|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Galaxy Note 10 Pro ਦੀ ਥਾਂ Samsung ਪੇਸ਼ ਕਰੇਗੀ ਇਹ ਫ਼ੋਨ

ਨਵੀਂ ਦਿੱਲੀ: Samsung Galaxy Note 10 ਦਾ ਇੰਤਜ਼ਾਰ ਕਈ ਯੂਜ਼ਰਸ ਬੇਸਬਰੀ ਨਾਲ ਕਰ ਰਹੇ ਹਨ। ਖ਼ਬਰਾਂ ਹਨ ਕਿ ਇਸ ਸਮਾਰਟਫੋਨ ਦੀ ਤਸਵੀਰਾਂ ਲੀਕ ਹੋ ਗਈਆਂ ਹਨ। ਇਸ ‘ਚ ਡਿਵਾਇਸ ਦੇ ਸਕਰੀਨ ‘ਤੇ Samsung Galaxy Note 10+ ਨਜ਼ਰ ਆ ਰਿਹਾ ਹੈ। ਕਿਹਾ ਗਿਆ ਹੈ ਕਿ ਜਿਸ ਡਿਵਾਇਸ ਦਾ ਨਾਂ ਅਜੇ ਤਕ ਲੀਕਸ ‘ਚ Galaxy Note 10 ਪਰੋ ਲਿਆ ਜਾ ਗਿਆ ਸੀ, ਸਾਉਥ ਕੋਰੀਅਨ ਕੰਪਨੀ ਉਸ ਨੂੰ G

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ: Samsung Galaxy Note 10 ਦਾ ਇੰਤਜ਼ਾਰ ਕਈ ਯੂਜ਼ਰਸ ਬੇਸਬਰੀ ਨਾਲ ਕਰ ਰਹੇ ਹਨ। ਖ਼ਬਰਾਂ ਹਨ ਕਿ ਇਸ ਸਮਾਰਟਫੋਨ ਦੀ ਤਸਵੀਰਾਂ ਲੀਕ ਹੋ ਗਈਆਂ ਹਨ। ਇਸ ‘ਚ ਡਿਵਾਇਸ ਦੇ ਸਕਰੀਨ ‘ਤੇ Samsung Galaxy Note 10+ ਨਜ਼ਰ ਆ ਰਿਹਾ ਹੈ। ਕਿਹਾ ਗਿਆ ਹੈ ਕਿ ਜਿਸ ਡਿਵਾਇਸ ਦਾ ਨਾਂ ਅਜੇ ਤਕ ਲੀਕਸ ‘ਚ Galaxy Note 10 ਪਰੋ ਲਿਆ ਜਾ ਗਿਆ ਸੀ, ਸਾਉਥ ਕੋਰੀਅਨ ਕੰਪਨੀ ਉਸ ਨੂੰ Galaxy Note 10+ ਨਾਂ ਨਾਲ ਲੌਂਚ ਕਰਨ ਵਾਲੀ ਹੈ।

ਹੁਣ ਤਕ ਖ਼ਬਰਾਂ ਮੁਤਾਬਕ, 10 ਅਗਸਤ ਨੂੰ Galaxy Note 10 ਅਤੇ Galaxy Note 10 pro ਲੌਂਚ ਕੀਤਾ ਜਾਣਾ ਸੀ ਪਰ ਹੁਣ ਤਾਜ਼ਾ ਲੀਕਸ ‘ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਸੈਮਸੰਗ ਗੈਲਕਸੀ ਨੋਟ 10 ਪ੍ਰੋ ਨੂੰ ਨੋਟ 10+ ਨਾਂਅ ਨਾਲ ਲੌਂਚ ਕਰੇਗੀ।

ਸੰਬੰਧਿਤ ਖ਼ਬਰਾਂ

ਲੀਕਸ ਮੁਤਾਬਕ ਫੋਨ ਦਾ ਡਿਸਪਲੇ 6.7 ਇੰਚ ਦਾ ਹੋਵੇਗਾ ਅਤੇ ਇਸ ਦੇ ਨਾਲ 5ਜੀ ਵੈਰਿੰਅਟ ਵੀ ਲੌਂਚ ਕੀਤਾ ਜਾਵੇਗਾ। ਇਸ ਦੇ ਪਿਛਲੇ ਹਿੱਸੇ ‘ਚ ਐਲਈਡੀ ਫਲੈਸ਼ ਅਤੇ ਟਾਈਮ ਆਫ ਫਲਾਈਟ ਦੇ ਨਾਲ ਵਰਟੀਕਲ ਕੈਮਰਾ ਸੈਟਅੱਪ ਦੀ ਝਲਕ ਦੇਖਣ ਨੂੰ ਮਿਲੀ ਹੈ। ਇਸ ਤੋਂ ਪਹਿਲਾ ਗੈਲੇਕਸੀ ਐਸ10 ਸੀਰੀਜ਼ ਦੇ ਨਾਲ ਵੀ ਕੰਪਨੀ ਨੇ ਕੁਝ ਅਜਿਹਾ ਹੀ ਕੀਤਾ ਸੀ।

Samsung Galaxy Note 9 ਨੂੰ 1000 ਡਾਲਰ ‘ਚ ਲੌਂਚ ਕੀਤਾ ਸੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ ਉਸ ਤੋਂ ਜ਼ਿਆਦਾ ਹੋ ਸਕਦੀ ਹੈ। ਫੋਨ ਦੀ ਸਹੀ ਕੀਮਤ ਇਸ ਦੇ ਲੌਂਚ ਹੋਣ ਤੋਂ ਬਾਅਦ ਹੀ ਪਤਾ ਲੱਗੇਗੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!