|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

MS Dhoni ਦੇ ਫਾਰਮ ਹਾਊਸ 'ਤੇ ਰਿਸ਼ਭ ਪੰਤ ਕੁਝ ਇੰਝ ਸਮਾਂ ਬਿਤਾਉਂਦੇ ਹੋਏ ਨਜ਼ਰ ਆਏ, ਨਾਲ ਦਿਖਿਆ ਮਾਹੀ ਦਾ ਪਿਆਰਾ Dogie

ਮੀਡਿਆ ਡੈਸਕ: ਰਿਸ਼ਭ ਪੰਤ MS Dhoni ਦੇ ਪਹਿਲਾਂ ਵਿਕਲਪ ਹਨ ਤੇ ਇਹ ਸਾਬਿਤ ਹੋ ਚੁੱਕਿਆ ਹੈ। ਰਿਸ਼ਭ ਦਾ ਪ੍ਰਦਰਸ਼ਨ ਬੇਸ਼ਕ ਪਿਛਲੇ ਦਿਨਾਂ ਤੋਂ ਕੁਝ ਜ਼ਿਆਦਾ ਚੰਗਾ ਨਹੀਂ ਰਿਹਾ ਸੀ ਇਸ ਦੇ ਬਾਵਜੂਦ ਉਨ੍ਹਾਂ ਨੂੰ ਬਾਂਗਲਾਦੇਸ਼ ਖ਼ਿਲਾਫ਼ ਟੀਮ 'ਚ ਚੁਣਿਆ ਗਿਆ ਤੇ ਉਨ੍ਹਾਂ ਦੀ ਚੋਣ 'ਤੇ ਮੁੱਖ ਚੋਣਕਰਤਾ ਐੱਮਐੱਸਕੇ ਪ੍ਰਸਾਦ ਨੇ ਕਿਹਾ ਕਿ ਰਿਸ਼ਭ ਹੀ ਉਨ੍ਹਾਂ ਦੀ ਪਹਿਲੀ ਪਸੰਦ ਹੈ। ਬਾਂਗਲਾ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡਿਆ ਡੈਸਕ: ਰਿਸ਼ਭ ਪੰਤ MS Dhoni ਦੇ ਪਹਿਲਾਂ ਵਿਕਲਪ ਹਨ ਤੇ ਇਹ ਸਾਬਿਤ ਹੋ ਚੁੱਕਿਆ ਹੈ। ਰਿਸ਼ਭ ਦਾ ਪ੍ਰਦਰਸ਼ਨ ਬੇਸ਼ਕ ਪਿਛਲੇ ਦਿਨਾਂ ਤੋਂ ਕੁਝ ਜ਼ਿਆਦਾ ਚੰਗਾ ਨਹੀਂ ਰਿਹਾ ਸੀ ਇਸ ਦੇ ਬਾਵਜੂਦ ਉਨ੍ਹਾਂ ਨੂੰ ਬਾਂਗਲਾਦੇਸ਼ ਖ਼ਿਲਾਫ਼ ਟੀਮ 'ਚ ਚੁਣਿਆ ਗਿਆ ਤੇ ਉਨ੍ਹਾਂ ਦੀ ਚੋਣ 'ਤੇ ਮੁੱਖ ਚੋਣਕਰਤਾ ਐੱਮਐੱਸਕੇ ਪ੍ਰਸਾਦ ਨੇ ਕਿਹਾ ਕਿ ਰਿਸ਼ਭ ਹੀ ਉਨ੍ਹਾਂ ਦੀ ਪਹਿਲੀ ਪਸੰਦ ਹੈ। ਬਾਂਗਲਾਦੇਸ਼ ਖ਼ਿਲਾਫ਼ ਟੀ 20 ਸੀਰੀਜ਼ ਲਈ ਧੋਨੀ ਨੂੰ ਟੀਮ 'ਚ ਥਾਂ ਨਹੀਂ ਦਿੱਤੀ ਗਈ ਤੇ ਦੂਜੇ ਵਿਕੇਟਕੀਪਰ ਦੇ ਤੌਰ 'ਤੇ ਟੀਮ 'ਚ ਸੰਜੂ ਸੈਮਸੈਨ ਦਾ ਚੋਣ ਕੀਤਾ ਗਿਆ।

Twitter Link

ਸੰਬੰਧਿਤ ਖ਼ਬਰਾਂ

ਰਿਸ਼ਭ ਪੰਤ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਧੋਨੀ ਤੋਂ ਕੁਝ ਨਾ ਕੁਝ ਸਿਖਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹਨ। ਹੁਣ ਰਿਸ਼ਭ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਧੋਨੀ ਨਾਲ ਬੈਠ ਕੇ ਗੱਲ ਕਰ ਰਹੇ ਹਨ। ਇਹ ਤਸਵੀਰਾਂ ਧੋਨੀ ਦੇ ਫਾਰਮ ਹਾਊਸ ਦੀ ਹੈ ਜਿੱਥੇ ਰਿਸ਼ਭ ਤੇ ਧੋਨੀ ਨਾਲ ਹਨ ਤੇ ਮਾਹੀ ਦਾ ਕੁੱਤਾ ਵੀ ਉਨ੍ਹਾਂ ਨਾਲ ਦਿਖਾਈ ਦੇ ਰਿਹਾ ਹੈ। ਰਿਸ਼ਭ ਉਨ੍ਹਾਂ ਨਾਲ ਖੇਡਦੇ ਨਜ਼ਰ ਆ ਰਹੇ ਹਨ। ਰਿਸ਼ਭ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਉਸ ਨੂੰ ਕੈਪਸ਼ਨ ਦਿੱਤਾ ਹੈ 'ਗੁਡ ਵਾਈਬਸ ਓਨਲੀ'।

ਧੋਨੀ ਨੂੰ ਗੱਡੀਆਂ, ਬਾਈਕਸ ਦੇ ਨਾਲ ਕੁੱਤਿਆਂ ਨੂੰ ਵੀ ਪਾਲਣ ਦਾ ਸ਼ੌਕ ਹੈ। ਉਨ੍ਹਾਂ ਕੋਲ ਕਈ ਨਸਲਿਆਂ ਦੇ ਕੁੱਤੇ ਹਨ ਜਿਨ੍ਹਾਂ ਨੂੰ ਉਹ ਆਪਣੇ ਫਾਰਮ ਹਾਊਸ 'ਚ ਰੱਖਦੇ ਹਨ ਤੇ ਉੱਥੇ ਹੀ ਉਨ੍ਹਾਂ ਨੇ ਆਪਣੇ ਕੁੱਤਿਆਂ ਲਈ ਵੱਡਾ ਮੈਦਾਨ ਵੀ ਬਣਵਾ ਰੱਖਿਆ ਹੈ ਜਿੱਥੇ ਉਹ ਉਨ੍ਹਾਂ ਨਾਲ ਖੇਡਦੇ ਹੋਏ ਅਕਸਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਰਿਸ਼ਭ ਪੰਤ ਦੀ ਗੱਲ ਕਰੀਏ ਤਾਂ ਉਹ ਧੋਨੀ ਨੂੰ ਆਪਣਾ ਰੋਲ ਮਾਡਲ ਮਨਦੇ ਹਨ ਤੇ ਉਹ ਹਮੇਸ਼ਾ ਉਨ੍ਹਾਂ ਤੋਂ ਸਲਾਹ ਲੈਦੇਂ ਰਹਿੰਦੇ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!