ਕਪੂਰਥਲਾ : ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਸੋਸਾਇਟੀ ਫਾਰ ਸੋਸਲ ਸਰਵਿਸ ਟੂ ਵਲੰਟਰੀ ਏਜੰਸੀ ਦੇ ਸਹਿਯੋਗ ਨਾਲ ਕਪੂਰਥਲਾ ਜਿਲੇ ਦੇ ਸੀ.ਬੀ.ਐਸ.ਈ ਸਕੂਲਾਂ ਅਤੇ ਕਾਲਜਾਂ ਵਿੱਚ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਰਸਮੀ ਸ਼ੁਰੂਆਤ ਅੱਜ ਲਾਰਡ ਕ੍ਰਿਸ਼ਨਾਂ ਪੌਲਟੈਨੀਕਲ ਕਾਲਜ ਕਪੂਰਥਲਾ ਵਿੱਚ ਕਾਲਜ ਦੇ ਸਰਪ੍ਰਸਤ ਸ.ਮਾਨ ਸਿੰਘ ਧੰਮ ਦੀ ਅਗਵਾਈ ਹੇਠ ਹੋਈ।ਇਸ ਸਮਾਗਮ ਵਿੱਚ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਜਦ ਕਿ ਨਸ਼ੇ ਛੁਡਾਉਣ ਦੇ ਮਾਹਰ ਡਾ.ਸੰਦੀਪ ਭੋਲਾ ਨੇ ਇਸ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਸੰਬੰਧਿਤ ਖ਼ਬਰਾਂ
ਉਨਾਂ ਸੈਮੀਨਰ ਵਿੱਚ ਹਾਜ਼ਰ ਵਿਦਿਆਰਥੀਆਂ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਨਸ਼ਿਆਂ ਦੇ ਕਾਰਨ ਸਾਡੇ ਆਲੇ ਦੁਆਲੇ ਹੀ ਪਏ ਹਨ,ਦੋਸਤ ਹੀ ਆਪਣੇ ਦੋਸਤਾਂ ਨੂੰ ਨਸ਼ੇ ਕਰਨ ਲਈ ਮਜਬੂਰ ਕਰ ਰਹੇ ਹਨ ਵਿਦਿਆਰਥੀਆਂ ਨੂੰ ਇਸ ਗੱਲ ਤੋਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ।ਉਨਾਂ ਅੱਗੇ ਹੋਰ ਕਿਹਾ ਕਿ ਨਸ਼ੇੜੀ ਨਾਲ ਦੋਸਤਾਨਾ ਵਿਵਹਾਰ ਕਰਕੇ ਉਸ ਨੂੰ ਉਸ ਸਥਿਤੀ ਵਿੱਚੋਂ ਚੋਂ ਬਾਹਰ ਕੱਢਿਆ ਜਾ ਸਕਦੈ।ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੱਸਿਆ ਕਿ ਸੰਸਥਾ ਮਦਰ ਐਨ.ਜੀ.ਓ ਸੋਸਵਾ ਦੇ ਸਹਿਯੋਗ ਨਾਲ ਕਪੂਰਥਲਾ ਜਿਲੇ ਦੇ ਸੀ.ਬੀ.ਐਸ.ਈ ਸਕੂਲਾਂ ਅਤੇ ਕਾਲਜਾਂ ਵਿੱਚ ਸਾਰਾ ਸਾਲ ਇਸ ਤਰਾਂ ਦੇ ਸੈਮੀਨਰ ਕਰਵਾਏ ਜਾਣਗੇ।
ਇਸ ਮੌਕੇ ਤੇ ਉਨਾਂ ਵਿਦਿਅਰਥੀਆਂ ਨੂੰ ਇਸ ਮਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।ਕਾਲਜ ਦੇ ਪਿੰਸੀਪਲ ਵਰੁਨ ਮਾਰਕੰਡਾ ਨੇ ਆਈਆਂ ਸ਼ਖਸ਼ੀਅਤਾਂ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਅਤੇ ਸੰਸਥਾ ਦੇ ਇਸ ਕਾਰਜ ਨੂੰ ਸ਼ੁਭ ਸ਼ਗਨ ਦੱਸਿਆ।ਸੈਮੀਨਾਰ ਵਿੱਚ ਪ੍ਰੋਜੈਕਟ ਡਾਇਰੈਕਟਰ ਮੁਨੀਸ਼ ਕੁਮਾਰ ਅਤੇ ਪ੍ਰੋਜੈਕਟ ਅਸਿਸਟੈਂਟ ਮਨਦੀਪ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਅਤੇ ਸਮਾਗਮ ਵਿੱਚ ਰਿਤਿਕਾ ਅਤੇ ਨਿਕਿਤਾ ਅਟਵਾਲ ਨੇ ਨਸ਼ਖੋਰੀ 'ਤੇ ਗੀਤ ਪੇਸ਼ ਕਰਕੇ ਵਿਦਿਆਰਥੀਆਂ ਨੁੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।ਇਸ ਕਾਰਜ ਵਿੱਚ ਵਾਇਸ ਪਿੰਸੀਪਲ ਵੀ.ਸੀ ਸੈਦਾ,ਪ੍ਰੋ.ਜਸਵਿੰਦਰ ਸਿੰਘ, ਪ੍ਰੋ.ਹਰਜੀਤ ਸਿੰਘ ਪ੍ਰੋ.ਜੋਧ ਸਿੰਘ ਨੇ ਭਰਪੂਰ ਸਹਿਯੋਗ ਦਿੱਤਾ|



