|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਸੰਗਤਾਂ ਦੇ ਸਹਿਯੋਗ ਨਾਲ ਸੰਤ ਸੀਚੇਵਾਲ ਵੱਲੋਂ ਸਤਲੁਜ ਦੇ ਧੁੱਸੀ ਬੰਨ੍ਹ ਨੂੰ 20 KM ਤੱਕ ਕੀਤਾ ਮਜ਼ਬੂਤ

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ) : ਗਿੱਦੜਪਿੰਡੀ ਪੁਲ ਤੋਂ ਲੈ ਕੇ ਸ਼ਾਹਕੋਟ ਤੱਕ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਹੁਣ ਤੱਕ ਵੀਹ ਕਿਲੋਮੀਟਰ ਦੇ ਕਰੀਬ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਚੁੱਕਾ ।ਹੜ੍ਹਾਂ ਨਾਲ ਪੀੜਤ ਕਿਸਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਬੰਨ੍ਹ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਗੱਟੀ ਪੀਰ ਬਖਸ਼ ਦੇ ਸਾਬਕ

NRI Post Desk · 2260 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ) : ਗਿੱਦੜਪਿੰਡੀ ਪੁਲ ਤੋਂ ਲੈ ਕੇ ਸ਼ਾਹਕੋਟ ਤੱਕ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਹੁਣ ਤੱਕ ਵੀਹ ਕਿਲੋਮੀਟਰ ਦੇ ਕਰੀਬ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਚੁੱਕਾ ।ਹੜ੍ਹਾਂ ਨਾਲ ਪੀੜਤ ਕਿਸਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਬੰਨ੍ਹ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਗੱਟੀ ਪੀਰ ਬਖਸ਼ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਜੋਸ਼ਨ, ਮਹਿਰਾਜਵਾਲਾ ਦੇ ਸਰਪੰਚ ਕੁਲਵੰਤ ਸਿੰਘ, ਜਾਣੀਆ ਚਾਹਲ ਤੋਂ ਮੇਜਰ ਸਿੰਘ, ਗੁਰਮੇਲ ਸਿੰਘ ਤੇ ਰਾਜੇਵਾਲ ਤੋਂ ਸਾਬਕਾ ਸਰਪੰਚ ਮਲਕੀਤ ਸਿੰਘ ਦੀ ਅਗਵਾਈ ਹੇਠ ਤਿੰਨ ਥਾਵਾਂ 'ਤੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕਾਰ ਸੇਵਾ ਚੱਲ ਰਹੀ ਹੈ।

ਧੁੱਸੀ ਬੰਨ੍ਹ 'ਤੇ ਰੋਜ਼ਾਨਾ ੩੫ ਤੋਂ ੪੦ ਟਰਾਲੀਆਂ ਲੱਗੀਆਂ ਹੋਈਆਂ ਹਨ ਤੇ ਤਿੰਨ ਕਰੇਨਾਂ ਵੀ ਦਰਿਆ ਵਿੱਚ ਮਿੱਟੀ ਕੱਢਣ ਲਈ ਲਾਈਆ ਗਈਆਂ ਹਨ। ਸਾਰੀ ਮਸ਼ਨੀਰੀ ਨੂੰ ਤੇਲ ਮੁਹੱਈਆ ਕਰਵਾਉਣ ਦੀ ਜੁੰੰਮੇਵਾਰੀ ਸੰਤ ਸੀਚੇਵਾਲ ਆਪ ਨਿਭਾਅ ਰਹੇ ਹਨ ਜਦ ਕਿ ਕਿਸਾਨ ਆਪਣੇ ਟ੍ਰੈਕਟਰ ਟਰਾਲੀਆਂ ਲੈਕੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾ ਰਹੇ ਹਨ। ਗੱਟੀਪੀਰ ਬਖਸ਼ ਦੀਆਂ ਸੰਗਤਾਂ ਨੇ ਇੱਕ ਲੱਖ ਰੁਪਏ ਅਤੇ ਟ੍ਰੈਕਟਰ ਟਰਾਲੀਆਂ ਬੰਨ੍ਹ ਦੀ ਮਜ਼ਬੂਤੀ ਲਈ ਲਾਈਆ ਹੋਈਆਂ ਹਨ ਇਸੇ ਤਰ੍ਹਾਂ ਕੰਗ ਕਲਾਂ ਦੇ ਐਨ.ਆਰ.ਆਈ ਨਿਰਮਲ ਸਿੰਘ ਕੰਗ ਨੇ ਇੱਕ ਲੱਖ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਬੂਵਾਲ ਦੀਆਂ ਸੰਗਤਾਂ ਨੇ ੧ ਲੱਖ ੨੯ ਹਾਜ਼ਾਰ ਦੀ ਆਰਥਿਕ ਮੱਦਦ ਕੀਤੀ ਹੈ।

ਸੰਬੰਧਿਤ ਖ਼ਬਰਾਂ

ਜਾਣਕਾਰੀ ਅਨੁਸਾਰ ਪਿਛਲੇ ਤਿੰਨ ਮਹੀਨਿਆਂ ਤੋਂ ਹੁਣ ਤੱਕ ੪੦ ਲੱਖ ਦਾ ਡੀਜ਼ਲ ਬੰਨ੍ਹ ਦੀ ਮਜ਼ਬੂਤੀ ਲਈ ਲੱਗ ਚੁੱਕਾ ਹੈ। ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਲਈ ੧੭੫ ਦੇ ਕਰੀਬ ਤੱਕ ਵੀ ਟ੍ਰੈਕਟਰ ਚੱਲਦੇ ਰਹੇ ਸਨ।ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲੱਗੇ ਕਿਸਾਨਾਂ ਦਾ ਮੰਨਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਦਰਿਆਵਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਭੇਜੇ ੬੦੦੦ ਕਰੋੜ ਰੁਪਏ ਤੋਂ ਵੱਧ ਫੰਡ ਕੁਦਰਤੀ ਆਫਤਾਂ ਹੜ੍ਹ ਆਉਣਾ ਤੋਂ ਪਹਿਲਾਂ ਖਰਚੇ ਜਾਣ ਨਾ ਕਿ ਉਨ੍ਹਾਂ ਨੂੰ ਮੁਆਵਜ਼ੇ ਦੇ ਰੂਪ ਵਿੱਚ ਤਬਾਹੀ ਤੋਂ ਬਾਅਦ ਵੰਡਿਆ ਜਾਵੇ। ਹੜ੍ਹ ਦਾ ਕਾਰਨ ਬਣਦੀਆਂ ਰੁਕਾਵਟਾਂ ਵੀ ਦੂਰ ਹੋ ਰਹੀਆਂ ਹਨ ਅਤੇ ਕਮਜ਼ੋਰ ਧੁੱਸੀ ਬੰਨ੍ਹ ਨੂੰ ਉਸੇ ਮਿੱਟੀ ਨਾਲ ਚੌੜਾ ਅਤੇ ਉੱਚਾ ਕਰਕੇ ਮਜ਼ਬੂਤੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਉਣ ਵਾਲੇ ਸਮੇਂ ਵਿੱਚ ਬੰਨ੍ਹ ਟੁੱਟੇ ਨਾ ਇਨ੍ਹਾਂ ਸੇਵਾ ਕਾਰਜਾਂ ਵਿੱਚ ਐੱਨ ਆਰ ਆਈਜ਼ ਅਤੇ ਪੰਜਾਬ ਭਰ ਦੀਆਂ ਸੰਗਤਾਂ ਤਨ ਮਨ ਧਨ ਨਾਲ ਪੂਰਾ ਸਹਿਯੋਗ ਕਰ ਰਹੀਆਂ ਹਨ। ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਹੜ੍ਹ ਪੀੜਤ ਪਿੰਡਾਂ ਦੇ ਲੋਕ ਸੰਤ ਸੀਚੇਵਾਲ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਸਖਤ ਮਿਹਨਤ ਕਰ ਰਹੇ ਹਨ।

ਲੋਕਾਂ ਨੇ ਇਕਜੁਟ ਹੋ ਸਤਲੁਜ ਦਰਿਆ ਦੇ ਤਲ ਨੂੰ ਸਾਫ਼ ਕਰ ਅਤੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਬਣਾਉਣ ਦੇ ਕੀਤੇ ਜਾ ਰਹੇ ਯਤਨਾਂ ਨਾਲ ਲੋਕ ਸ਼ਕਤੀ ਦਾ ਨਵਾਂ ਇਤਿਹਾਸ ਸਿਰਜਿਆ ਹੈ।ਗਿੱਦੜਪਿੰਡੀ ਪੁਲ ਦੇ ਦਰਾਂ ਵਿੱਚ ਦਹਾਕਿਆਂ ਤੋਂ ਜਮ੍ਹਾਂ ਹੋ ਰਹੀ ਮਿੱਟੀ ਪੁਲ ਦੇ ਗਾਡਰਾਂ ਨੂੰ ਛੂਹਣ ਲੱਗ ਪਈ ਹੈ। ਜਿਸ ਕਾਰਨ ਹਰ ਸਾਲ ਬਰਸਾਤਾਂ ਦੌਰਾਨ ਹੜ੍ਹਾਂ ਦੀ ਮੁਸੀਬਤ ਲੋਕਾਂ ਨੂੰ ਚੈਨ ਦੀ ਨੀਂਦ ਵੀ ਨਹੀਂ ਆਉਣ ਦਿੰਦੀ। ਯਾਦ ਰਹੇ ਕਿ ੨੦੦੮ ਵਿੱਚ ਵੀ ਸੰਤ ਸੀਚੇਵਾਲ ਜੀ ਨੇ ਸੰਗਤ ਦੇ ਸਹਿਯੋਗ ਨਾਲ ਗਿੱਦੜਪਿੰਡੀ ਪੁਲ ਹੇਠੋਂ ਮਿੱਟੀ ਕੱਢਣ ਲਈ ਕਾਰ ਸੇਵਾ ਆਰੰਭ ਕੀਤੀ ਸੀ ਪਰ ਰਾਜਨੀਤਿਕ ਲੋਕਾਂ ਨੇ ਉਸ ਵੇਲੇ ਵੀ ਇਸ ਪਵਿੱਤਰ ਕਾਰਜ਼ ਨੂੰ ਆਨੇ ਬਹਾਨੇ ਬੰਦ ਕਰਵਾ ਦਿੱਤਾ ਸੀ।

ਸੰਤ ਸੀਚੇਵਾਲ ਜੀ ਦੀ ਯੋਗ ਅਗਵਾਈ ਤੇ ਭਰੋਸਾ ਕੀਤਾ ਹੈ ਜਿਸ ਦੇ ਸਾਰਥਿਕ ਨਤੀਜੇ ਵੀ ਦਿਸ ਰਹੇ ਹਨ। ਤਿੰਨ ਦਹਾਕਿਆਂ ਦੌਰਾਨ ੮੦੦ ਕਿਲੋਮੀਟਰ ਤੋਂ ਵੱਧ ਰਸਤਿਆਂ ਨੂੰ ਨਾਜਾਇਜ਼ ਕਬਜ਼ਿਆਂ ਹੇਠੋਂ ਛੁਡਵਾ , ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ੧੬੫ ਕਿਲੋਮੀਟਰ ਲੰਮੀ ਪਵਿੱਤਰ ਕਾਲੀ ਵੇਈਂ ਨੂੰ ਮੁੜ ਸੁਰਜੀਤ ਕਰਨਾ, ਪੰਜਾਬ ਨੂੰ ਹਰਿਆਵਲ ਭਰਪੂਰ ਕਰਨ ਲਈ ਲੱਖਾਂ ਬੂਟੇ ਤਿਆਰ ਕਰਕੇ ਪਿੰਡਾਂ ਵਿੱਚ ਲਗਾਉਣੇ, ਵਿੱਦਿਆ-ਖੇਡਾਂ ਦੇ ਖੇਤਰ ਵਿੱਚ ਲੋੜਵੰਦ ਨੌਜਵਾਨਾਂ ਨੂੰ ਫਰੀ ਸਹੂਲਤਾਂ ਦੇਣੀਆਂ, ਹੜ੍ਹਾਂ ਦੌਰਾਨ ਬੰਨ੍ਹ ਬੰਨ੍ਹਣੇ ਅਤੇ ਪੰਜਾਬ ਦੇ ੧੦੦ ਤੋਂ ਵੱਧ ਪਿੰਡਾਂ ਨੂੰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 'ਸੀਚੇਵਾਲ ਮਾਡਲ' ਰਾਹੀ ਪ੍ਰਦੂਸ਼ਣ ਮੁਕਤ ਕਰਨਾ ਇਹ ਸਾਰੇ ਕਾਰਜ ਲੋਕ ਸ਼ਕਤੀ ਦੀ ਜਿੱਤ ਨੂੰ ਦਰਸਾਉਂਦੇ ਹਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!