|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਘੱਗਰ ਦਾ ਕਹਿਰ - ਸਰਕਾਰੀ ਅਫਸਰ ਮਜ਼ੇ ਨਾਲ ਖਾ ਰਹੇ ਕਾਜੂ ਬਦਾਮ

ਮੂਨਕ , 22 ਜੁਲਾਈ , ਹਰਸ਼ ਕੌਸ਼ਲ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੂਨਕ , 22 ਜੁਲਾਈ , ਹਰਸ਼ ਕੌਸ਼ਲ ( NRI MEDIA )

ਸੰਗਰੂਰ ਵਿੱਚ ਪਿਛਲੇ ਸੌ ਘੰਟਿਆਂ ਤੋਂ ਘੱਗਰ ਦਰਿਆ ਦੇ ਪਾਣੀ ਨੇ ਕਹਿਰ ਮਚਾਇਆ ਹੋਇਆ ਹੈ , ਇੱਥੇ ਲਗਾਤਾਰ ਐਨਡੀਆਰਐਫ ਅਤੇ ਆਰਮੀ ਦੀਆਂ ਟੀਮਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਬੰਨ ਨੂੰ ਭਰਿਆ ਜਾਵੇ ਪਰ ਸਾਰੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੋ ਰਹੀਆਂ ਹਨ , ਮੂਨਕ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ ਜਿਸ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਇਥੋਂ ਤਕ ਕਿ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਵੀ ਨਹੀਂ ਮਿਲ ਰਹੀਆਂ |

ਸੰਬੰਧਿਤ ਖ਼ਬਰਾਂ

ਲੋਕਾਂ ਲਈ ਖਾਣ ਪੀਣ ਦੀਆਂ ਵਸਤਾਂ ਅਤੇ ਪਸ਼ੂਆਂ ਲਈ ਚਾਰੇ ਨੂੰ ਲੱਭਣ ਵਿੱਚ ਜਿੱਥੇ ਲੋਕ ਬੇਵੱਸ ਸਨ ਉਥੇ ਘੱਗਰ ਦੇ ਕਿਨਾਰੇ ਬੈਠ ਕੇ ਪੰਜਾਬ ਦੇ ਵਿੱਤ ਕਮਿਸ਼ਨਰ ਮਾਲ ਵਿਭਾਗ ਕਰਨਵੀਰ ਸਿੰਘ ਸੰਧੂ ਮਜ਼ੇ ਨਾਲ ਜੂਸ ਦੇ ਨਾਲ ਬਾਦਾਮ ਅਤੇ ਕਾਜੂ ਖਾਂਦੇ ਹੋਏ ਦਿੱਸੇ ਉਨ੍ਹਾਂ ਦੇ ਨਾਲ ਹੀ ਐਸਡੀਐਮ ਮੂਣਕ ਅਤੇ ਏਡੀਸੀ ਸੰਗਰੂਰ ਸੁਭਾਸ਼ ਚੰਦਰ ਵੀ ਹਾਜ਼ਰ ਸਨ |

ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਆਮ ਲੋਕਾਂ ਵਿੱਚ ਰੋਸ ਜਾਗਣਾ ਲਾਜ਼ਮੀ ਹੈ ਪਰ ਸਰਕਾਰੀ ਅਧਿਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਲੋਕਾਂ ਦੀ ਮਜਬੂਰੀ ਨੂੰ ਮਜਬੂਰੀ ਸਮਝਣ ਅਤੇ ਜਲਦ ਤੋਂ ਜਲਦ ਇਸ ਦਾ ਕੋਈ ਹੱਲ ਕੱਢਣ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!