|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਕੁਮਾਰ ਸੰਗਾਕਾਰਾ ਬਣੇ ਐੱਮ ਸੀ ਸੀ ਦੇ ਪਹਿਲੇ ਏਸ਼ੀਆਈ ਪ੍ਰਧਾਨ

ਲੰਦਨ , 3 ਮਈ (ਰਣਜੀਤ ਕੌਰ):

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੰਦਨ , 3 ਮਈ (ਰਣਜੀਤ ਕੌਰ):

ਸ੍ਰੀ ਲੰਕਾ ਦੇ ਸਾਬਕਾ ਕ੍ਰਿਕਟ ਕਪਤਾਨ ਕੁਮਾਰ ਸੰਗਾਕਾਰਾ ਨੂੰ ਐੱਮ ਸੀ ਸੀ ਦਾ ਪਹਿਲਾ ਨਾਨ ਬ੍ਰਿਟਿਸ਼ ਪ੍ਰਧਾਨ ਘੋਸ਼ਿਤ ਕੀਤਾ ਗਿਆ ਹੈ ,ਉਹ ਆਪਣਾ ਇਹ ਅਹੁਦਾ 10 ਅਕਤੂਬਰ 2019 ਨੂੰ ਸ਼ੁਰੂ ਕਰਨਗੇ , ਸੰਗਾਕਾਰਾ ਦਾ ਨਾਮ ਐੱਮ ਸੀ ਸੀ ਦੇ ਮੌਜੂਦਾ ਪ੍ਰਧਾਨ ਐਨਥਨੀ ਰੇਫਰਡ ਵੱਲੋ ਐੱਮ ਸੀ ਸੀ ਦੀ ਸਲਾਨਾ ਜਨਰਲ ਮੀਟਿੰਗ ਵਿੱਚ ਘੋਸ਼ਿਤ ਕੀਤਾ ਗਿਆ ਹੈ |

ਸੰਬੰਧਿਤ ਖ਼ਬਰਾਂ

ਕੁਮਾਰ ਸੰਗਾਕਾਰਾ ਨੇ ਆਪਣੇ ਅਧਿਕਾਰਕ ਬਿਆਨ ਵਿਚ ਕਿਹਾ ਕਿ," ਐੱਮ ਸੀ ਸੀ ਦੇ ਅਗਲੇ ਪ੍ਰਧਾਨ ਚੁਣੇ ਜਾਣਾ ਇਕ ਬਹੁਤ ਵਡਾ ਸਨਮਾਨ ਹੈ ਅਤੇ ਇਹ ਇਕ ਭੂਮਿਕਾ ਹੈ ਜਿਸਦੀ ਮੈਨੂੰ ਤਲਾਸ਼ ਸੀ। ਮੇਰੇ ਲਈ ਐੱਮ ਸੀ ਸੀ ਵਿਸ਼ਵਿਕ ਪਹੁੰਚ ਅਤੇ ਪਿੱਚ ਤੇ ਅਤੇ ਪਿੱਚ ਤੋਂ ਬਾਹਰ ਕ੍ਰਿਕਟ ਲਈ ਲਗਾਤਾਰ ਪ੍ਰਗਤੀ ਕਰਨ ਵਾਲਾ ਕਲੱਬ ਹੈ।" ਉਨਾ ਅੱਗੇ ਕਿਹਾ ਕਿ 2020 ਕ੍ਰਿਕਟ ਲਈ ਇਕ ਹੋਰ ਮਹੱਤਵਪੂਰਨ ਸਾਲ ਰਹੇਗਾ ਖਾਸ ਤੌਰ ਤੇ ਲਾਰਡਜ਼ ਵਿਚ ਅਤੇ ਇਹ ਬਹੁਤ ਦਿਲਚਸਪੀ ਵਾਲੀ ਗਲ ਹੈ ਕਿ ਮੈ ਐੱਮ ਸੀ ਸੀ ਦੇ ਪ੍ਰਧਾਨ ਦੇ ਰੂਪ ਵਿਚ ਇਸਦੇ ਭਵਿਖ ਦਾ ਸਹਿਯੋਗੀ ਬਣਨ ਜਾ ਰਿਹਾ ਹਾਂ।

ਸੰਗਾਕਾਰਾ 2014 ਵਿਚ ਹੋਇਆ ਦੋਨੋ ਇੰਨਿੰਗਾ ਵਿਚ ਦੋ ਵਾਰੀ ਲਾਰਡ ਦੇ ਸਨਮਾਨ ਬੋਰਡਾਂ ਵਿਚ ਸ਼ਾਮਲ ਹੋਏ ਹਨ ਉਨ੍ਹਾਂ ਨੇ ਇੰਗਲੈਂਡ ਖਿਲਾਫ ਟੂਰਨਾਮੈਂਟ ਵਿਚ 147 ਦੌੜਾ ਬਣਾਈਆ ਸਨ ਅਤੇ ਇੰਗਲੈਂਡ ਦੇ ਖਿਲਾਫ ਹੀ ਸ੍ਰੀ ਲੰਕਾ ਦੇ ਇੱਕ ਦਿਨਾ ਅੰਤਰਰਾਸ਼ਟਰੀ ਜਿੱਤ ਵਿਚ 112 ਦੌੜਾ ਬਣਾਈਆ ਸਨ।

ਐਨਥਨੀ ਰੈਫਰਡ ਨੇ ਕਿਹਾ ਕਿ ਜਨਵਰੀ ਵਿਚ ਕੁਮਾਰ ਨੇ ਐੱਮ ਸੀ ਸੀ ਦੇ ਅਗਲੇ ਪ੍ਰਧਾਨ ਬਣਨ ਦੇ ਸਾਡੇ ਸਦੇ ਨੂੰ ਮਨਜੂਰੀ ਦਿੱਤੀ ਸੀ। ਉਨਾਂ ਕਿਹਾ ਕਿ ਮੈਦਾਨ ਵਿਚ ਅਤੇ ਮੈਦਾਨ ਤੋਂ ਬਾਹਰ ਉਹ ਇਕ ਬਹੁਤ ਵਧੀਆ ਇਨਸਾਨ ਹਨ ਤੇ ਉਹ ਕਲੱਬ ਵਿਚ ਬਹੁਤ ਵਡਾ ਯੋਗਦਾਨ ਦੇਣਗੇ ਅਤੇ ਉਹ ਵਰਲਡ ਕੱਪ ਅਤੇ ਐਸ਼ੇਸ ਸਾਲ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ , ਸੰਗਾਕਾਰਾ ਐੱਮ ਸੀ ਸੀ ਦੇ ਪ੍ਰਧਾਨ ਦੇ ਰੂਪ ਵਜੋਂ ਅਪਣਾ ਕਾਰਜਕਾਲ 30 ਸਤੰਬਰ 2020 ਨੂੰ ਖਤਮ ਹੋਵੇਗਾ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!