|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

40 ਸਕੂਲਾਂ ਦੇ ਸਕੂਲ ਕਾਂਉਸਲਰਜ ਨੂੰ ਡਾਇਟ ਸ਼ੇਖੂਪੁਰ ਵਿਖੇ ਸਟੇਟ ਰਿਸੋਰਸ ਪਰਸਨਜ਼ ਵਲ੍ਹੋਂ ਇਕ ਰੋਜਾਂ ਟ੍ਰੇਨਿੰਗ ਦਿੱਤੀ

ਕਪੂਰਥਲਾ (ਇੰਦਰਜੀਤ ਸਿੰਘ) : ਵਿਦਿਆਰਥੀਆਂ ਦੇ ਅੰਤਰ- ਦਵੰਦ ਅਤੇ ਮਨੋਵਿਗਿਆੁਨਕ ਸਮਸਿਆਵਾਂ ਨੂੰ ਦੂਰ ਕਰਨ ਅਤੇ ਉਹਨਾਂ ਨੂੰ ਸੁਨਹਰੀ ਭੱਵਿਖ ਵੱਲ ਤੋਰਨ ਦੇ ਉਦੇਸ਼ ਨਾਲ ਸਥਾਪਿਤ ਕੀਤੇ ਪ੍ਰੋਜੈਕਟ ਮਸ਼ਾਲ ਤਹਿਤ ਸਟੇਟ ਕੋਆਰਡੀਨੇਟਰ ਜੋਤੀ ਸੋਨੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਕਪੂਰਥਲਾ ਦੇ 40 ਸਕੂਲਾਂ ਦੇ ਸਕੂਲ ਕਾਂਉਸਲਰਜ ਨੂੰ ਡਾਇਟ ਸ਼ੇਖੂਪੁਰ ਵਿਖੇ ਸਟੇਟ ਰਿਸੋਰਸ ਪਰਸਨਜ਼ ਵਲ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ (ਇੰਦਰਜੀਤ ਸਿੰਘ) : ਵਿਦਿਆਰਥੀਆਂ ਦੇ ਅੰਤਰ- ਦਵੰਦ ਅਤੇ ਮਨੋਵਿਗਿਆੁਨਕ ਸਮਸਿਆਵਾਂ ਨੂੰ ਦੂਰ ਕਰਨ ਅਤੇ ਉਹਨਾਂ ਨੂੰ ਸੁਨਹਰੀ ਭੱਵਿਖ ਵੱਲ ਤੋਰਨ ਦੇ ਉਦੇਸ਼ ਨਾਲ ਸਥਾਪਿਤ ਕੀਤੇ ਪ੍ਰੋਜੈਕਟ ਮਸ਼ਾਲ ਤਹਿਤ ਸਟੇਟ ਕੋਆਰਡੀਨੇਟਰ ਜੋਤੀ ਸੋਨੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਕਪੂਰਥਲਾ ਦੇ 40 ਸਕੂਲਾਂ ਦੇ ਸਕੂਲ ਕਾਂਉਸਲਰਜ ਨੂੰ ਡਾਇਟ ਸ਼ੇਖੂਪੁਰ ਵਿਖੇ ਸਟੇਟ ਰਿਸੋਰਸ ਪਰਸਨਜ਼ ਵਲ੍ਹੋਂ ਇਕ ਰੋਜਾਂ ਟ੍ਰੇਨਿੰਗ ਦਿੱਤੀ ਗਈ।ਇਸ ਟ੍ਰਨਿੰਗ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਮਨੋਵਿਗਿਆਨ ਅਤੇ ਉਹਨਾਂ ਦੇ ਰੋਜਗਾਰ ਸਬੰਧੀ ਸਮਸਿਆਵਾਂ ਨੂੰ ਸਮਝਨਾ ਅਤੇ ਉਸ ਦਾ ਹੱਲ ਕਰਨਾ ਦੀ।

ਸੰਬੰਧਿਤ ਖ਼ਬਰਾਂ

ਇਸ ਮੌਕੇ ਸਕੂਲ ਕਾਂਉਸਲਰਜ਼ ਨੂੰ ਸੰਬੋਦਨ ਕਰਦਿਆਂ ਜਿਲ੍ਹਾ ਗਾਇਡੈਂਸ ਕਾਂਉਸਲਰ ਪਰਮਜੀਤ ਸਿੰਘ ਨੇ ਕਿਹਾ ਕਿ ਸਕੂਲ ਵਿੱਚ ਕਾਂਉਸਲਿੰਗ ਕਰਨਾ ਇਕ ਨੇਕ ਕਾਰਜ ਹੈ ਅਤੇ ਇਸ ਰਾਹੀਂ ਅਸੀ ਵਿਦਿਆਰਥੀਆਂ ਨੂੰ ਸਹੀ ਦਿਸ਼ਾਂ ਪ੍ਰਦਾਨ ਕਰਕੇ ਉਹਨਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੇ ਹਾਂ ਸੋ ਇਸ ਕਾਰਜ ਵਿੱਚ ਸਾਨੂੰ ਸਭ ਨੂੰ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।ਇਸ ਮੌਕੇ ਸਟੇਟ ਰਿਸੋਰਸ ਪਰਸਨ ਸੁਨੀਤਾ ਸਿੰਘ ਸਭ ਹਾਜਰ ਕਾਂਉਸਲਰਜ਼ ਨੂੰ ਜੀ ਆਇਆ ਕਿਹਾ ਅਤੇ ਸਵਾਗਤ ਕੀਤਾ।ਸਟੇਟ ਰਿਸੋਰਸ ਪਰਸਨ ਰਾਕੇਸ਼ ਗੁਲਾਟੀ ਨੇ ਅਧਿਆਪਕਾਂ ਨੂੰ ਮੋਟੀਵੇਸ਼ਨ ਉੱਪਰ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਸਟੇਟ ਰਿਸੋਰਸ ਪਰਸਨ ਮਨਦੀਪ ਚੋਧਰੀ ਅਤੇ ਰਾਜਨ ਨੇ ਮਸ਼ਾਲ ਵੈਬਸਾਇਟ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਵਾਲੀਆ ਲੈਕਚਰਾਰ ਕਾਮਰਸ,ਹਰਜੀਤ ਸਿੰਘ,ਇੰਦਰਜੀਤ ਸਿੰਘ ਆਦਿ ਸਕੂਲ ਕਾਂਉਸਲਰ ਹਾਜਰ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!