|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮੁੱਲਾਪੇਰੀਆਰ ਡੈਮ ਦੀ ਸੁਰੱਖਿਆ ਸਬੰਧੀ ਪਟੀਸ਼ਨਾਂ 'ਤੇ ਅੱਜ ਸੁਣਵਾਈ ਕਰੇਗੀ SC

ਨਿਊਜ਼ ਡੈਸਕ (ਜਸਕਮਲ) : ਸੁਪਰੀਮ ਕੋਰਟ ਬੁੱਧਵਾਰ ਨੂੰ ਕਈ ਪਟੀਸ਼ਨਾਂ 'ਤੇ ਸੁਣਵਾਈ ਕਰਨ ਲਈ ਤਿਆਰ ਹੈ, ਜਿਨ੍ਹਾਂ 'ਚ ਕੇਰਲ ਤੇ ਤਾਮਿਲਨਾਡੂ ਰਾਜਾਂ ਵਿਚਾਲੇ ਚੱਲ ਰਹੇ 126 ਸਾਲ ਪੁਰਾਣੇ ਮੁੱਲਾਪੇਰੀਆਰ ਡੈਮ ਦੇ ਸਬੰਧ 'ਚ ਸੁਰੱਖਿਆ ਚਿੰਤਾਵਾਂ ਹਨ।

NRI Post Desk · 1807 ਦਿਨ ਪਹਿਲਾਂ · ਅੱਪਡੇਟ 1807 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮੁੱਲਾਪੇਰੀਆਰ ਡੈਮ ਦੀ ਸੁਰੱਖਿਆ ਸਬੰਧੀ ਪਟੀਸ਼ਨਾਂ 'ਤੇ ਅੱਜ ਸੁਣਵਾਈ ਕਰੇਗੀ SC
📷 NRI Post Desk

ਨਿਊਜ਼ ਡੈਸਕ (ਜਸਕਮਲ) : ਸੁਪਰੀਮ ਕੋਰਟ ਬੁੱਧਵਾਰ ਨੂੰ ਕਈ ਪਟੀਸ਼ਨਾਂ 'ਤੇ ਸੁਣਵਾਈ ਕਰਨ ਲਈ ਤਿਆਰ ਹੈ, ਜਿਨ੍ਹਾਂ 'ਚ ਕੇਰਲ ਤੇ ਤਾਮਿਲਨਾਡੂ ਰਾਜਾਂ ਵਿਚਾਲੇ ਚੱਲ ਰਹੇ 126 ਸਾਲ ਪੁਰਾਣੇ ਮੁੱਲਾਪੇਰੀਆਰ ਡੈਮ ਦੇ ਸਬੰਧ 'ਚ ਸੁਰੱਖਿਆ ਚਿੰਤਾਵਾਂ ਹਨ।

ਜਸਟਿਸ ਏਐੱਮ ਖਾਨਵਿਲਕਰ ਤੇ ਸੀਟੀ ਰਵੀਕੁਮਾਰ ਦੀ ਬੈਂਚ ਨੇ ਪਿਛਲੇ ਸ਼ੁੱਕਰਵਾਰ ਨੂੰ ਸੀਨੀਅਰ ਵਕੀਲ ਸ਼ੇਖਰ ਨਾਫੜੇ ਵੱਲੋਂ ਸੁਪਰੀਮ ਕੋਰਟ ਨੂੰ ਸੂਚਿਤ ਕਰਨ ਤੋਂ ਬਾਅਦ ਸੁਣਵਾਈ 15 ਦਸੰਬਰ ਤਕ ਮੁਲਤਵੀ ਕਰ ਦਿੱਤੀ ਸੀ ਕਿ ਤਾਮਿਲਨਾਡੂ ਸਰਕਾਰ ਨੂੰ ਕੇਰਲ ਵੱਲੋਂ ਉਠਾਏ ਗਏ ਨਵੇਂ ਇਤਰਾਜ਼ਾਂ ਦਾ ਜਵਾਬ ਦਾਖ਼ਲ ਕਰਨ ਲਈ ਹੋਰ ਸਮਾਂ ਚਾਹੀਦਾ ਹੈ।

ਸੰਬੰਧਿਤ ਖ਼ਬਰਾਂ

ਕੇਰਲ ਸਰਕਾਰ ਨੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਤੇ ਤਾਮਿਲਨਾਡੂ ਨੂੰ ਸਦੀ ਪੁਰਾਣੇ ਡੈਮ ਦੇ ਸਪਿਲਵੇਅ ਸ਼ਟਰਾਂ ਤੋਂ ਤੜਕੇ ਦੇ ਸਮੇਂ 'ਚ ਵੱਡੀ ਮਾਤਰਾ 'ਚ ਪਾਣੀ ਨਾ ਛੱਡਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ, ਇਹ ਕਹਿੰਦੇ ਹੋਏ ਕਿ ਇਸ ਨਾਲ ਹੇਠਾਂ ਵੱਲ ਰਹਿਣ ਵਾਲੇ ਲੋਕਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ।

ਇਸ ਸਬੰਧੀ ਕੇਰਲ ਨੇ 'ਸਪਿਲਵੇਅ ਰਿਲੀਜ਼ ਲਈ ਇਕ ਸੰਯੁਕਤ ਤਕਨੀਕੀ ਆਨ-ਸਾਈਟ ਕਮੇਟੀ' ਦੇ ਗਠਨ ਦੀ ਵੀ ਮੰਗ ਕੀਤੀ ਹੈ, ਜਿਸ 'ਚ ਦੋਵਾਂ ਰਾਜਾਂ ਦੇ ਦੋ-ਦੋ ਮੈਂਬਰ ਸ਼ਾਮਲ ਹਨ। ਇਹ ਪੈਨਲ ਸਪਿਲਵੇਅ ਸ਼ਟਰਾਂ ਰਾਹੀਂ ਵਾਧੂ ਡਿਸਚਾਰਜ ਦੀ ਮਾਤਰਾ ਤੇ ਸਮੇਂ ਬਾਰੇ ਫੈਸਲਾ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਫ਼ਤ ਪ੍ਰਬੰਧਨ ਅਥਾਰਟੀਆਂ ਨੂੰ ਇਕ ਉਚਿਤ ਚੇਤਾਵਨੀ ਪ੍ਰਾਪਤ ਹੋਵੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!