|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਰਬਤ ਦਾ ਭਲਾ' ਐਕਸਪ੍ਰੈੱਸ : ਪਹਿਲੇ ਹੀ ਦਿਨ ਟ੍ਰੇਨ ਰੋਕਣ ਦੇ ਮਾਮਲੇ 'ਚ 5 ਮੁਲਾਜ਼ਮਾਂ 'ਤੇ ਕਾਰਵਾਈ

ਜਲੰਧਰ (ਇੰਦਰਜੀਤ ਸਿੰਘ) : ਬੀਤੇ ਸ਼ੁੱਕਰਵਾਰ ਜਲੰਧਰ 'ਚ ਨਵੀਂ ਦਿੱਲੀ ਤੋਂ ਲੋਹੀਆਂ ਖਾਸ ਤਕ ਚਲਾਈ ਗਈ 'ਸਰਬਤ ਦਾ ਭਲਾ' ਐਕਸਪ੍ਰੈੱਸ ਚਲਾਉਣ ਸਬੰਧੀ ਲੋਕੋ ਸਟਾਫ ਵਿਚਕਾਰ ਹੋਏ ਵਿਵਾਦ ਸਬੰਧੀ ਰੇਲਵੇ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਹਿਲੇ ਹੀ ਦਿਨ ਟ੍ਰੇਨ ਰੋਕਣ ਦੇ ਮਾਮਲੇ 'ਚ 5 ਮੁਲਾਜ਼ਮਾਂ 'ਤੇ ਕਾਰਵਾਈ ਹੋਈ ਹੈ। ਇਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਚਾਰ ਤੋਂ ਜਵਾਬ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ (ਇੰਦਰਜੀਤ ਸਿੰਘ) : ਬੀਤੇ ਸ਼ੁੱਕਰਵਾਰ ਜਲੰਧਰ 'ਚ ਨਵੀਂ ਦਿੱਲੀ ਤੋਂ ਲੋਹੀਆਂ ਖਾਸ ਤਕ ਚਲਾਈ ਗਈ 'ਸਰਬਤ ਦਾ ਭਲਾ' ਐਕਸਪ੍ਰੈੱਸ ਚਲਾਉਣ ਸਬੰਧੀ ਲੋਕੋ ਸਟਾਫ ਵਿਚਕਾਰ ਹੋਏ ਵਿਵਾਦ ਸਬੰਧੀ ਰੇਲਵੇ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਹਿਲੇ ਹੀ ਦਿਨ ਟ੍ਰੇਨ ਰੋਕਣ ਦੇ ਮਾਮਲੇ 'ਚ 5 ਮੁਲਾਜ਼ਮਾਂ 'ਤੇ ਕਾਰਵਾਈ ਹੋਈ ਹੈ। ਇਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਚਾਰ ਤੋਂ ਜਵਾਬ-ਤਲਬੀ ਕੀਤੀ ਹੈ। ਚਾਰਾਂ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜਦੋਂ ਤਕ ਉਹ ਆਪਣਾ ਜਵਾਬ ਨਹੀਂ ਦੇਣਗੇ, ਉਦੋਂ ਤਕ ਡਿਊਟੀ ਜੁਆਇਨ ਨਹੀਂ ਕਰ ਸਕਣਗੇ।

ਸੰਬੰਧਿਤ ਖ਼ਬਰਾਂ

ਚੀਫ ਲੋਕੋ ਇੰਸਪੈਕਟਰ ਬਰਿੰਦਰ ਨੂੰ ਮੁਅੱਤਲ ਕੀਤਾ ਗਿਆ ਹੈ ਜਦਕਿ ਸੀਨੀਅਰ ਸੈਕਸ਼ਨ ਇੰਜੀਨੀਅਰ (ਐੱਸਐੱਸਈ) ਕਿਰਨਪਾਲ, ਲੋਕੋ ਪਾਇਲਟ (ਐੱਲਪੀ) ਹਰਜਿੰਦਰ ਯਾਦਵ, ਸਹਾਇਕ ਲੋਕੋ ਪਾਇਲਟ (ਏਐੱਲਪੀ) ਆਦਿਤਿਆ ਆਨੰਦ ਤੋਂ ਜਵਾਬ ਮੰਗਿਆ ਹੈ।ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੀਂ ਦਿੱਲੀ ਤੋਂ ਲੋਹੀਆਂ ਖਾਸ ਤਕ ਸਰਬਤ ਦਾ ਭਲਾ ਐਕਸਪ੍ਰੈੱਸ ਸ਼ੁੱਕਰਵਾਰ ਨੂੰ ਚਲਾਈ ਗਈ ਸੀ। ਟ੍ਰੇਨ ਦੇ ਜਲੰਧਰ ਸਟੇਸ਼ਨ ਤਕ ਪਹੁੰਚਣ 'ਤੇ ਹੀ ਉਸ ਨੂੰ ਚਲਾਉਣ ਨੂੰ ਲੈ ਕੇ ਵਿਵਾਦ ਖੜ੍ਹੋ ਹੋ ਗਿਆ।

ਲੋਕੋ ਸਟਾਫ ਦਾ ਦੋਸ਼ ਸੀ ਕਿ ਟ੍ਰੇਨ ਦਾ ਇੰਜਣ ਇੱਥੇ ਹੀ ਬਦਲਿਆ ਜਾਣਾ ਸੀ ਤਾਂ ਡਰਾਈਵਰ ਵੀ ਇੱਥੋਂ ਦਾ ਹੋਣਾ ਚਾਹੀਦਾ ਸੀ ਜਦਕਿ ਇਸ ਦਾ ਲੋਕੋ ਪਾਇਲਟ ਲੁਧਿਾਣਾ ਤੋਂ ਬਿਠਾਇਆ ਗਿਆ ਸੀ। ਇਸ ਦਾ ਸਾਰਿਆਂ ਨੇ ਇਤਰਾਜ਼ ਕੀਤਾ। ਧੱਕਾ-ਮੁੱਕੀ ਤੋਂ ਬਾਅਦ ਸਟਾਫ ਨੇ ਟ੍ਰੇਨ ਅੱਗ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਵਿਰੋਧ ਕਰਨ ਵਾਲੇ ਰੇਲਵੇ ਮੁਲਾਜ਼ਮਾਂ ਨੇ ਟ੍ਰੇਨ ਤੋਂ ਚੀਫ ਲੋਕੋ ਇੰਸਪੈਕਟਰ (ਸੀਐੱਲਆਈ) ਵਿਜੈ ਕੁਮਾਰ ਨੂੰ ਉਤਾਰ ਦਿੱਤਾ ਗਿਆ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!