|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਯੂਕਰੇਨ ਖ਼ਿਲਾਫ਼ ਰੂਸ ਦੀ ਫੌਜੀ ਕਾਰਵਾਈ ਦਾ ਵਿਰੋਧ ਕਰਨ ਵਾਲੀ ਰੂਸੀ ਪੱਤਰਕਾਰ ਨੇ ਨੌਕਰੀ ਛੱਡੀ

ਨਿਊਜ਼ ਡੈਸਕ : ਇਕ ਸਰਕਾਰੀ ਟੀਵੀ ਸਮਾਚਾਰ ਪ੍ਰਸਾਰਣ ਦੌਰਾਨ ਯੂਕਰੇਨ 'ਚ ਰੂਸ ਦੀ ਫੌਜੀ ਕਾਰਵਾਈ ਦਾ ਵਿਰੋਧ ਕਰਨ ਵਾਲੀ ਇਕ ਪੱਤਰਕਾਰ ਨੇ ਨੌਕਰੀ ਛੱਡ ਦਿੱਤੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਸ਼ਰਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਜਰਮਨੀ ਦੇ ਸਪੀਗਲ ਇੰਟਰਨੈਸ਼ਨਲ ਨਾਲ ਇਕ ਇੰਟਰਵਿਊ 'ਚ ਚੈਨਲ ਦੀ ਸੰਪਾਦਕ ਮਰੀਨਾ ਓਵਸਯਾਨਿਕੋਵਾ ਨੇ ਕਿਹਾ ਕਿ ਮੈਂ ਆਪਣਾ ਦੇਸ਼

NRI Post Desk · 1713 ਦਿਨ ਪਹਿਲਾਂ · ਅੱਪਡੇਟ 1713 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਯੂਕਰੇਨ ਖ਼ਿਲਾਫ਼ ਰੂਸ ਦੀ ਫੌਜੀ ਕਾਰਵਾਈ ਦਾ ਵਿਰੋਧ ਕਰਨ ਵਾਲੀ ਰੂਸੀ ਪੱਤਰਕਾਰ ਨੇ ਨੌਕਰੀ ਛੱਡੀ
📷 NRI Post Desk

ਨਿਊਜ਼ ਡੈਸਕ : ਇਕ ਸਰਕਾਰੀ ਟੀਵੀ ਸਮਾਚਾਰ ਪ੍ਰਸਾਰਣ ਦੌਰਾਨ ਯੂਕਰੇਨ 'ਚ ਰੂਸ ਦੀ ਫੌਜੀ ਕਾਰਵਾਈ ਦਾ ਵਿਰੋਧ ਕਰਨ ਵਾਲੀ ਇਕ ਪੱਤਰਕਾਰ ਨੇ ਨੌਕਰੀ ਛੱਡ ਦਿੱਤੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਸ਼ਰਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਜਰਮਨੀ ਦੇ ਸਪੀਗਲ ਇੰਟਰਨੈਸ਼ਨਲ ਨਾਲ ਇਕ ਇੰਟਰਵਿਊ 'ਚ ਚੈਨਲ ਦੀ ਸੰਪਾਦਕ ਮਰੀਨਾ ਓਵਸਯਾਨਿਕੋਵਾ ਨੇ ਕਿਹਾ ਕਿ ਮੈਂ ਆਪਣਾ ਦੇਸ਼ ਨਹੀਂ ਛੱਡਣਾ ਚਾਹੁੰਦੀ। ਮੈਂ ਇਕ ਦੇਸ਼ ਭਗਤ ਹਾਂ ਤੇ ਮੇਰਾ ਬੇਟਾ ਮੇਰੇ ਤੋਂ ਵੀ ਵੱਡਾ ਦੇਸ਼ ਭਗਤ ਹੈ।

ਸੰਬੰਧਿਤ ਖ਼ਬਰਾਂ

ਅਸੀਂ ਯਕੀਨਨ ਅਜਿਹਾ ਨਹੀਂ ਕਰਨਾ ਚਾਹੁੰਦੇ ਹਾਂ ਅਤੇ ਨਾ ਹੀ ਕਿਤੇ ਵੀ ਪ੍ਰਵਾਸ ਕਰਨਾ ਚਾਹੁੰਦੇ ਹਾਂ। ਰੂਸੀ ਪੱਤਰਕਾਰ ਨੇ ਲਾਈਵ ਪ੍ਰਸਾਰਣ ਦੇ ਸੈੱਟ 'ਤੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਸ 'ਤੇ ਲਿਖਿਆ ਸੀ, ਜੰਗ ਬੰਦ ਕਰੋ, ਜੰਗ ਨਹੀਂ ਹੋਣੀ ਚਾਹੀਦੀ।' ਉਸ ਨੇ ਇਕ ਤਖ਼ਤੀ ਫੜੀ ਹੋਈ ਸੀ ਜਿਸ 'ਤੇ ਲਿਖਿਆ ਸੀ, 'ਪ੍ਰਚਾਰ 'ਤੇ ਭਰੋਸਾ ਨਾ ਕਰੋ। ਉਹ ਇਥੇ ਤੁਹਾਡੇ ਨਾਲ ਝੂਠ ਬੋਲ ਰਹੇ ਹਨ। ਰੂਸੀ ਜੰਗ ਦੇ ਵਿਰੁੱਧ ਹਨ। ਬਾਅਦ 'ਚ ਮਹਿਲਾ ਪੱਤਰਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮਾਸਕੋ ਦੀ ਇਕ ਅਦਾਲਤ ਨੇ ਉਸ 'ਤੇ 30,000 ਰੂਬਲ ਦਾ ਜੁਰਮਾਨਾ ਲਾਇਆ। ਫਰਾਂਸ 24 ਦੇ ਮੁਤਾਬਕ, ਉਹ ਰੂਸੀ ਸਰਕਾਰੀ ਟੈਲੀਵਿਜ਼ਨ ਤੋਂ ਨੌਕਰੀ ਛੱਡ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!