|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਆਟੋ ਰਿਕਸ਼ਾ 'ਚ ਬੈਠ ਕੇ ਸ਼ਾਹੀ ਜੋੜਾ ਪਹੁੰਚਿਆ ਨੈਸ਼ਨਲ ਮਿਊਜ਼ੀਅਮ

ਇਸਲਾਮਾਬਾਦ — ਬ੍ਰਿਟੇਨ ਦਾ ਸ਼ਾਹੀ ਜੋੜਾ ਪਾਕਿਸਤਾਨ ਦੇ ਪੰਜ ਦਿਨੀਂ ਦੌਰੇ 'ਤੇ ਹੈ। ਮੰਗਲਵਾਰ ਰਾਤ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਨੇ ਨੈਸ਼ਨਲ ਮਿਊਜ਼ੀਅਮ ਜਾਣ ਲਈ ਆਟੋ ਰਿਕਸ਼ਾ ਦੀ ਸਵਾਰੀ ਕੀਤੀ। ਦੋਵੇਂ ਨੈਸ਼ਨਲ ਮਿਊਜ਼ੀਅਮ ਵਿਚ ਰੱਖੀ ਗਈ ਦਾਅਵਤ ਲਈ ਚੰਗੀ ਤਰ੍ਹਾਂ ਸਜਾਏ ਗਏ ਆਟੋ ਰਿਕਸ਼ਾ ਵਿਚ ਬੈਠ ਕੇ ਪਹੁੰਚੇ। ਸ਼ਾਹੀ ਜੋੜੇ ਦੇ ਸਨਮਾਨ ਵਿਚ ਇਸ ਦਾਅਵਤ ਦਾ ਆਯ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਇਸਲਾਮਾਬਾਦ — ਬ੍ਰਿਟੇਨ ਦਾ ਸ਼ਾਹੀ ਜੋੜਾ ਪਾਕਿਸਤਾਨ ਦੇ ਪੰਜ ਦਿਨੀਂ ਦੌਰੇ 'ਤੇ ਹੈ। ਮੰਗਲਵਾਰ ਰਾਤ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਨੇ ਨੈਸ਼ਨਲ ਮਿਊਜ਼ੀਅਮ ਜਾਣ ਲਈ ਆਟੋ ਰਿਕਸ਼ਾ ਦੀ ਸਵਾਰੀ ਕੀਤੀ। ਦੋਵੇਂ ਨੈਸ਼ਨਲ ਮਿਊਜ਼ੀਅਮ ਵਿਚ ਰੱਖੀ ਗਈ ਦਾਅਵਤ ਲਈ ਚੰਗੀ ਤਰ੍ਹਾਂ ਸਜਾਏ ਗਏ ਆਟੋ ਰਿਕਸ਼ਾ ਵਿਚ ਬੈਠ ਕੇ ਪਹੁੰਚੇ। ਸ਼ਾਹੀ ਜੋੜੇ ਦੇ ਸਨਮਾਨ ਵਿਚ ਇਸ ਦਾਅਵਤ ਦਾ ਆਯੋਜਨ ਬ੍ਰਿਟਿਸ਼ ਹਾਈ ਕਮਿਸ਼ਨਰ ਥਾਸਮ ਡ੍ਰਿਊ ਨੇ ਰੱਖਿਆ ਸੀ।

ਸੰਬੰਧਿਤ ਖ਼ਬਰਾਂ

ਦਾਅਵਤ ਲਈ ਪਹੁੰਚੇ ਪ੍ਰਿੰਸ ਵਿਲੀਅਮ ਨੇ ਰਵਾਇਤੀ ਸ਼ੇਰਵਾਨੀ ਪਹਿਨੀ ਹੋਈ ਸੀ, ਜਿਸ ਨੂੰ ਕਰਾਚੀ ਦੇ ਡਿਜ਼ਾਈਨਰ ਨੌਸ਼ੇਮੀਆਂ ਨੇ ਡਿਜ਼ਾਈਨ ਕੀਤਾ ਸੀ। ਉੱਥੇ ਕੇਟ ਨੇ ਇਵਨਿੰਗ ਗਾਊਨ ਪਹਿਨਿਆ ਹੋਇਆ ਸੀ, ਜਿਸ ਨੂੰ ਬ੍ਰਿਟਿਸ਼ ਡਿਜ਼ਾਈਨਰ ਜੇਨੀ ਪੈਕਹੇਮ ਨੇ ਡਿਜ਼ਾਈਨ ਕੀਤਾ ਸੀ। ਇਸ ਦਾਅਵਤ ਵਿਚ ਪਾਕਿਸਤਾਨ ਦੇ ਵਪਾਰੀ, ਫਿਲਮੀ ਦੁਨੀਆ ਦੇ ਸਿਤਾਰੇ ਅਤੇ ਸਰਕਾਰ ਦੇ ਮੰਤਰੀ ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਸ਼ਾਹੀ ਪਰਿਵਾਰ ਤੋਂ ਕੋਈ ਮੈਂਬਰ 13 ਸਾਲ ਬਾਅਦ ਪਾਕਿਸਤਾਨ ਦੌਰੇ 'ਤੇ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!