ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਸ਼ਾਹਿਦ ਕਪੂਰ ਅਤੇ ਕਾਇਰਾ ਅਡਵਾਨੀ ਦੀ ਫ਼ਿਲਮ 'ਕਬੀਰ ਸਿੰਘ' ਨੇ ਪਹਿਲੇ ਦਿਨ ਕਿੰਨੀ ਕਮਾਈ ਕੀਤੀ ਹੈ ਉਸ ਦਾ ਰਿਪੋਰਟਕਾਰਡ ਸਾਹਮਣੇ ਆ ਚੁੱਕਾ ਹੈ। ਇਹ ਫ਼ਿਲਮ ਸ਼ਾਹਿਦ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਵਾਲੀ ਫ਼ਿਲਮ ਬਣ ਚੁੱਕੀ ਹੈ। ਇਸ ਫ਼ਿਲਮ ਨੇ ਇਕ ਦਿਨ 'ਚ 20.21 ਕਰੋੜ ਰੁਪਏ ਕਮਾਈ ਕੀਤੀ ਹੈ।
ਸੰਬੰਧਿਤ ਖ਼ਬਰਾਂ
ਇਸ ਦੀ ਜਾਣਕਾਰੀ ਫ਼ਿਲਮ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵੀਟ ਰਾਹੀਂ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਫ਼ਿਲਮ 'ਕਬੀਰ ਖ਼ਾਨ' ਲਗਭਗ 60 ਕਰੋੜ 'ਚ ਬਣੀ ਹੈ ਜਿਸ ਤਰ੍ਹਾਂ ਇਸ ਫ਼ਿਲਮ ਨੂੰ ਸ਼ੁਰੂਆਤ ਮਿਲੀ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਵੀਕਐਂਡ 'ਤੇ ਕਮਾਲ ਕਰ ਸਕਦੀ ਹੈ।



