|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਿਸ਼ੀ ਸੁਨਕ ਬਣੇ ਬ੍ਰਿਟੇਨ ਦੇ ਨਵੇਂ ਵਿੱਤ ਮੰਤਰੀ , ਦਿੱਤੀ ਗਈ ਵੱਡੀ ਜਿੰਮੇਵਾਰੀ

ਲੰਦਨ , 14 ਫਰਵਰੀ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੰਦਨ , 14 ਫਰਵਰੀ ( NRI MEDIA )

ਇੰਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਕ (39) ਨੂੰ ਵੀਰਵਾਰ ਨੂੰ ਬ੍ਰਿਟੇਨ ਦਾ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਹੈ , ਇਸ ਤੋਂ ਪਹਿਲਾ ਉਹ ਵਿੱਤ ਮਹਿਕਮੇ ਦੇ ਮੁੱਖ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਸਨ ,ਬ੍ਰੇਕਜਿਟ ਤੋਂ ਕੁਝ ਹਫ਼ਤਿਆਂ ਬਾਅਦ ਸਾਜਿਦ ਜਾਵਿਦ ਨੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਇਸ ਤੋਂ ਬਾਅਦ ਰਿਸ਼ੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ |

ਸੰਬੰਧਿਤ ਖ਼ਬਰਾਂ

ਸਰਕਾਰ ਦੇ ਸਾਲਾਨਾ ਬਜਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਮੰਤਰੀ ਮੰਡਲ ਵਿੱਚ ਵੱਡੇ ਬਦਲਾਅ ਕੀਤੇ ਸਨ , ਉਨ੍ਹਾਂ ਵਿੱਚੋਂ ਸੁਨਕ (ਚੈਕਿੰਗ ਚਾਂਸਲਰ) ਦੀ ਨਿਯੁਕਤੀ ਨੂੰ ਇੱਕ ਵੱਡੀ ਤਬਦੀਲੀ ਦੱਸਿਆ ਜਾ ਰਿਹਾ ਹੈ, ਜਿਕਰਯੋਗ ਹੈ ਕਿ ਰਿਸ਼ੀ ਨੂੰ 2015 ਵਿਚ ਪਹਿਲੀ ਵਾਰ ਸੰਸਦ ਮੈਂਬਰ ਚੁਣਿਆ ਗਿਆ ਸੀ , ਉਹ 2018 ਵਿਚ ਸਥਾਨਕ ਸਰਕਾਰ ਵਿਚ ਮੰਤਰੀ ਵਜੋਂ ਸ਼ਾਮਲ ਹੋਏ ਸਨ , 2019 ਵਿੱਚ ਉਨ੍ਹਾਂ ਨੂੰ ਵਿੱਤ ਮਹਿਕਮੇ ਦਾ ਮੁੱਖ ਸਕੱਤਰ ਬਣਾਇਆ ਗਿਆ ਸੀ |

ਰਿਸ਼ੀ ਨੇ ਚੋਣ ਮੁਹਿੰਮ ਵਿਚ ਵੀ ਅਹਿਮ ਭੂਮਿਕਾ ਨਿਭਾਈ

ਰਿਸ਼ੀ ਨੂੰ ਕੰਜ਼ਰਵੇਟਿਵ ਪਾਰਟੀ ਦੇ ਉਭਰ ਰਹੇ ਸਿਤਾਰੇ ਵਜੋਂ ਦੇਖਿਆ ਜਾਂਦਾ ਹੈ , ਸਰਕਾਰ ਅਕਸਰ ਉਨ੍ਹਾਂ ਨੂੰ ਮੀਡੀਆ ਇੰਟਰਵਿਉ ਲਈ ਅੱਗੇ ਰੱਖਦੀ ਹੈ , ਇਸ ਤੋਂ ਇਲਾਵਾ ਉਸਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਚੋਣ ਮੁਹਿੰਮ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ , ਕਈ ਮੌਕਿਆਂ 'ਤੇ ਰਿਸ਼ੀ ਸੁਨਕ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਥਾਂ ਟੀਵੀ ਬਹਿਸ ਵਿਚ ਹਿੱਸਾ ਲਿਆ ਸੀ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!