|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

World Cup ਦੇ ਬਾਦਸ਼ਾਹ ਹਨ 'ਸਚਿਨ ਤੇਂਦੁਲਕਰ', ਕੋਈ ਵੀ ਨਹੀਂ ਤੋੜ ਸਕਿਆ ਹੈ ਇਹ ਰਿਕਾਰਡ

ਸਪੋਰਟਸ ਡੈਸਕ— ਕ੍ਰਿਕਟ ਵਿਸ਼ਵ ਕੱਪ ਦੇ 12ਵੇਂ ਸੀਜ਼ਨ ਦੇ ਸ਼ੁਰੂ ਹੋਣ 'ਚ ਅਜੇ ਸਿਰਫ ਕੁਝ ਹੀ ਦਿਨ ਬਾਕੀ ਹਨ। ਅਜੇ ਤੱਕ ਹੋਏ ਵਿਸ਼ਵ ਕੱਪ 'ਚ ਕਈ ਦਿੱਗਜਾਂ ਨੇ ਆਪਣੇ ਦਮ 'ਤੇ ਕਈ ਰਿਕਾਰਡ ਬਣਾਏ ਅਤੇ ਵਿਸ਼ਵ ਕੱਪ ਜਿੱਤਿਆ। ਇਨ੍ਹਾਂ ਧਾਕੜ ਖਿਡਾਰੀਆਂ 'ਚੋਂ ਸਭ ਤੋਂ ਪਹਿਲਾਂ ਨਾਂ ਸਚਿਨ ਤੇਂਦੁਲਕਰ ਦਾ ਆਉਂਦਾ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਪੋਰਟਸ ਡੈਸਕ— ਕ੍ਰਿਕਟ ਵਿਸ਼ਵ ਕੱਪ ਦੇ 12ਵੇਂ ਸੀਜ਼ਨ ਦੇ ਸ਼ੁਰੂ ਹੋਣ 'ਚ ਅਜੇ ਸਿਰਫ ਕੁਝ ਹੀ ਦਿਨ ਬਾਕੀ ਹਨ। ਅਜੇ ਤੱਕ ਹੋਏ ਵਿਸ਼ਵ ਕੱਪ 'ਚ ਕਈ ਦਿੱਗਜਾਂ ਨੇ ਆਪਣੇ ਦਮ 'ਤੇ ਕਈ ਰਿਕਾਰਡ ਬਣਾਏ ਅਤੇ ਵਿਸ਼ਵ ਕੱਪ ਜਿੱਤਿਆ। ਇਨ੍ਹਾਂ ਧਾਕੜ ਖਿਡਾਰੀਆਂ 'ਚੋਂ ਸਭ ਤੋਂ ਪਹਿਲਾਂ ਨਾਂ ਸਚਿਨ ਤੇਂਦੁਲਕਰ ਦਾ ਆਉਂਦਾ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਉਨ੍ਹਾਂ ਰਿਕਾਰਡ ਬਾਰੇ ਜਿਨ੍ਹਾਂ ਨੂੰ ਅਜੇ ਤੱਕ ਕੋਈ ਨਹੀਂ ਤੋੜ ਸਕਿਆ ਹੈ। ਸਚਿਨ ਨੇ ਅਜੇ ਤਕ 6 ਕ੍ਰਿਕਟ ਵਿਸ਼ਵ ਕੱਪ ਖੇਡੇ ਹਨ। 1992, 1996, 1999, 2003, 2007, 2011) ਅਤੇ ਇਸ ਦੌਰਾਨ ਉਨ੍ਹਾਂ ਨੇ ਰਿਕਾਰਡ ਦਾ ਪਹਾੜ ਬਣਾਇਆ ਹੈ ਤਾਂ ਆਓ ਇਕ ਝਾਤ ਪਾਈਏ ਉਨ੍ਹਾਂ ਵੱਡੇ ਰਿਕਾਰਡਾਂ ਬਾਰੇ।

ਇਕ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ

ਸਚਿਨ ਨੇ ਸਾਲ 2003 'ਚ ਖੇਡੇ ਗਏ 11 ਮੁਕਾਬਲਿਆਂ 'ਚ 673 ਦੌੜਾਂ ਬਣਾਈਆਂ ਹਨ ਜੋ ਇਕ ਟੂਰਨਾਮੈਂਟ 'ਚ ਕਿਸੇ ਵੀ ਬੱਲੇਬਾਜ਼ ਵੱਲੋਂ ਬਣਾਈਆਂ ਗਈਆਂ ਦੌੜਾਂ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਹੈ।

ਸਭ ਤੋਂ ਜ਼ਿਆਦਾ ਸੈਂਕੜੇ

ਸੰਬੰਧਿਤ ਖ਼ਬਰਾਂ

ਸਚਿਨ ਨੇ 56.95 ਦੀ ਔਸਤ ਨਾਲ 2278 ਦੌੜਾਂ ਬਣਾਈਆਂ ਹਨ ਜਿਸ ਦੇ ਨਜ਼ਦੀਕ ਫਿਲਹਾਲ ਕੋਈ ਨਹੀਂ ਹੈ। ਇਸ ਦੌਰਾਨ ਸਚਿਨ ਦਾ ਚੋਟੀ ਦਾ ਸਕੋਰ 152 ਸੀ ਜੋ ਉਨ੍ਹਾਂ ਨੇ 2003 'ਚ ਨਾਮੀਬੀਆ ਦੇ ਖਿਲਾਫ ਬਣਾਇਆ ਸੀ।

ਸਭ ਤੋਂ ਜ਼ਿਆਦਾ ਅਰਧ ਸੈਂਕੜੇ

ਅਰਧ ਸੈਂਕੜਿਆਂ ਦੇ ਮਾਮਲੇ 'ਚ ਸਚਿਨ ਸਭ ਤੋਂ ਅੱਗੇ ਹਨ। ਉਨ੍ਹਾਂ ਨੇ ਕੁਲ 15 ਅਰਧ ਸੈਂਕੜੇ ਬਣਾਏ ਹਨ। ਇਸ 'ਚ ਸਾਲ 2003 'ਚ ਉਨ੍ਹਾਂ ਨੇ 6 ਅਰਧ ਸੈਂਕੜੇ ਲਗਾਏ ਹਨ।

ਹੋਰਨਾਂ ਖਬਰਾਂ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!