|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਸੈਨਿਕ ਸਕੂਲ ਕਪੂਰਥਲਾ ਵਿਖੇ 3 ਤੋਂ 8 ਜੂਨ ਤੱਕ ਹੋਣਗੇ ਉੱਤਰੀ ਖੇਤਰ ਦੇ ਸੈਨਿਕ ਸਕੂਲਾਂ ਦੇ ਖੇਡ ਮੁਕਾਬਲੇ

ਕਪੂਰਥਲਾ : ਸੈਨਿਕ ਸਕੂਲ ਕਪੂਰਥਲਾ ਵਿਖੇ ਉੱਤਰੀ ਖੇਤਰ ਦੇ ਸੈਨਿਕ ਸਕੂਲਾਂ ਵਿਚਾਲੇ ਖੇਡ ਮੁਕਾਬਲੇ 3 ਤੋਂ 8 ਜੂਨ ਤੱਕ ਕਰਵਾਏ ਜਾਣਗੇ। ਇਹ ਜਾਣਕਾਰੀ ਅੱਜ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਲੈਫਟੀਨੈਂਟ ਕਰਨਲ ਸੀਮਾ ਮਿਸ਼ਰਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦਿੰਦਿਆਂ ਦੱਸਿਆ ਕਿ ਉੱਤਰੀ ਖੇਤਰ ਦੇ ਸੈਨਿਕ ਸਕੂਲਾਂ ਦੀਆਂ ਸਾਰੀਆਂ ਟੀਮਾਂ ਦੇ ਕਰੀਬ 370 ਖਿਡਾਰੀ ਇਨਾਂ ਮੁਕਾਬਲਿਆਂ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਸੈਨਿਕ ਸਕੂਲ ਕਪੂਰਥਲਾ ਵਿਖੇ ਉੱਤਰੀ ਖੇਤਰ ਦੇ ਸੈਨਿਕ ਸਕੂਲਾਂ ਵਿਚਾਲੇ ਖੇਡ ਮੁਕਾਬਲੇ 3 ਤੋਂ 8 ਜੂਨ ਤੱਕ ਕਰਵਾਏ ਜਾਣਗੇ। ਇਹ ਜਾਣਕਾਰੀ ਅੱਜ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਲੈਫਟੀਨੈਂਟ ਕਰਨਲ ਸੀਮਾ ਮਿਸ਼ਰਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦਿੰਦਿਆਂ ਦੱਸਿਆ ਕਿ ਉੱਤਰੀ ਖੇਤਰ ਦੇ ਸੈਨਿਕ ਸਕੂਲਾਂ ਦੀਆਂ ਸਾਰੀਆਂ ਟੀਮਾਂ ਦੇ ਕਰੀਬ 370 ਖਿਡਾਰੀ ਇਨਾਂ ਮੁਕਾਬਲਿਆਂ ਵਿਚ ਭਾਗ ਲੈਣਗੇ। ਉਨਾਂ ਦੱਸਿਆ ਕਿ ਭਾਗ ਲੈਣ ਵਾਲੇ ਸਕੂਲਾਂ ਵਿਚ ਸੈਨਿਕ ਸਕੂਲ ਨਗਰੋਟਾ (ਜੰਮੂ ਤੇ ਕਸ਼ਮੀਰ), ਸੈਨਿਕ ਸਕੂਲ ਕੁੰਜਪੁਰਾ (ਹਰਿਆਣਾ), ਸੈਨਿਕ ਸਕੂਲ ਸੁਜਾਨਪੁਰ ਟੀਰਾ (ਹਿਮਾਚਲ ਪ੍ਰਦੇਸ਼) ਸੈਨਿਕ ਸਕੂਲ ਘੋੜਾਖਾਲ (ਉੱਤਰਾਖੰਡ) ਅਤੇ ਸੈਨਿਕ ਸਕੂਲ ਕਪੂਰਥਲਾ (ਪੰਜਾਬ) ਸ਼ਾਮਿਲ ਹਨ।

ਸੰਬੰਧਿਤ ਖ਼ਬਰਾਂ

ਉਨਾਂ ਦੱਸਿਆ ਕਿ ਇਸ ਮੌਕੇ ਫੁੱਟਬਾਲ ਸਬ-ਜੂਨੀਅਰ, ਫੁੱਟਬਾਲ ਜੂਨੀਅਰ, ਬਾਸਕਿਟਬਾਲ ਜੂਨੀਅਰ, ਵਾਲੀਬਾਲ ਜੂਨੀਅਰ, ਹਾਕੀ ਜੂਨੀਅਰ ਆਦਿ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਹਿੰਦੀ ਤੇ ਅੰਗਰੇਜ਼ੀ ਵਾਦ-ਵਿਵਾਦ ਮੁਕਾਬਲੇ, ਕੁਇਜ਼ ਮੁਕਾਬਲੇ ਅਤੇ ਹਰੇਕ ਸੂਬੇ ਨਾਲ ਸਬੰਧਿਤ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਖੇਡ ਮੁਕਾਬਲੇ ਵੱਖ-ਵੱਖ ਮੈਦਾਨਾਂ ਵਿਚ ਸਵੇਰੇ ਅਤੇ ਸ਼ਾਮ ਦੇ ਸਮੇਂ ਕਰਵਾਏ ਜਾਣਗੇ। ਉਨਾਂ ਇਹ ਵੀ ਦੱਸਿਆ ਕਿ ਸਾਰੇ ਖੇਤਰਾਂ ਦੀਆਂ ਟੀਮਾਂ 2 ਜੂਨ ਨੂੰ ਸੈਨਿਕ ਸਕੂਲ ਕਪੂਰਥਲਾ ਪਹੁੰਚ ਜਾਣਗੀਆਂ ਅਤੇ 9 ਜੂਨ ਨੂੰ ਉਨਾਂ ਦੀ ਵਾਪਸੀ ਹੋਵੇਗੀ। ਉਨਾਂ ਦੱਸਿਆ ਕਿ ਦੇਸ਼ ਦੇ ਸਾਰੇ 31 ਸੈਨਿਕ ਸਕੂਲਾਂ ਨੂੰ ਖੇਤਰਾਂ ਦੇ ਆਧਾਰ 'ਤੇ ਵੰਡਿਆ ਗਿਆ ਹੈ, ਤਾਂ ਕਿ ਇਥੋਂ ਦੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!