|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਦੇ ਐਕਸ਼ਨ ਤੋਂ ਖ਼ਫ਼ਾ ਰੂਸ, ਟਰੂਡੋ ਸਣੇ 300 ਤੋਂ ਵਧ ਸੰਸਦ ਮੈਂਬਰਾਂ 'ਤੇ ਲਾਈ ਪਾਬੰਦੀ

ਨਿਊਜ਼ ਡੈਸਕ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ (ਸਥਾਨਕ ਸਮੇਂ) ਨੂੰ ਇਕ ਟਵੀਟ 'ਚ ਦੱਸਿਆ ਕਿ ਕੈਨੇਡਾ ਨੇ ਯੂਕਰੇਨ 'ਚ ਜਾਰੀ ਲੜਾਈ ਨੂੰ ਲੈ ਕੇ ਰੂਸ ਦੇ 15 ਹੋਰ ਸਰਕਾਰੀ ਅਧਿਕਾਰੀਆਂ ਵਿਰੁੱਧ ਪਾਬੰਦੀਆਂ ਲਗਾਈਆਂ ਹਨ। ਟਰੂਡੋ ਨੇ ਇਕ ਟਵੀਟ 'ਚ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਪੁਤਿਨ ਅਤੇ ਉਸਦੇ ਸਮਰਥਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ, ਕੈਨੇਡਾ ਨੇ 15 ਹੋਰ ਰ

NRI Post Desk · 1716 ਦਿਨ ਪਹਿਲਾਂ · ਅੱਪਡੇਟ 1716 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ਦੇ ਐਕਸ਼ਨ ਤੋਂ ਖ਼ਫ਼ਾ ਰੂਸ, ਟਰੂਡੋ ਸਣੇ 300 ਤੋਂ ਵਧ ਸੰਸਦ ਮੈਂਬਰਾਂ 'ਤੇ ਲਾਈ ਪਾਬੰਦੀ
📷 NRI Post Desk

ਨਿਊਜ਼ ਡੈਸਕ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ (ਸਥਾਨਕ ਸਮੇਂ) ਨੂੰ ਇਕ ਟਵੀਟ 'ਚ ਦੱਸਿਆ ਕਿ ਕੈਨੇਡਾ ਨੇ ਯੂਕਰੇਨ 'ਚ ਜਾਰੀ ਲੜਾਈ ਨੂੰ ਲੈ ਕੇ ਰੂਸ ਦੇ 15 ਹੋਰ ਸਰਕਾਰੀ ਅਧਿਕਾਰੀਆਂ ਵਿਰੁੱਧ ਪਾਬੰਦੀਆਂ ਲਗਾਈਆਂ ਹਨ। ਟਰੂਡੋ ਨੇ ਇਕ ਟਵੀਟ 'ਚ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਪੁਤਿਨ ਅਤੇ ਉਸਦੇ ਸਮਰਥਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ, ਕੈਨੇਡਾ ਨੇ 15 ਹੋਰ ਰੂਸੀ ਅਧਿਕਾਰੀਆਂ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ, ਜਿਸ 'ਚ ਸਰਕਾਰੀ ਤੇ ਫ਼ੌਜੀ ਕੁਲੀਨ ਵਰਗ ਵੀ ਸ਼ਾਮਲ ਹਨ, ਜੋ ਇਸ ਗੈਰ-ਕਾਨੂੰਨੀ ਯੁੱਧ 'ਚ ਸ਼ਾਮਲ ਹਨ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਬੰਦੀਆਂ ਦੇ ਜਵਾਬ 'ਚ ਰੂਸ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ 300 ਤੋਂ ਵੱਧ ਸੰਸਦ ਮੈਂਬਰਾਂ ਵਿਰੁੱਧ ਜਵਾਬੀ ਪਾਬੰਦੀਆਂ ਲਗਾ ਰਿਹਾ ਹੈ।

ਸੰਬੰਧਿਤ ਖ਼ਬਰਾਂ

ਇਕ ਨਿੱਜੀ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਿਕ ਮਾਸਕੋ ਨੇ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਤੇ ਰੱਖਿਆ ਮੰਤਰੀ ਅਨੀਤਾ ਆਨੰਦ ਵਿਰੁੱਧ ਵੀ ਪਾਬੰਦੀਆਂ ਲਗਾਈਆਂ ਹਨ। ਰਿਪੋਰਟ ਮੁਤਾਬਕ ਪਾਬੰਦੀਆਂ ਦੇ ਤਾਜ਼ਾ ਦੌਰ ਨੇ ਜਲ ਸੈਨਾ ਦੇ ਡਿਪਟੀ ਕਮਾਂਡਰ ਇਨ ਚੀਫ ਵਲਾਦੀਮੀਰ ਕਾਸਾਟੋਨੋਵ, ਆਰਥਿਕ ਵਿਕਾਸ ਮੰਤਰੀ ਮੈਕਸਿਮ ਰੇਸ਼ੇਟਨੀਕੋਵ, ਫੈਡਰਲ ਗਾਰਡ ਸਰਵਿਸ ਦੇ ਡਾਇਰੈਕਟਰ ਦਮਿਤਰੀ ਕੋਚਨੇਵ ਅਤੇ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੂੰ ਨਿਸ਼ਾਨਾ ਬਣਾਇਆ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!