|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਖੋਜ 'ਚ ਹੋਇਆ ਖੁਲਾਸਾ, ਕੋਰੋਨਾ ਨਾਲ ਲੜਨ ਲਈ ਤਾਕਤ ਦੇ ਰਿਹਾ ਡੇਂਗੂ

ਵੈੱਬ ਡੈਸਕ (NRI MEDIA) : ਬ੍ਰਾਜ਼ੀਲ ਵਿੱਚ ਹੋਈ ਇੱਕ ਖੋਜ ਵਿੱਚ ਡੇਂਗੂ ਅਤੇ ਕੋਰੋਨਾ ਵਾਇਰਸ ਵਿਚਕਾਰ ਸਬੰਧਾਂ ਬਾਰੇ ਪਤਾ ਲੱਗਾ ਹੈ। ਇਸ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਡੇਂਗੂ ਬੁਖ਼ਾਰ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਵਿੱਚ ਰੱਖਿਆ ਕਵਚ ਬਣ ਰਿਹਾ ਹੈ। ਡੇਂਗੂ ਲੋਕਾਂ ਨੂੰ ਕੁਝ ਹੱਦ ਤੱਕ ਬਿਮਾਰੀਆਂ ਨਾਲ ਲੜਨ ਦੀ ਤਾਕਤ ਦੇ ਰਿਹਾ ਹੈ, ਜੋ ਕੋਰੋਨਾ ਵਾਇਰਸ ਨਾਲ ਜੰਗ ਵਿੱ

NRI Post Desk · 2248 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (NRI MEDIA) : ਬ੍ਰਾਜ਼ੀਲ ਵਿੱਚ ਹੋਈ ਇੱਕ ਖੋਜ ਵਿੱਚ ਡੇਂਗੂ ਅਤੇ ਕੋਰੋਨਾ ਵਾਇਰਸ ਵਿਚਕਾਰ ਸਬੰਧਾਂ ਬਾਰੇ ਪਤਾ ਲੱਗਾ ਹੈ। ਇਸ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਡੇਂਗੂ ਬੁਖ਼ਾਰ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਵਿੱਚ ਰੱਖਿਆ ਕਵਚ ਬਣ ਰਿਹਾ ਹੈ। ਡੇਂਗੂ ਲੋਕਾਂ ਨੂੰ ਕੁਝ ਹੱਦ ਤੱਕ ਬਿਮਾਰੀਆਂ ਨਾਲ ਲੜਨ ਦੀ ਤਾਕਤ ਦੇ ਰਿਹਾ ਹੈ, ਜੋ ਕੋਰੋਨਾ ਵਾਇਰਸ ਨਾਲ ਜੰਗ ਵਿੱਚ ਮਦਦ ਕਰਦੀ ਹੈ। ਦੱਸ ਦਈਏ ਕੀ ਡਿਊਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਮਿਗੁਇਲ ਨਿਕੋਲੇਲਿਸ ਨੇ ਸਾਲ 2019-20 ਵਿੱਚ ਡੇਂਗੂ ਬੁਖ਼ਾਰ ਦੇ ਨਾਲ ਕੋਰੋਨਾ ਦੇ ਭੂਗੋਲਿਕ ਪ੍ਰਸਾਰ ਦਾ ਤੁਲਨਾਤਮਕ ਅੰਕੜਾ ਪੇਸ਼ ਕੀਤਾ ਹੈ।

ਸੰਬੰਧਿਤ ਖ਼ਬਰਾਂ

ਨਿਕੋਲੇਲਿਸ ਨੇ ਪਤਾ ਲਾਇਆ ਕਿ ਜਿਨਾਂ ਦੇਸ਼ਾਂ ਵਿੱਚ ਇਸ ਸਾਲ ਜਾਂ ਪਿਛਲੇ ਸਾਲ ਡੇਂਗੂ ਦਾ ਪ੍ਰਕੋਪ ਬਹੁਤ ਤੇਜ਼ੀ ਨਾਲ ਫੈਲਿਆ ਸੀ, ਉੱਥੇ ਕੋਰੋਨਾ ਘੱਟ ਅਸਰ ਕਰ ਰਿਹਾ ਹੈ ਅਤੇ ਬਹੁਤ ਥੋੜੇ ਮਰੀਜ਼ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਬ੍ਰਾਜ਼ੀਲ ਵਿੱਚ ਹੋਏ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਹ ਆਸਾਧਾਰਨ ਜਾਣਕਾਰੀ ਡੇਂਗੂ ਵਾਇਰਸ ਐਂਟੀਬਾਡੀ ਅਤੇ ਕੋਰੋਨਾ ਵਾਇਰਸ ਵਿਚਕਾਰ ਇੱਕ ਗੁਪਤ ਸਬੰਧ ਦੀ ਸੰਭਾਵਨਾ ਨੂੰ ਦਰਸਾਉਂਦੀ ਹੈ।

ਜੇਕਰ ਇਹ ਸਹੀ ਸਾਬਤ ਹੁੰਦੀ ਹੈ ਤਾਂ ਡੇਂਗੂ ਦੇ ਖਾਤਮੇ ਲਈ ਬਣਾਈ ਗਈ ਇੱਕ ਸੁਰੱਖਿਅਤ ਵੈਕਸੀਨ ਕੋਰੋਨਾ ਵਾਇਰਸ ਤੋਂ ਵੀ ਕੁਝ ਹੱਦ ਤੱਕ ਸੁਰੱਖਿਆ ਦੇ ਸਕਦੀ ਹੈ। ਦੱਸ ਦਈਏ ਕੀ ਖੋਜਕਰਤਾਵਾਂ ਨੇ ਦੱਸਿਆ ਕਿ ਡੇਂਗੂ ਅਤੇ ਕੋਰੋਨਾ ਵਾਇਰਸ ਵਿਚਕਾਰ ਇਹ ਸਬੰਧ ਲੈਟਿਨ ਅਮਰੀਕਾ ਦੇ ਹੋਰ ਹਿੱਸਿਆਂ ਅਤੇ ਏਸ਼ੀਆ ਤੇ ਪ੍ਰਸ਼ਾਂਤ ਮਹਾਂਸਾਗਰ ਦੇ ਦੇਸ਼ਾਂ ਵਿੱਚ ਵੀ ਮਿਲਿਆ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!