|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਬ੍ਰਿਟਿਸ਼ ਕੋਲੰਬੀਆ ਦੇ ਵਿਚ ਰੇਬੀਜ਼ ਦੇ ਨਾਲ ਹੁਣ ਤਕ ਦੂਸਰੀ ਮੌਤ

ਬ੍ਰਿਟਿਸ਼ ਕੋਲੰਬੀਆ (UNITED NRI POST) : ਬ੍ਰਿਟਿਸ਼ ਕੋਲੰਬੀਆ ਦੇ 21 ਸਾਲਾਂ ਦੇ ਆਦਮੀ ਦੀ ਰੇਬੀਜ਼ ਦੇ ਕਾਰਨ ਮੌਤ ਹੋ ਗਈ, ਆਦਮੀ ਨੂੰ ਰੇਬੀਜ਼ ਦੀ ਬੀਮਾਰੀ ਵੈਨਕੂਵਰ ਟਾਪੂ ਦੇ ਉਤੇ ਇਕ ਚਮਗਾਦੜ ਦੇ ਨਾਲ ਸੰਪਰਕ ਵਿਚ ਆਉਣ ਤੋਂ ਬਾਅਦ ਹੋਇਆ, ਇਸ ਦੀ ਜਾਣਕਾਰੀ ਸੂਬੇ ਦੇ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਨੇ ਦਿੱਤੀ। ਹੈਨਰੀ ਨੇ ਦਸਿਆ ਕਿ ਇਹ ਆਦਮੀ ਚਮਗਾਦੜ ਦੇ ਸੰਪਰਕ ਵਿਚ ਮਈ ਮਹ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬ੍ਰਿਟਿਸ਼ ਕੋਲੰਬੀਆ (UNITED NRI POST) : ਬ੍ਰਿਟਿਸ਼ ਕੋਲੰਬੀਆ ਦੇ 21 ਸਾਲਾਂ ਦੇ ਆਦਮੀ ਦੀ ਰੇਬੀਜ਼ ਦੇ ਕਾਰਨ ਮੌਤ ਹੋ ਗਈ, ਆਦਮੀ ਨੂੰ ਰੇਬੀਜ਼ ਦੀ ਬੀਮਾਰੀ ਵੈਨਕੂਵਰ ਟਾਪੂ ਦੇ ਉਤੇ ਇਕ ਚਮਗਾਦੜ ਦੇ ਨਾਲ ਸੰਪਰਕ ਵਿਚ ਆਉਣ ਤੋਂ ਬਾਅਦ ਹੋਇਆ, ਇਸ ਦੀ ਜਾਣਕਾਰੀ ਸੂਬੇ ਦੇ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਨੇ ਦਿੱਤੀ। ਹੈਨਰੀ ਨੇ ਦਸਿਆ ਕਿ ਇਹ ਆਦਮੀ ਚਮਗਾਦੜ ਦੇ ਸੰਪਰਕ ਵਿਚ ਮਈ ਮਹੀਨੇ ਦੇ ਮੱਧ ਵਿਚ ਆਇਆ ਅਤੇ 6 ਹਫਤਿਆਂ ਦੇ ਵਿਚ ਉਸਦੇ ਸ਼ਰੀਰ ਵਿਚ ਰੇਬੀਜ਼ ਦੇ ਲੱਛਣ ਵਿਖਣੇ ਸ਼ੁਰੂ ਹੋ ਗਏ ਸਨ।

ਸੰਬੰਧਿਤ ਖ਼ਬਰਾਂ

ਇਸ ਤੋਂ ਬਾਅਦ ਵੈਨਕੂਵਰ ਦੇ ਹੀ ਹੀ ਸੇਂਟ ਪੌਲ ਹਸਪਤਾਲ ਦੇ ਵਿਚ ਵਿਅਕਤੀ ਦੀ ਮੌਤ ਹੋ ਗਈ ਅਤੇ ਇਸ ਵਿਅਕਤੀ ਦੇ ਬਾਰੇ ਕੋਈ ਪਛਾਣ ਸਾਂਝੀ ਨਹੀਂ ਕੀਤੀ ਗਈ। ਹੈਨਰੀ ਦੇ ਮੁਤਾਬਿਕ, ਇਹ ਬਹੁਤ ਹੀ ਦੁਰਲਭ ਹੈ ਕਿ ਕੋਈ ਇਨਸਾਨ ਰੇਬੀਜ਼ ਦੇ ਕਾਰਨ ਮਰਿਆ ਹੋਵੇ।

ਰਿਕਾਰਡਾਂ ਦੇ ਮੁਤਾਬਿਕ 1924 ਤੋਂ ਲੈ ਕੇ ਕੈਨੇਡਾ ਦੇ ਵਿਚ ਸਿਰਫ 25 ਲੋਕ ਇਸ ਬਿਮਾਰੀ ਦੇ ਕਾਰਨ ਮਰੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਮੌਤਾਂ ਓਂਟਾਰੀਓ ਅਤੇ ਕ਼ੁਇਬੇਕ ਦੇ ਵਿਚ ਹੋਈਆਂ ਸਨ ਅਤੇ ਹਲਾਂਹੀ ਦੇ ਕੇਸ 2017 ਦੇ ਵਿਚ ਅਲਬਰਟਾ ਵਿਚ ਅਤੇ 2012 ਵਿਚ ਉਨਟਾਰੀਓ ਦੇ ਵਿਚ ਵਾਪਰੇ, ਬ੍ਰਿਟਿਸ਼ ਕੋਲੰਬੀਆ ਦੇ ਵਿਚ ਸਾਲ 2003 ਦੇ ਵਿਚ ਰੇਬੀਜ਼ ਦੇ ਨਾਲ ਮਰਨ ਵਾਲਾ ਪਹਿਲਾ ਕੇਸ ਹੋਇਆ ਸੀ ਅਤੇ ਇਹ ਕੇਸ ਹੁਣ ਦੂਜਾ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!