|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗੱਲਬਾਤ ਮਗਰੋਂ ਨਰਮ ਹੋਇਆ ਰੂਸ! ਲੜਾਈ ਖਤਮ ਹੋਣ ਦੀ ਸੰਭਾਵਨਾ

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਦੇ ਪ੍ਰਤੀਨਿਧਾਂ ਨੇ ਮੰਗਲਵਾਰ ਨੂੰ ਤੁਰਕੀ ਦੇ ਇਸਤਾਂਬੁਲ 'ਚ ਗੱਲਬਾਤ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਅਜਿਹੀ ਗੱਲਬਾਤ ਦੇ ਸਕਾਰਾਤਮਕ ਸੰਕੇਤ ਮਿਲੇ ਹਨ। ਇਕ ਪਾਸੇ, ਜ਼ੇਲੇਂਸਕੀ ਨੇ ਪੂਰਬੀ ਰੂਸ 'ਚ ਰਿਆਇਤਾਂ ਦੇਣ ਲਈ ਸਹਿਮਤੀ ਦਿੱਤੀ ਹੈ ਤੇ ਦੂਜੇ ਪਾਸੇ, ਰੂਸ ਨੇ ਰਾਜਧਾਨੀ ਕੀਵ ਦੇ ਆਲੇ-ਦੁਆਲੇ ਫੌਜੀ ਕਾਰਵਾਈਆਂ 'ਚ ਕਟੌਤੀ ਕਰਨ ਦਾ ਵਾਅਦਾ ਕ

NRI Post Desk · 1702 ਦਿਨ ਪਹਿਲਾਂ · ਅੱਪਡੇਟ 1702 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗੱਲਬਾਤ ਮਗਰੋਂ ਨਰਮ ਹੋਇਆ ਰੂਸ! ਲੜਾਈ ਖਤਮ ਹੋਣ ਦੀ ਸੰਭਾਵਨਾ
📷 NRI Post Desk

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਦੇ ਪ੍ਰਤੀਨਿਧਾਂ ਨੇ ਮੰਗਲਵਾਰ ਨੂੰ ਤੁਰਕੀ ਦੇ ਇਸਤਾਂਬੁਲ 'ਚ ਗੱਲਬਾਤ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਅਜਿਹੀ ਗੱਲਬਾਤ ਦੇ ਸਕਾਰਾਤਮਕ ਸੰਕੇਤ ਮਿਲੇ ਹਨ। ਇਕ ਪਾਸੇ, ਜ਼ੇਲੇਂਸਕੀ ਨੇ ਪੂਰਬੀ ਰੂਸ 'ਚ ਰਿਆਇਤਾਂ ਦੇਣ ਲਈ ਸਹਿਮਤੀ ਦਿੱਤੀ ਹੈ ਤੇ ਦੂਜੇ ਪਾਸੇ, ਰੂਸ ਨੇ ਰਾਜਧਾਨੀ ਕੀਵ ਦੇ ਆਲੇ-ਦੁਆਲੇ ਫੌਜੀ ਕਾਰਵਾਈਆਂ 'ਚ ਕਟੌਤੀ ਕਰਨ ਦਾ ਵਾਅਦਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਜ਼ੇਲੇਂਸਕੀ ਤੇ ਪੁਤਿਨ ਦੀ ਜਲਦੀ ਹੀ ਸਿੱਧੀ ਮੁਲਾਕਾਤ ਵੀ ਹੋ ਸਕਦੀ ਹੈ।

ਸੰਬੰਧਿਤ ਖ਼ਬਰਾਂ

ਯੂਕਰੇਨ ਦੇ ਇਕ ਵਾਰਤਾਕਾਰ ਨੇ ਕਿਹਾ ਕਿ ਰਾਸ਼ਟਰਪਤੀ ਵਲੋਦੋਮੀਰ ਜ਼ੇਲੇਂਸਕੀ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਵਿਚਕਾਰ ਜਲਦੀ ਹੀ ਮੁਲਾਕਾਤ ਹੋ ਸਕਦੀ ਹੈ। ਰੂਸੀ ਵਫ਼ਦ ਨੇ ਇਸਤਾਂਬੁਲ 'ਚ ਯੂਕਰੇਨੀਆਂ ਨਾਲ ਗੱਲਬਾਤ ਦੇ ਪਹਿਲੇ ਦੌਰ ਨੂੰ ਵੀ ਸਕਾਰਾਤਮਕ ਤੇ "ਸਾਰਥਕ" ਕਰਾਰ ਦਿੱਤਾ। ਦੱਸ ਦਈਏ ਕਿ ਗੱਲਬਾਤ ਦੇ ਕਈ ਦੌਰ ਅਸਫਲ ਰਹਿਣ ਤੋਂ ਬਾਅਦ ਦੋਵੇਂ ਧਿਰਾਂ ਜੰਗ ਨੂੰ ਰੋਕਣ ਲਈ ਕਿਸੇ ਨਾ ਕਿਸੇ ਨਤੀਜੇ 'ਤੇ ਸਹਿਮਤ ਹੋ ਗਈਆਂ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!