|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਦੀਪ ਸਿੱਧੂ ਵਲੋਂ ਪੁਲਸ ਸਾਹਮਣੇ ਵੱਡੇ ਖ਼ੁਲਾਸੇ ਪੜ੍ਹੋ ਕੀ?

ਦਿੱਲੀ(ਦੇਵ ਇੰਦਰਜੀਤ) :ਲਾਲ ਕਿਲ੍ਹੇ 'ਚ ਹੋਈ ਹਿੰਸਾ ਨੂੰ ਲੈ ਕੇ ਗ੍ਰਿਫਤਾਰ ਕੀਤੇ ਗਏ ਅਦਾਕਾਰ-ਵਰਕਰ ਦੀਪ ਸਿੱਧੂ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਕੋਈ 'ਗਲਤ ਇਰਾਦਾ' ਨਹੀਂ ਸੀ। ਜਿਵੇਂ ਸਾਰੇ ਉਥੇ ਜਾ ਰਹੇ ਸਨ ਤਾਂ ਉਹ ਵੀ ਉਥੇ ਚਲਾ ਗਿਆ ਸੀ। ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਸਿੱਧੂ ਨੂੰ 7 ਦਿਨ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਸੀ। ਉਸ ਤੋਂ ਇਕ ਦਿਨ ਪਹਿਲਾਂ ਉ

NRI Post Desk · 2114 ਦਿਨ ਪਹਿਲਾਂ · ਅੱਪਡੇਟ 2114 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦੀਪ ਸਿੱਧੂ ਵਲੋਂ ਪੁਲਸ ਸਾਹਮਣੇ ਵੱਡੇ ਖ਼ੁਲਾਸੇ ਪੜ੍ਹੋ ਕੀ?
📷 NRI Post Desk

ਦਿੱਲੀ(ਦੇਵ ਇੰਦਰਜੀਤ) :ਲਾਲ ਕਿਲ੍ਹੇ 'ਚ ਹੋਈ ਹਿੰਸਾ ਨੂੰ ਲੈ ਕੇ ਗ੍ਰਿਫਤਾਰ ਕੀਤੇ ਗਏ ਅਦਾਕਾਰ-ਵਰਕਰ ਦੀਪ ਸਿੱਧੂ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਕੋਈ 'ਗਲਤ ਇਰਾਦਾ' ਨਹੀਂ ਸੀ। ਜਿਵੇਂ ਸਾਰੇ ਉਥੇ ਜਾ ਰਹੇ ਸਨ ਤਾਂ ਉਹ ਵੀ ਉਥੇ ਚਲਾ ਗਿਆ ਸੀ। ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਸਿੱਧੂ ਨੂੰ 7 ਦਿਨ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਸੀ। ਉਸ ਤੋਂ ਇਕ ਦਿਨ ਪਹਿਲਾਂ ਉਸ ਨੂੰ ਕਰਨਾਲ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਸੰਬੰਧਿਤ ਖ਼ਬਰਾਂ

ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਪਰਾਧ ਸ਼ਾਖਾ ਦੇ ਹਵਾਲੇ ਕਰ ਦਿੱਤਾ ਗਿਆ ਸੀ ਜੋ ਇਤਿਹਾਸਕ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਅਤੇ ਅਰਾਜਕਤਾ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਕ ਅਧਿਕਾਰੀ ਮੁਤਾਬਕ ਪੁਲਸ ਹਿਰਾਸਤ ਦੇ ਪਹਿਲੇ ਦਿਨ ਪੁੱਛਗਿੱਛ ਇਸ 'ਤੇ ਕੇਂਦਰਿਤ ਰਹੀ ਕਿ ਉਹ ਕਿਵੇਂ ਲਾਲ ਕਿਲ੍ਹੇ ਪਹੁੰਚਿਆ ਅਤੇ ਉਥੇ ਉਸ ਦਿਨ ਉਸ ਨੇ ਕੀ ਕੀਤਾ। ਸਿੱਧੂ ਨੇ ਸ਼ੁਰੂ ਵਿਚ 25 ਜਨਵਰੀ ਨੂੰ ਸਿੰਘੂ ਸਰਹੱਦ 'ਤੇ ਆਪਣੀ ਮੌਜੂਦਗੀ ਤੋਂ ਇਨਕਾਰ ਕੀਤਾ ਪਰ ਜਦੋਂ ਉਸ ਨੂੰ ਪੁਲਸ ਨੇ ਸਬੂਤ ਦਿਖਾਇਆ ਤਾਂ ਉਸ ਨੇ ਮੰਨਿਆ ਕਿ ਉਹ ਕਿਸਾਨ ਪ੍ਰਦਰਸ਼ਨ ਸਥਾਨ 'ਤੇ ਸੀ ਪਰ ਉਥੋਂ ਥੋੜ੍ਹੀ ਦੂਰੀ 'ਤੇ ਸੁੱਤਾ ਸੀ।

ਦੀਪ ਸਿੱਧੂ ਨੇ ਦਾਅਵਾ ਕੀਤਾ ਕਿ ਜਦੋਂ ਉਹ 26 ਜਨਵਰੀ ਨੂੰ ਸਵੇਰੇ ਉਠਿਆ ਤਾਂ ਉਸ ਦੇ ਮੋਬਾਇਲ 'ਤੇ ਲੋਕਾਂ ਵੱਲੋਂ ਲਾਲ ਕਿਲ੍ਹੇ ਵੱਲ ਵੱਧਣ ਬਾਰੇ 3 ਮਿਸ ਕਾਲ ਅਤੇ ਸੰਦੇਸ਼ ਆਏ ਹੋਏ ਸਨ ਤਾਂ ਉਹ ਵੀ ਆਪਣੇ 3 ਦੋਸਤਾਂ ਨਾਲ ਉਥੇ ਪਹੁੰਚ ਗਿਆ। ਉਸ ਨੇ ਕਿਹਾ ਕਿ ਉਹ ਸਵੇਰੇ 11 ਵਜੇ ਆਪਣੇ ਦੋਸਤਾਂ ਨਾਲ ਗੱਡੀ ਰਾਹੀਂ ਸਿੰਘੂ ਸਰਹੱਦ ਤੋਂ ਚੱਲਿਆ ਅਤੇ 1 ਵਜੇ ਲਾਲ ਕਿਲ੍ਹੇ 'ਤੇ ਪਹੁੰਚਿਆ। ਅਧਿਕਾਰੀ ਮੁਤਾਬਕ ਜਦੋਂ ਉਸ ਤੋਂ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਸ ਨੇ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਉਸ ਨੇ ਭੀੜ ਨੂੰ ਨਹੀਂ ਉਕਸਾਇਆ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!