਸ਼ਾਨੇ ਸਾਧੇ ਸਨ , ਜਿਸ ਤੋਂ ਬਾਅਦ ਲਿਬਰਲ ਪਾਰਟੀ ਦੇ ਅੰਦਰ ਵੀ ਇਸ ਦੇ ਵਿਰੋਧ ਵਿੱਚ ਕਈ ਅਵਾਜ਼ਾਂ ਉਠੀਆਂ ਅਤੇ ਦੋ ਮੰਤਰੀ ਨੂੰ ਆਪਣੇ ਔਹਦੇ ਤੋਂ ਅਸਤੀਫਾ ਦੇਣਾ ਪਿਆ , ਇਨ੍ਹਾਂ ਦੋ ਮੰਤਰੀਆਂ ਨੂੰ ਆਪਣਾ ਮੰਤਰੀ ਅਹੁਦਾ ਵੀ ਛੱਡਣਾ ਪਿਆ ਸੀ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਦੋਵਾਂ ਨੂੰ ਲਿਬਰਲ ਕਾਕਸ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਦੋਵਾਂ ਨੇਤਾਵਾਂ ਨੇ ਹੁਣ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਉਹ ਜਲਦ ਹੀ ਆਪਣੇ ਰਾਜਨੀਤਕ ਭਵਿੱਖ ਬਾਰੇ ਫ਼ੈਸਲਾ ਕਰਨਗੇ , ਫੈਡਰਲ ਚੋਣਾਂ ਵਿੱਚ ਇਹ ਮੁੱਦਾ ਇੱਕ ਵੱਡਾ ਅਸਰ ਪਾ ਸਕਦਾ ਹੈ |

ਸੰਬੰਧਿਤ ਖ਼ਬਰਾਂ

ਫਿਲਪੌਟ ਨੇ ਟਵਿੱਟਰ 'ਤੇ ਕਿਹਾ ਕਿ ਉਹ ਇਸ ਖ਼ਬਰ ਨੂੰ ਮਾਰਖਮ, ਓਨਟਾਰੀਓ' ਆਪਣੇ ਹਲਕੇ ਨਾਲ ਇਹ ਖਬਰ ਸਾਂਝਾ ਕਰ ਰਹੇ ਹਾਂ , ਜਿਸ ਸਮੇਂ ਇਹ ਵਿਵਾਦ ਹੋਇਆ ਸੀ ਉਸ ਸਮੇਂ ਵੀ ਲੋਕਾਂ ਨਾਲ ਇਨ੍ਹਾਂ ਪੋਸਟਾਂ ਨੂੰ ਸਾਂਝਾ ਕੀਤਾ ਗਿਆ ਸੀ , ਪਿਛਲੇ ਮਹੀਨੇ, ਵਿਲਸਨ-ਰਾਇਬੋਲਡ ਨੇ ਕਿਹਾ ਕਿ ਉਹ ਅਤੇ ਗ੍ਰੀਨ ਪਾਰਟੀ ਲੀਡਰ ਐਲਿਜ਼ਬਥ ਮੇਚ ਨੇ ਅਕਤੂਬਰ ਸੰਘੀ ਚੋਣ ਵਿੱਚ ਇੱਕ ਗ੍ਰੀਨ ਉਮੀਦਵਾਰ ਦੇ ਰੂਪ ਵਿੱਚ ਚੱਲਣ ਦੀ ਸੰਭਾਵਨਾ ਹੈ , ਉਨ੍ਹਾਂ ਕਿਹਾ ਸੀ ਕਿ ਮੈਂ ਆਪਣੇ ਵਿਕਲਪਾਂ ਨੂੰ ਖੁੱਲ੍ਹਾ ਰੱਖਿਆ ਹੈ |

ਇਸ ਤੋਂ ਇਲਾਵਾ ਟ੍ਰਾਜਰੀ ਬੋਰਡ ਦੀ ਪ੍ਰਧਾਨ ਰਹੀ ਫਿਲਪੌਟ ਨੇ 5 ਮਾਰਚ ਨੂੰ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਐਸਐਸਸੀ-ਲਵਿਲਿਨ ਮੁੱਦੇ ਤੇ ਟਰੂਡੋ ਸਰਕਾਰ ਵਿੱਚ ਭਰੋਸਾ ਗੁਆ ਦੇਣ ਦੀ ਦਲੀਲ ਦਿੱਤੀ ਸੀ , ਇਸ ਉੱਤੇ ਹੁਣ ਫਿਲਪੌਟ ਨੇ ਵੀ ਇਕ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਜਲਦੀ ਹੀ ਇਸ ਬਾਰੇ ਫੈਸਲਾ ਕਰਨਗੇ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!