|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਓਲੰਪਿਕ ਤੋਂ ਅਗਲੇ 4 ਸਾਲਾਂ ਲਈ ਬਾਹਰ ਹੋਇਆ ਰੂਸ

ਵੈੱਬ ਨਿਊਜ਼ (Vikram Sehajpal) : ਰੂਸ 'ਤੇ ਵਰਲਡ ਐਂਟੀ ਡੋਪਿੰਗ ਏਜੰਸੀ (WADA) ਨੇ ਚਾਰ ਸਾਲ ਲਈ ਖੇਡਾਂ ਵਿਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਚਲਦੇ ਰੂਸ ਅਗਲੇ 4 ਸਾਲ ਤੱਕ ਟੋਕੀਓ ਉਲੰਪਿਕ ਅਤੇ 2022 ਬੈਜਿੰਗ ਵਿੰਟਰ ਓਲੰਪਿਕਸ ਵਿੱਚ ਹਿੱਸਾ ਨਹੀਂ ਲੈ ਸਕੇਗਾ।ਵਾਡਾ ਦੇ ਲੌਸਨੇ ਵਿੱਚ ਕਾਰਜਕਾਰੀ ਕਮੇਟੀ ਦੀ ਮੀਟਿੰਗ ਰੂਸ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਨਿਊਜ਼ (Vikram Sehajpal) : ਰੂਸ 'ਤੇ ਵਰਲਡ ਐਂਟੀ ਡੋਪਿੰਗ ਏਜੰਸੀ (WADA) ਨੇ ਚਾਰ ਸਾਲ ਲਈ ਖੇਡਾਂ ਵਿਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਚਲਦੇ ਰੂਸ ਅਗਲੇ 4 ਸਾਲ ਤੱਕ ਟੋਕੀਓ ਉਲੰਪਿਕ ਅਤੇ 2022 ਬੈਜਿੰਗ ਵਿੰਟਰ ਓਲੰਪਿਕਸ ਵਿੱਚ ਹਿੱਸਾ ਨਹੀਂ ਲੈ ਸਕੇਗਾ।ਵਾਡਾ ਦੇ ਲੌਸਨੇ ਵਿੱਚ ਕਾਰਜਕਾਰੀ ਕਮੇਟੀ ਦੀ ਮੀਟਿੰਗ ਰੂਸ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ।

ਸੰਬੰਧਿਤ ਖ਼ਬਰਾਂ

ਵਾਡਾ ਨੇ ਰੂਸ ‘ਤੇ ਐਂਟੀ-ਡੋਪਿੰਗ ਲੈਬਾਰਟਰੀ ਤੋਂ ਗ਼ਲਤ ਡੇਟਾ ਦੇਣ ਦਾ ਦੋਸ਼ ਲਾਇਆ ਹੈ।ਹਾਲਾਂਕਿ ਇਸ ਫੈਸਲੇ ਤੋਂ ਬਾਅਦ ਵੀ ਰੂਸੀ ਐਥਲੀਟ, ਜੋ ਡੋਪਿੰਗ ਤੋਂ ਦੂਰ ਹਨ, ਉਹ ਅਗਲੇ 4 ਸਾਲਾਂ ਦੌਰਾਨ ਰੂਸ ਦੇ ਰਾਸ਼ਟਰੀ ਗਾਣ ਤੇ ਝੰਡੇ ਦੀ ਵਰਤੋਂ ਕੀਤੇ ਬਿਨਾ ਰਾਸ਼ਟਰੀ ਅੰਤਰਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈ ਸਕਦੇ ਹਨ।

ਪਿਛਲੇ ਸਾਲ 2018 ਦੇ ਪਯੋਂਗਚਾਂਗ ਓਲੰਪਿਕਸ ਵਿੱਚ ਵੀ ਅਜਿਹਾ ਹੀ ਹੋਇਆ ਸੀ।ਵਾਡਾ ਨੇ ਅੱਗੇ ਦੱਸਿਆ ਕਿ ਜੇ ਰੂਸ ਦੀ ਐਂਟੀ-ਡੋਪਿੰਗ ਏਜੰਸੀ ਪਾਬੰਦੀਆਂ ਵਿਰੁੱਧ ਅਪੀਲ ਕਰੇਗੀ ਤਾਂ ਮਾਮਲਾ ਆਰਬਿਟਰੇਸ਼ਨ ਫਾਰ ਸਪੋਰਟ ਲਈ ਕੋਰਟ ਵਿੱਚ ਭੇਜਿਆ ਜਾਵੇਗਾ।ਦੱਸਣਯੋਗ ਹੈ ਕਿ ਰੂਸ ਨੇ ਪਿਛਲੇ 6 ਓਲੰਪਿਕ ਵਿੱਚ ਕੁੱਲ 546 ਤਗ਼ਮੇ ਜਿੱਤੇ ਸਨ। ਓਲੰਪਿਕ ਵਿੱਚ ਰੂਸ ਨੇ ਹੁਣ ਤੱਕ 195 ਸੋਨ ਤਗ਼ਮੇ, 163 ਚਾਂਦੀ ਅਤੇ 188 ਕਾਂਸੀ ਦੇ ਤਗ਼ਮੇ ਜਿੱਤੇ ਸਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!