|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਾਜਧਾਨੀ ਕੀਵ ’ਚ ਦਾਖਲ ਹੋਏ ਰੂਸੀ ਫ਼ੌਜੀ, ਰਾਸ਼ਟਰਪਤੀ ਜ਼ੇਲੇਂਸਕੀ ਅੰਡਰਗਰਾਊਂਡ

ਨਿਊਜ਼ ਡੈਸਕ : ਯੂਕਰੇਨ ਰੂਸ ਨਾਲ ਗੱਲਬਾਤ ਲਈ ਤਿਆਰ ਹੋ ਗਿਆ ਹੈ ਪਰ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਇਕ ਬੰਕਰ ਵਿਚ ਲਿਜਾਇਆ ਗਿਆ ਹੈ। ਰੂਸ ਦੀ ਫੌਜ ਦੇ ਰਾਜਧਾਨੀ ਕੀਵ ਦੇ ਨੇੜੇ ਪਹੁੰਚਦਿਆਂ ਹੀ ਯੂਕਰੇਨ ਦੀ ਸੁਰੱਖਿਆ ਕੌਂਸਲ ਨੇ ਉਕਤ ਫੈਸਲਾ ਕੀਤਾ। ਸੂਤਰਾ ਦਾ ਕਹਿਣਾ ਹੈ ਕਿ ਜ਼ੇਲੇਂਸਕੀ ਨੂੰ ਡਰ ਹੈ ਕਿ ਰੂਸੀ ਫੌਜ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਇਸ ਲਈ ਉਹ ਅੰਡਰਗਰਾਊਂਡ ਹ

NRI Post Desk · 1734 ਦਿਨ ਪਹਿਲਾਂ · ਅੱਪਡੇਟ 1728 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰਾਜਧਾਨੀ ਕੀਵ ’ਚ ਦਾਖਲ ਹੋਏ ਰੂਸੀ ਫ਼ੌਜੀ, ਰਾਸ਼ਟਰਪਤੀ ਜ਼ੇਲੇਂਸਕੀ ਅੰਡਰਗਰਾਊਂਡ
📷 NRI Post Desk

ਨਿਊਜ਼ ਡੈਸਕ : ਯੂਕਰੇਨ ਰੂਸ ਨਾਲ ਗੱਲਬਾਤ ਲਈ ਤਿਆਰ ਹੋ ਗਿਆ ਹੈ ਪਰ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਇਕ ਬੰਕਰ ਵਿਚ ਲਿਜਾਇਆ ਗਿਆ ਹੈ। ਰੂਸ ਦੀ ਫੌਜ ਦੇ ਰਾਜਧਾਨੀ ਕੀਵ ਦੇ ਨੇੜੇ ਪਹੁੰਚਦਿਆਂ ਹੀ ਯੂਕਰੇਨ ਦੀ ਸੁਰੱਖਿਆ ਕੌਂਸਲ ਨੇ ਉਕਤ ਫੈਸਲਾ ਕੀਤਾ। ਸੂਤਰਾ ਦਾ ਕਹਿਣਾ ਹੈ ਕਿ ਜ਼ੇਲੇਂਸਕੀ ਨੂੰ ਡਰ ਹੈ ਕਿ ਰੂਸੀ ਫੌਜ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਇਸ ਲਈ ਉਹ ਅੰਡਰਗਰਾਊਂਡ ਹੋ ਗਏ ਹਨ। ਰਾਸ਼ਟਰਪਤੀ ਨੇ ਕਿਹਾ ਕਿ ਯੂਰਪ ਕੋਲ ਇਸ ਹਮਲੇ ਨੂੰ ਰੋਕਣ ਲਈ ਢੁੱਕਵੀਂ ਤਾਕਤ ਹੈ।

ਸੰਬੰਧਿਤ ਖ਼ਬਰਾਂ

ਦੂਜੇ ਪਾਸੇ ਰੂਸ ਮੁਤਾਬਕ ਉਸ ਨੇ ਕੀਵ ਦੇ ਫੌਜੀ ਏਅਰਬੇਸ ਤੇ ਚੇਰਨੋਬਿਲ ਨਿਊਕਲੀਅਰ ਪਲਾਂਟ ਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ ਹੈ। ਕੀਵ ਦੇ ਪੂਰਬੀ ਤੇ ਪੱਛਮੀ ਕੰਢਿਆਂ ਨੂੰ ਵੰਡਦੇ ਹੋਏ ਨੀਪਰ ਦਰਿਆ ਦੇ ਪਾਰ ਇਕ ਪੁਲ ਨੂੰ ਭਿਆਨਕ ਅੱਗ ਲੱਗ ਗਈ। ਉਥੇ 200 ਦੇ ਲਗਪਗ ਯੂਕਰੇਨ ਦੇ ਫੌਜੀ ਮੌਜੂਦ ਸਨ। ਯੂਕਰੇਨ ਦੇ ਅਧਿਕਾਰੀਆਂ ਮੁਤਾਬਕ ਯੂਕ੍ਰੇਨ ਵਿਚ ਹੁਣ ਤੱਕ 137 ਵਿਅਕਤੀ ਮਾਰੇ ਜਾ ਚੁੱਕੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!