|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਲੋਕ ਸਭਾ ਹਲਕਾ ਫਿਰੋਜ਼ਪੁਰ ਦੀ ਰਿਪੋਰਟ - ਕੀ ਅਕਾਲੀ ਦਲ ਦੇ ਗੜ੍ਹ 'ਚ ਕੋਈ ਲਾ ਸਕੇਗਾ ਸੰਨ੍ਹ

ਫਿਰੋਜ਼ਪੁਰ : ਪਾਕਿਸਤਾਨ ਦੀ ਸਰਹੱਦ ਨਾਲ ਘਿਰੇ ਲੋਕ ਸਭਾ ਹਲਕਾ ਫਿਰੋਜ਼ਪੁਰ 'ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਹਨ। ਕਿਉਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋ ਇਥੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਚੋਣ ਮੈਦਾਨ 'ਚ ਹਨ। ਜਿਸ ਦੇ ਚਲਦੇ ਇਹ ਹਲਕਾ ਇਨ੍ਹਾਂ ਚੋਣਾਂ ਵਿਚ ਸੁਰਖੀਆ ਹਾਸਲ ਕਰ ਰਿਹਾ ਹੈ। ਫਿਰੋਜ਼ਪੁਰ ਹਲਕਾ ਅਕਾਲੀ ਦਲ ਦਾ ਗੜ੍ਹ ਰਿਹਾ ਹੈ ਤੇ ਇਥੇ 1998 ਤੋਂ ਅਕਾਲੀ ਦਲ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਫਿਰੋਜ਼ਪੁਰ : ਪਾਕਿਸਤਾਨ ਦੀ ਸਰਹੱਦ ਨਾਲ ਘਿਰੇ ਲੋਕ ਸਭਾ ਹਲਕਾ ਫਿਰੋਜ਼ਪੁਰ 'ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਹਨ। ਕਿਉਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋ ਇਥੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਚੋਣ ਮੈਦਾਨ 'ਚ ਹਨ। ਜਿਸ ਦੇ ਚਲਦੇ ਇਹ ਹਲਕਾ ਇਨ੍ਹਾਂ ਚੋਣਾਂ ਵਿਚ ਸੁਰਖੀਆ ਹਾਸਲ ਕਰ ਰਿਹਾ ਹੈ। ਫਿਰੋਜ਼ਪੁਰ ਹਲਕਾ ਅਕਾਲੀ ਦਲ ਦਾ ਗੜ੍ਹ ਰਿਹਾ ਹੈ ਤੇ ਇਥੇ 1998 ਤੋਂ ਅਕਾਲੀ ਦਲ ਦਾ ਹੀ ਕਬਜ਼ਾ ਹੈ। ਇਸ ਵਾਰ ਅਕਾਲੀ ਦਲ ਵਲੋ ਸੁਖਬੀਰ ਸਿੰਘ ਬਾਦਲ, ਕਾਂਗਰਸ ਵਲੋ ਸ਼ੇਰ ਸਿੰਘ ਘੁਬਾਇਆ, ਆਮ ਆਦਮੀ ਪਾਰਟੀ ਵਲੋ ਹਰਜਿੰਦਰ ਸਿੰਘ ਕਾਕਾ, ਕਮਿਊਨਿਸਟ ਪਾਰਟੀ ਆਫ ਇੰਡੀਆ ਵਲੋ ਹੰਸ ਰਾਜ ਗੋਲਡਨ ਸਮੇਤ 22 ਉਮੀਦਵਾਰ ਚੋਣ ਦੰਗਲ ਵਿਚ ਹਨ।

ਸੰਬੰਧਿਤ ਖ਼ਬਰਾਂ

ਪਰ ਅਸਲੀ ਟੱਕਰ ਸੁਖਬੀਰ ਬਾਦਲ ਤੇ ਸ਼ੇਰ ਸਿੰਘ ਘੁਬਾਇਆ ਵਿਚਕਾਰ ਹੀ ਮੰਨੀ ਜਾ ਰਹੀ ਹੈ। ਸ਼ੇਰ ਸਿੰਘ ਘੁਬਾਇਆ ਇਥੋ ਮੌਜੂਦਾ ਸਾਂਸਦ ਹਨ। ਦੋ ਵਾਰ ਅਕਾਲੀ ਦਲ ਦੇ ਟਿਕਟ 'ਤੇ ਜਿੱਤੇ ਹਨ। ਪਰ ਇਸ ਵਾਰ ਉਨ੍ਹਾਂ ਨੇ ਪਾਰਟੀ ਬਦਲੀ ਤੇ ਇਸ ਚੋਣ ਵਿਚ ਉਹ ਕਾਂਗਸਰੀ ਉਮੀਦਵਾਰ ਹਨ। ਫਿਰੋਜ਼ਪੁਰ ਦੇ ਚੋਣ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਇਥੋ 9 ਵਾਰ ਅਕਾਲੀ ਦਲ, ਪੰਜ ਵਾਰ ਕਾਂਗਰਸ, ਇਕ ਵਾਰ ਅਜ਼ਾਦ ਤੇ ਇਕ ਵਾਰ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਚੋਣ ਜਿੱਤਿਆ ਹੈ। ਖਾਸ ਗੱਲ ਇਹ ਹੈ ਕਿ ਫਿਰੋਜ਼ਪੁਰ ਤੋਂ 1984 ਤੋਂ ਬਾਅਦ ਕਾਂਗਰਸ ਨੂੰ ਜਿੱਤ ਨਸੀਬ ਨਹੀ ਹੋ ਸਕੀ ਹੈ। ਪਰ ਇਸ ਵਾਰ ਇਥੇ ਚੋਣ ਮੁਹਿੰਮ ਠੰਡੀ ਨਜ਼ਰ ਆ ਰਹੀ ਹੈ।

ਕਿਸੇ ਵੀ ਸਿਆਸੀ ਧਿਰ ਦੀ ਕੇਂਦਰੀ ਲੀਡਰਸ਼ਿਪ ਵਲੋ ਇਥੇ ਕੋਈ ਵੱਡੀ ਰੈਲੀ ਜਾਂ ਰੋਡ ਸ਼ੋਅ ਨਹੀ ਕੀਤਾ ਗਿਆ ਹੈ। ਸੁਖਬੀਰ ਬਾਦਲ ਵੀ ਆਪਣੇ ਹਲਕੇ ਨਾਲੋ ਦੂਜੇ ਹਲਕਿਆਂ ਤੇ ਜ਼ਿਆਦਾ ਫੋਕਸ ਕਰ ਰਹੇ ਹਨ। ਇਸ ਹਲਕੇ 'ਤੇ ਰਾਅ ਸਿੱਖ ਬਰਾਦਰੀ ਬੇਹੱਦ ਪ੍ਰਭਾਵ ਮੰਨਿਆ ਜਾਂਦਾ ਹੈ ਤੇ ਇਹ ਵੋਟਰ ਹੀ ਹਾਰ ਜਿੱਤ ਦਾ ਫੈਸਲਾ ਤੈਅ ਕਰਦੇ ਹਨ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!