|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਦੇ ਬਾਰਵੀਂ ਦੇ ਸ਼ਾਨਦਾਰ ਰਹੇ

ਬੇਗੋਵਾਲ : ਸੰਤ ਪ੍ਣਪਾਲ ਸਿੰਘ ਕੌਨਵੈਂਟ ਸਕੂਲ ਬੇਗੋਵਾਲ ਦੀ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਵਿਦਿਆਰਥੀ ਗਗਨਪ੍ਰੀਤ ਸਿੰਘ ਨੇ ਕਾਮਰਸ ਵਿਚੋਂ 89.2, ਮਨਪ੍ਰੀਤ ਕੌਰ ਨੇ 85.6, ਕਿਰਨਦੀਪ ਕੌਰ ਨੇ 83.6, ਗੁਰਸਿਮਰਨ ਸਿੰਘ ਨੇ 82.6 ਪ੍ਤੀਸ਼ਤ ਅੰਕ ਹਾਸਲ ਕੀਤੇ। ਬਾਰਵੀਂ ਨਾਨ - ਮੈਡੀਕਲ ਵਿੱਚੋਂ ਦਿਲਪ੍ਰੀਤ ਕੌਰ ਨੇ 88 ਪ੍ਤੀਸ਼ਤ, ਬਾਰਵੀਂ ਮੈਡੀਕਲ ਵਿੱਚੋਂ ਜੈਸਮ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬੇਗੋਵਾਲ : ਸੰਤ ਪ੍ਣਪਾਲ ਸਿੰਘ ਕੌਨਵੈਂਟ ਸਕੂਲ ਬੇਗੋਵਾਲ ਦੀ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਵਿਦਿਆਰਥੀ ਗਗਨਪ੍ਰੀਤ ਸਿੰਘ ਨੇ ਕਾਮਰਸ ਵਿਚੋਂ 89.2, ਮਨਪ੍ਰੀਤ ਕੌਰ ਨੇ 85.6, ਕਿਰਨਦੀਪ ਕੌਰ ਨੇ 83.6, ਗੁਰਸਿਮਰਨ ਸਿੰਘ ਨੇ 82.6 ਪ੍ਤੀਸ਼ਤ ਅੰਕ ਹਾਸਲ ਕੀਤੇ। ਬਾਰਵੀਂ ਨਾਨ - ਮੈਡੀਕਲ ਵਿੱਚੋਂ ਦਿਲਪ੍ਰੀਤ ਕੌਰ ਨੇ 88 ਪ੍ਤੀਸ਼ਤ, ਬਾਰਵੀਂ ਮੈਡੀਕਲ ਵਿੱਚੋਂ ਜੈਸਮੀਨ ਕੌਰ 87.8 ਪ੍ਤੀਸ਼ਤ, ਅਤੇ ਕਿਰਨਦੀਪ ਕੌਰ ਨੇ 82.6 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸੇ ਤਰ੍ਹਾਂ ਕਾਮਰਸ ਦੇ ਇਕਨੋਮਿਕਸ ਵਿਸ਼ੇ ਵਿੱਚੋਂ ਗਗਨਦੀਪ ਸਿੰਘ ਨੇ 92, ਮਨਪ੍ਰੀਤ ਕੌਰ ਨੇ 91, ਕਿਰਨਦੀਪ ਕੌਰ ਅਤੇ ਗੁਰਸਿਮਰਨ ਸਿੰਘ ਨੇ 90 ਅੰਕ, ਬਾਰਵੀਂ ਮੈਡੀਕਲ ਦੇ ਬਾਇਉਲੌਜੀ ਵਿਸ਼ੇ ਵਿਚੋਂ ਜੈਸਮੀਨ ਕੌਰ ਨੇ 97 ਅੰਕ, ਨਾਨ-ਮੈਡੀਕਲ ਦੀ ਦਿਲਪ੍ਰੀਤ ਕੌਰ ਨੇ ਕੰਪਿਊਟਰ' ਚੋਂ 93, ਅਤੇ ਅੰਗਰੇਜ਼ੀ ਚੌ 92 ਅੰਕ, ਫਿਜੀਕਲ ਐਜੂਕੇਸ਼ਨੁ ਵਿੱਚੋਂ ਗਗਨਦੀਪ ਸਿੰਘ ਨੇ 97ਅੰਕ, ਮੈਡੀਕਲ ਦੀ ਕਿਰਨਦੀਪ ਕੌਰ ਨੇ 96 ਅੰਕ, ਨਾਨ- ਮੈਡੀਕਲ ਦੀ ਜੇਸਮੀਨ ਕੌਰ ਨੇ 95 ਤੇ ਸੰਦੀਪ ਕੌਰ ਨੇ 94 , ਮੈਡੀਕਲ ਦੀ ਜੈਸਮੀਨ ਕੌਰ ਨੇ 94, ਨਾਨ- ਮੈਡੀਕਲ ਦੀ ਕਿਰਨਦੀਪ ਕੌਰ ਨੇ 93 ਅਤੇ ਮੈਡੀਕਲ ਦੇ ਪਾਹੁਲਪੀ੍ਤ ਸਿੰਘ ਤੇ ਨਾਨ ਮੈਡੀਕਲ ਦੀ ਜਸ਼ਨਪੀ੍ਤ ਕੌਰ ਨੇ 92, ਅਤੇ ਕਾਮਰਸ ਦੀ ਮਨਪ੍ਰੀਤ ਕੌਰ ਨੇ 91 ਅੰਕ ਹਾਸਲ ਕਰਕੇ ਸਫ਼ਲਤਾ ਦੇ ਝੰਡੇ ਗੱਡੇ। ਸਕੂਲ ਚੇਅਰਮੈਨ ਜਸਬੀਰ ਸਿੰਘ ਅਤੇ ਪ੍ਰਿੰਸੀਪਲ ਸ਼੍ਰੀਮਤੀ ਰੋਮਿਲਾ ਸ਼ਰਮਾਂ ਨੇ ਵਿਦਿਆਰਥੀਆਂ ਨੂੰ ਚੰਗੇ ਅੰਕਾਂ ਨਾਲ ਪਾਸ ਹੋਣ' ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਹਨਾਂ ਦੀ ਸਖ਼ਤ ਮਿਹਨਤ ਦਾ ਹੀ ਫਲ ਹੈ। ਉਹਨਾਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਅੱਗੇ ਵਧਣ ਅਤੇ ਉੱਚ ਮੁਕਾਮ ਹਾਸਲ ਕਰਨ ਦੀਆ ਸ਼ੁੱਭ ਕਾਮਨਾਵਾਂ ਦਿੱਤੀਆਂ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!