|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਆਖਰ ਵਿਗਿਆਨੀਆਂ ਨੇ ਲੱਭਿਆ ਮੌਤ ਬਾਰੇ ਵੱਡਾ ਰਾਜ਼! ਜਾਣੋ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਗ, ਹਵਾ, ਆਕਾਸ਼, ਪਾਣੀ ਤੇ ਮਿੱਟੀ - ਮਨੁੱਖੀ ਸਰੀਰ ਇਨ੍ਹਾਂ ਪੰਜ ਤੱਤਾਂ ਤੋਂ ਬਣਿਆ ਹੈ। ਅਜਿਹੇ 'ਚ ਜਦੋਂ ਮਨੁੱਖ ਦੀ ਮੌਤ ਹੋ ਜਾਂਦੀ ਹੈ ਤਾਂ ਅੰਤਮ ਸਸਕਾਰ ਤੋਂ ਬਾਅਦ ਇਹ ਪੰਜੇ ਤੱਤ ਵਾਯੂਮੰਡਲ 'ਚ ਲੀਨ ਹੋ ਜਾਂਦੇ ਹਨ। ਧਰਤੀ ਦੇ ਹਰ ਜੀਵ ਦੀ ਮੌਤ ਨਿਸ਼ਚਿਤ ਹੈ। ਮਨੁੱਖ ਹੋਵੇ ਜਾਂ ਜਾਨਵਰ, ਉਸ ਨੂੰ ਇਕ ਨਿਸ਼ਚਿਤ ਸਮਾਂ ਗੁਜ਼ਾਰ ਕੇ ਮਰਨਾ ਹੀ

NRI Post Desk · 1725 ਦਿਨ ਪਹਿਲਾਂ · ਅੱਪਡੇਟ 1725 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਆਖਰ ਵਿਗਿਆਨੀਆਂ ਨੇ ਲੱਭਿਆ ਮੌਤ ਬਾਰੇ ਵੱਡਾ ਰਾਜ਼! ਜਾਣੋ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਗ, ਹਵਾ, ਆਕਾਸ਼, ਪਾਣੀ ਤੇ ਮਿੱਟੀ - ਮਨੁੱਖੀ ਸਰੀਰ ਇਨ੍ਹਾਂ ਪੰਜ ਤੱਤਾਂ ਤੋਂ ਬਣਿਆ ਹੈ। ਅਜਿਹੇ 'ਚ ਜਦੋਂ ਮਨੁੱਖ ਦੀ ਮੌਤ ਹੋ ਜਾਂਦੀ ਹੈ ਤਾਂ ਅੰਤਮ ਸਸਕਾਰ ਤੋਂ ਬਾਅਦ ਇਹ ਪੰਜੇ ਤੱਤ ਵਾਯੂਮੰਡਲ 'ਚ ਲੀਨ ਹੋ ਜਾਂਦੇ ਹਨ। ਧਰਤੀ ਦੇ ਹਰ ਜੀਵ ਦੀ ਮੌਤ ਨਿਸ਼ਚਿਤ ਹੈ। ਮਨੁੱਖ ਹੋਵੇ ਜਾਂ ਜਾਨਵਰ, ਉਸ ਨੂੰ ਇਕ ਨਿਸ਼ਚਿਤ ਸਮਾਂ ਗੁਜ਼ਾਰ ਕੇ ਮਰਨਾ ਹੀ ਪੈਂਦਾ ਹੈ।

ਅਮਰੀਕਾ ਦੀ ਯੂਨੀਵਰਸਿਟੀ ਆਫ਼ ਲੂਈਸਵਿਲੇ ਦੇ ਨਿਊਰੋਸਰਜਨ ਡਾ. ਅਜਮਲ ਜੇਮਾਰ ਨੇ ਇਸ ਵਿਸ਼ੇ 'ਤੇ ਅਧਿਐਨ ਕੀਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਮੌਤ ਦੇ ਆਖਰੀ ਪਲਾਂ 'ਚ ਵਿਅਕਤੀ ਕੀ ਸੋਚਦਾ ਹੈ? ਹਾਲਾਂਕਿ ਇਹ ਇੱਕ ਅਣਸੁਲਝੀ ਬੁਝਾਰਤ ਹੈ, ਜਿਸ ਦਾ ਪਤਾ ਲਗਾਉਣਾ ਮੁਸ਼ਕਲ ਹੈ। ਇਸ ਦਾ ਕਾਰਨ ਇਹ ਹੈ ਕਿ ਹਰ ਵਿਅਕਤੀ ਦੀ ਮਾਨਸਿਕ ਸਥਿਤੀ ਵੱਖਰੀ ਹੁੰਦੀ ਹੈ।

ਸੰਬੰਧਿਤ ਖ਼ਬਰਾਂ

ਜਾਣਕਾਰੀ ਅਨੁਸਾਰ ਅਮਰੀਕਾ 'ਚ 87 ਸਾਲਾ ਵਿਅਕਤੀ ਮਿਰਗੀ ਦਾ ਇਲਾਜ ਕਰਵਾ ਰਿਹਾ ਸੀ। ਉਸ ਨੂੰ ਇਲੈਕਟ੍ਰੋਐਂਸੀਫਾਲੋਗ੍ਰਾਮ 'ਤੇ ਰੱਖਿਆ ਗਿਆ ਸੀ ਪਰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੌਰਾਨ ਜਦੋਂ ਡਾਕਟਰਾਂ ਦੀ ਟੀਮ ਉਸ ਦੀ ਜਾਂਚ ਕਰ ਰਹੀ ਸੀ ਤਾਂ ਅਚਾਨਕ ਉਸ ਦਾ ਬ੍ਰੇਨ ਮੈਪ ਹੋ ਗਿਆ। ਇਸ ਮੈਪਿੰਗ 'ਚ ਕੀ ਸਾਹਮਣੇ ਆਇਆ ਇਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਬਜ਼ੁਰਗ ਆਪਣੀ ਜ਼ਿੰਦਗੀ ਦੇ ਆਖਰੀ 15 ਮਿੰਟਾਂ 'ਚ ਚੰਗੀਆਂ ਗੱਲਾਂ ਅਤੇ ਘਟਨਾਵਾਂ ਨੂੰ ਯਾਦ ਕਰ ਰਹੇ ਸਨ।

ਇਸ ਟੈਸਟ 'ਚ ਦਿਮਾਗ ਉੱਤੇ ਇੱਕ ਗਾਮਾ ਓਸੀਲੇਸ਼ਨ ਵੈੱਬ ਲਗਾਇਆ ਜਾਂਦਾ ਹੈ। ਜੋ ਕਿਸੇ ਵਿਅਕਤੀ ਦੀ ਯਾਦਦਾਸ਼ਤ, ਧਿਆਨ ਤੇ ਸੁਪਨੇ ਵੇਖਣ ਬਾਰੇ ਪਤਾ ਲਗਾਉਂਦੇ ਹਨ। ਇਹ ਅਧਿਐਨ ਦਰਸਾਉਂਦਾ ਹੈ ਕਿ ਵਿਅਕਤੀ ਨੂੰ ਚੰਗੇ ਸਮੇਂ ਦੀਆਂ ਸਾਰੀਆਂ ਗਤੀਵਿਧੀਆਂ ਯਾਦ ਰਹਿੰਦੀਆਂ ਹਨ ਜੋ ਉਸ ਨੇ ਉਸ ਸਮੇਂ ਕੀਤੀਆਂ ਸਨ।

ਡਾਕਟਰ ਇਸ ਦਾ ਕਾਰਨ ਦੱਸਦੇ ਹਨ ਕਿ ਸ਼ਾਇਦ ਮੌਤ ਦੇ ਦੌਰਾਨ ਮਨੁੱਖੀ ਦਿਮਾਗ ਆਪਣੇ ਆਪ ਨੂੰ ਦਰਦ ਲਈ ਤਿਆਰ ਕਰਦਾ ਹੈ, ਜਿਸ ਨਾਲ ਮੌਤ ਆਸਾਨ ਹੋ ਜਾਂਦੀ ਹੈ। ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਵਿਅਕਤੀ ਇਕ ਤਰ੍ਹਾਂ ਨਾਲ ਸੁਪਨੇ ਵੇਖਣ ਲੱਗ ਪੈਂਦਾ ਹੈ। ਇਹ ਖੋਜ ਏਜਿੰਗ ਨਿਊਰੋਸਾਇੰਸ 'ਚ ਪ੍ਰਕਾਸ਼ਿਤ ਹੋਈ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!