|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫੇਸਬੁੱਕ ਅਤੇ ਟੈਲੀਗ੍ਰਾਮ ਤੇ ਰੂਸ ਦਾ ਕਹਿਰ ਭਾਰੀ ਜ਼ੁਰਮਾਨਾ ਠੋਕਿਆ

ਮਾਸ੍ਕੋ (ਦੇਵ ਇੰਦਰਜੀਤ) : ਹਾਲ ਦੇ ਹਫ਼ਤਿਆਂ ਵਿਚ ਦੋਵਾਂ ਮੰਚਾਂ ’ਤੇ ਦੂਜੀ ਵਾਰ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ 24 ਮਈ ਨੂੰ ਰੂਸੀ ਅਧਿਕਾਰੀਆਂ ਨੇ ਗੈਰ-ਕਾਨੂੰਨੀ ਸਮਝੀ ਜਾਣ ਵਾਲੀ ਸਮੱਗਰੀ ਨਾ ਹਟਾਉਣ ਦੇ ਮਾਮਲੇ ਵਿਚ ਫੇਸਬੁੱਕ ’ਤੇ 2.6 ਕਰੋੜ ਰੂਬਲ ਦਾ ਜੁਰਮਾਨਾ ਲਗਾਇਆ ਗਿਆ ਸੀ। ਉਥੇ ਹੀ ਇਕ ਮਹੀਨਾ ਪਹਿਲਾਂ ਪ੍ਰਦਰਸ਼ਨਾਂ ਦੀ ਮੰਗ ਵਾਲੀ ਸਮੱਗਰੀ ਨਾ ਹਟਾਉਣ ਲਈ

NRI Post Desk · 1994 ਦਿਨ ਪਹਿਲਾਂ · ਅੱਪਡੇਟ 1994 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਫੇਸਬੁੱਕ ਅਤੇ ਟੈਲੀਗ੍ਰਾਮ ਤੇ ਰੂਸ ਦਾ ਕਹਿਰ ਭਾਰੀ ਜ਼ੁਰਮਾਨਾ ਠੋਕਿਆ
📷 NRI Post Desk

ਮਾਸ੍ਕੋ (ਦੇਵ ਇੰਦਰਜੀਤ) : ਹਾਲ ਦੇ ਹਫ਼ਤਿਆਂ ਵਿਚ ਦੋਵਾਂ ਮੰਚਾਂ ’ਤੇ ਦੂਜੀ ਵਾਰ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ 24 ਮਈ ਨੂੰ ਰੂਸੀ ਅਧਿਕਾਰੀਆਂ ਨੇ ਗੈਰ-ਕਾਨੂੰਨੀ ਸਮਝੀ ਜਾਣ ਵਾਲੀ ਸਮੱਗਰੀ ਨਾ ਹਟਾਉਣ ਦੇ ਮਾਮਲੇ ਵਿਚ ਫੇਸਬੁੱਕ ’ਤੇ 2.6 ਕਰੋੜ ਰੂਬਲ ਦਾ ਜੁਰਮਾਨਾ ਲਗਾਇਆ ਗਿਆ ਸੀ। ਉਥੇ ਹੀ ਇਕ ਮਹੀਨਾ ਪਹਿਲਾਂ ਪ੍ਰਦਰਸ਼ਨਾਂ ਦੀ ਮੰਗ ਵਾਲੀ ਸਮੱਗਰੀ ਨਾ ਹਟਾਉਣ ਲਈ ਟੈਲੀਗ੍ਰਾਮ ’ਤੇ 50 ਲੱਖ ਰੂਬਲ ਦਾ ਜੁਰਮਾਨਾ ਲਗਾਇਆ ਗਿਆ ਸੀ। ਇਸ ਸਾਲ ਦੀ ਸ਼ੁਰੂਆਤ ਵਿਚ ਰੂਸ ਦੀ ਸਰਕਾਰੀ ਸੰਚਾਰ ਨਿਗਰਾਨੀ ਸੰਸਥਾ ‘ਰੋਸਕੋਮਨਾਡਜ਼ੋਰ’ ਨੇ ਟਵਿਟਰ ਨੂੰ ਗੈਰ-ਕਾਨੂੰਨੀ ਸਮੱਗਰੀ ਹਟਾਉਣ ਵਿਚ ਕਥਿਤ ਤੌਰ ’ਤੇ ਅਸਫ਼ਲ ਰਹਿਣ ਦੇ ਮਾਮਲੇ ਵਿਚ ਪਾਬੰਦੀ ਲਗਾਉਣ ਦੀ ਧਮਕੀ ਦਿੱਤੀ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਮੰਚ ਬੱਚਿਆਂ ਨੂੰ ਖ਼ੁਦਕੁਸ਼ੀ ਲਈ ਪ੍ਰੇਰਿਤ ਕਰਨ ਵਾਲੀ ਸਮੱਗਰੀ, ਨਸ਼ੀਲੇ ਪਦਾਰਥ ਅਤੇ ‘ਚਾਈਲਡ ਪੋਰਨੋਗ੍ਰਾਫੀ’ ਨਾਲ ਜੁੜੀ ਜਾਣਕਾਰੀ ਨੂੰ ਹਟਾਉਣ ਵਿਚ ਅਸਫ਼ਲ ਰਿਹਾ ਹੈ।

ਸੰਬੰਧਿਤ ਖ਼ਬਰਾਂ

ਰੂਸ ਦੇ ਅਧਿਕਾਰੀਆਂ ਨੇ ਪਾਬੰਦੀਸ਼ੁਦਾ ਸਮੱਗਰੀ ਹਟਾਉਣ ਵਿਚ ਕਥਿਤ ਤੌਰ ’ਤੇ ਅਸਫ਼ਲਤਾ ਦੇ ਚੱਲਦੇ ਫੇਸਬੁੱਕ ਅਤੇ ਟੈਲੀਗ੍ਰਾਮ ਐਪ ਨੂੰ ਜੁਰਮਾਨਾ ਲਗਾਇਆ ਹੈ। ਇਸ ਕਦਮ ਨੂੰ ਦੇਸ਼ ਵਿਚ ਰਾਜਨੀਤਕ ਨਾਰਾਜ਼ਗੀ ਦੌਰਾਨ ਸੋਸ਼ਲ ਮੀਡੀਆ ਮੰਚਾਂ ਨੂੰ ਕੰਟਰੋਲ ਕਰਨ ਦੀਆਂ ਸਰਕਾਰ ਦੀਆਂ ਵੱਧਦੀਆਂ ਕੋਸ਼ਿਸ਼ਾਂ ਦਾ ਹਿੱਸਾ ਮੰਨਿਆ ਜਾ ਸਕਦਾ ਹੈ। ਮਾਸਕੋ ਦੀ ਅਦਾਲਤ ਨੇ ਵੀਰਵਾਰ ਨੂੰ ਫੇਸਬੁੱਕ ’ਤੇ 1.7 ਕਰੋੜ ਰੂਬਲ ਅਤੇ ਟੈਲੀਗ੍ਰਾਮ ’ਤੇ 1 ਕਰੋੜ ਰੂਬਲ ਦਾ ਜੁਰਮਾਨਾ ਲਗਾਇਆ। ਦੋਵੇਂ ਮੰਚ ਕਿਸ ਪ੍ਰਕਾਰ ਦੀ ਸਮੱਗਰੀ ਨੂੰ ਹਟਾਉਣ ਵਿਚ ਅਸਮਰਥ ਰਹੇ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!