|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਸਲਮਾਨ ਖਾਨ ਨੇ ਇਸ ਸ਼ਾਨਦਾਰ ਅੰਦਾਜ਼ 'ਚ ਮਨਾਇਆ ਜਨਮਦਿਨ,ਦੇਖੋ ਵੀਡੀਓ

ਮੁੰਬਈ: ਬਾਲੀਵੁੱਡ ਸਟਾਰ ਸਲਮਾਨ ਖਾਨ ਦਾ ਅੱਜ 54ਵਾਂ ਜਨਮ ਦਿਨ ਹੈ। ਬਾਲੀਵੁੱਡ ਹਸਤੀਆਂ ਦੇ ਨਾਲ ਹੀ ਉਨ੍ਹਾਂ ਦੇ ਫੈਨਸ ਦੀ ਵੀ ਸਲਮਾਨ ਨੂੰ ਇਸ ਮੌਕੇ 'ਤੇ ਖੂਬ ਵਧਾਈਆਂ ਦਿੱਤੀਆਂ। ਸਲਮਾਨ ਨੇ ਆਪਣੇ ਜਨਮਦਿਨ ਨੂੰ ਪਰਿਵਾਰ ਅਤੇ ਬਾਲੀਵੁੱਡ ਕਲਾਕਾਰਾਂ ਨਾਲ ਖਾਸ ਅੰਦਾਜ਼ ਵਿਚ ਮਨਾਇਆ। ਉਨ੍ਹਾਂ ਨੇ ਆਪਣੇ ਭਾਣਜੇ ਸਾਹਿਲ ਨੂੰ ਗੋਦੀ ਵਿਚ ਲੈ ਕੇ ਕੇਕ ਕੱਟਿਆ। ਇਸ ਦਾ ਵੀਡੀਓ ਅਤੇ ਫੋਟ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ: ਬਾਲੀਵੁੱਡ ਸਟਾਰ ਸਲਮਾਨ ਖਾਨ ਦਾ ਅੱਜ 54ਵਾਂ ਜਨਮ ਦਿਨ ਹੈ। ਬਾਲੀਵੁੱਡ ਹਸਤੀਆਂ ਦੇ ਨਾਲ ਹੀ ਉਨ੍ਹਾਂ ਦੇ ਫੈਨਸ ਦੀ ਵੀ ਸਲਮਾਨ ਨੂੰ ਇਸ ਮੌਕੇ 'ਤੇ ਖੂਬ ਵਧਾਈਆਂ ਦਿੱਤੀਆਂ। ਸਲਮਾਨ ਨੇ ਆਪਣੇ ਜਨਮਦਿਨ ਨੂੰ ਪਰਿਵਾਰ ਅਤੇ ਬਾਲੀਵੁੱਡ ਕਲਾਕਾਰਾਂ ਨਾਲ ਖਾਸ ਅੰਦਾਜ਼ ਵਿਚ ਮਨਾਇਆ। ਉਨ੍ਹਾਂ ਨੇ ਆਪਣੇ ਭਾਣਜੇ ਸਾਹਿਲ ਨੂੰ ਗੋਦੀ ਵਿਚ ਲੈ ਕੇ ਕੇਕ ਕੱਟਿਆ। ਇਸ ਦਾ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ। ਇਸ ਮੌਕੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਅਤੇ ਮਾਂ ਵੀ ਉਨ੍ਹਾਂ ਨਾਲ ਕੇਕ ਕੱਟਦੇ ਨਜ਼ਰ ਆਏ।

ਇਸ ਮੌਕੇ ਵਰੁਣ ਧਵਨ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ,'ਮੈਂ ਆਪਣੇ ਦੇਸ਼ ਦੇ ਸਭ ਤੋਂ ਯੰਗ, ਕੂਲ ਅਤੇ ਟੈਲੇਂਟੇਡ ਇਨਸਾਨ ਭਾਵ ਸਲਮਾਨ ਨੂੰ ਜਨਮ ਦਿਨ ਮੁਬਾਰਕ ਕਹਿੰਦਾ ਹਾਂ।'

ਸੰਬੰਧਿਤ ਖ਼ਬਰਾਂ

ਸਲਮਾਨ ਖਾਨ ਬਾਲੀਵੁੱਡ ਵਿਚ ਆਪਣੀ ਅਦਾਕਾਰੀ ਦੇ ਨਾਲ ਹੀ ਬਿੰਦਾਸ ਅੰਦਾਜ਼ ਕਾਰਨ ਵੀ ਖਾਸ ਮੁਕਾਮ ਰੱਖਦੇ ਹਨ। ਫੈਨਸ ਦੇ ਨਾਲ ਫਿਲਮੀ ਦੁਨੀਆ ਦੇ ਕਲਾਕਾਰਾਂ ਵਿਚ ਵੀ ਉਹ ਕਾਫੀ ਚਰਚਿਤ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!