|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

30 ਨਵੰਬਰ ਨੂੰ ਰਿਲੀਜ਼ ਹੋਵੇਗਾ ਰੋਬੀ ਸਿੰਘ ਤੇ ਸ਼ਹਿਨਾਜ਼ ਦਾ ਗੀਤ 'ਮਾਈਂਡ ਨਾ ਕਰੀ'

ਜਲੰਧਰ — ਪੰਜਾਬੀ ਗਾਇਕ ਰੋਬੀ ਸਿੰਘ ਤੇ ਪੰਜਾਬੀ ਮਾਡਲ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਬਹੁਤ ਜਲਦ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। 'ਮਾਈਂਡ ਨਾ ਕਰੀ' ਦੇ ਟਾਈਟਲ ਹੇਠ ਸ਼ਹਿਨਾਜ਼ ਕੌਰ ਗਿੱਲ ਤੇ ਰੋਬੀ ਸਿੰਘ ਦਾ ਗੀਤ ਆ ਰਿਹਾ ਹੈ। ਇਸ ਗੀਤ 'ਚ ਰੋਬੀ ਸਿੰਘ ਨਾਲ 3 ਮਹਾਨ ਸਖਸ਼ੀਅਤਾਂ ਨਜ਼ਰ ਆਉਣਗੀਆਂ। ਦਰਅਸਲ, ਗੀਤਾਂ ਦੀ ਮਸ਼ੀਨ ਅਖਵਾਉਣ ਵਾਲੇ ਮਸ਼ਹੂਰ ਪੰਜਾਬ

NRI Post Desk · 2260 ਦਿਨ ਪਹਿਲਾਂ · ਅੱਪਡੇਟ 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ — ਪੰਜਾਬੀ ਗਾਇਕ ਰੋਬੀ ਸਿੰਘ ਤੇ ਪੰਜਾਬੀ ਮਾਡਲ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਬਹੁਤ ਜਲਦ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। 'ਮਾਈਂਡ ਨਾ ਕਰੀ' ਦੇ ਟਾਈਟਲ ਹੇਠ ਸ਼ਹਿਨਾਜ਼ ਕੌਰ ਗਿੱਲ ਤੇ ਰੋਬੀ ਸਿੰਘ ਦਾ ਗੀਤ ਆ ਰਿਹਾ ਹੈ। ਇਸ ਗੀਤ 'ਚ ਰੋਬੀ ਸਿੰਘ ਨਾਲ 3 ਮਹਾਨ ਸਖਸ਼ੀਅਤਾਂ ਨਜ਼ਰ ਆਉਣਗੀਆਂ। ਦਰਅਸਲ, ਗੀਤਾਂ ਦੀ ਮਸ਼ੀਨ ਅਖਵਾਉਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਨੇ ਇਸ ਗੀਤ ਦੇ ਬੋਲ ਆਪਣੀ ਕਮਲ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ ਦੀਪ ਜੰਡੂ ਵਲੋਂ ਤਿਆਰ ਕੀਤਾ ਗਿਆ ਹੈ। ਰੋਬੀ ਸਿੰਘ ਦੇ ਇਸ ਗੀਤ ਨੂੰ ਹਰਜੋਤ ਸਿੰਘ ਤੇ ਕੁਰਾਨ ਢਿੱਲੋਂ ਵਲੋਂ ਡਾਇਰੈਕਟ ਕੀਤਾ ਗਿਆ ਹੈ, ਜਿਸ ਦੀ ਵੀਡੀਓ ਵੀ ਹਰਜੋਤ ਸਿੰਘ ਵਲੋਂ ਹੀ ਤਿਆਰ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਰੋਬੀ ਸਿੰਘ ਤੇ ਸ਼ਹਿਨਾਜ਼ ਕੌਰ ਗਿੱਲ ਦਾ ਗੀਤ 'ਮਾਈਂਡ ਨਾ ਕਰੀ' 30 ਨਵੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਰੋਬੀ ਸਿੰਘ ਨੇ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ 'ਤੇ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਦਿੱਤੀ ਹੈ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਬੀਤੇ ਦਿਨੀਂ ਗੀਤ ਦੇ ਕੁਝ ਹੋਰ ਵੀ ਪੋਸਟਰ ਰਿਲੀਜ਼ ਕੀਤੇ ਗਏ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ ਤੋਂ ਪਹਿਲਾਂ ਰੋਬੀ ਸਿੰਘ ਦਾ ਗੀਤ 'Bai Bai' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!