|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਰੂਸ-ਯੂਕਰੇਨ ਵਿਚਕਾਰ ਦੂਜੇ ਦੌਰ ਦੀ ਗੱਲਬਾਤ ਖ਼ਤਮ; ਦੋਵਾਂ ਦੇਸ਼ਾਂ ਵਿਚਾਲੇ ਹੋਈ ਇਹ ਸਹਿਮਤੀ

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਾਲੇ ਜੰਗ ਦੌਰਾਨ ਬੇਲਾਰੂਸ 'ਚ ਵੀਰਵਾਰ ਨੂੰ ਦੂਜੇ ਦੌਰ ਦੀ ਗੱਲਬਾਤ ਦੌਰਾਨ ਨਾਗਰਿਕਾਂ ਨੂੰ ਕੱਢਣ ਲਈ ਮਾਨਵਤਾਵਾਦੀ ਗਲਿਆਰੇ (humanitarian corridors) ਦਾ ਪ੍ਰਬੰਧ ਕਰਨ ਲਈ ਸਹਿਮਤ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਮੁਖੀ ਦੇ ਸਲਾਹਕਾਰ ਮਾਈਖਾਈਲੋ ਪੋਡੋਲਿਆਕ ਨੇ ਟਵਿੱਟਰ 'ਤੇ ਕਿਹਾ ਹੈ ਕਿ ਸਿਰਫ ਮਾਨਵਤਾਵਾਦੀ ਗਲਿਆਰਿਆਂ

NRI Post Desk · 1728 ਦਿਨ ਪਹਿਲਾਂ · ਅੱਪਡੇਟ 1728 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰੂਸ-ਯੂਕਰੇਨ ਵਿਚਕਾਰ ਦੂਜੇ ਦੌਰ ਦੀ ਗੱਲਬਾਤ ਖ਼ਤਮ; ਦੋਵਾਂ ਦੇਸ਼ਾਂ ਵਿਚਾਲੇ ਹੋਈ ਇਹ ਸਹਿਮਤੀ
📷 NRI Post Desk

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਾਲੇ ਜੰਗ ਦੌਰਾਨ ਬੇਲਾਰੂਸ 'ਚ ਵੀਰਵਾਰ ਨੂੰ ਦੂਜੇ ਦੌਰ ਦੀ ਗੱਲਬਾਤ ਦੌਰਾਨ ਨਾਗਰਿਕਾਂ ਨੂੰ ਕੱਢਣ ਲਈ ਮਾਨਵਤਾਵਾਦੀ ਗਲਿਆਰੇ (humanitarian corridors) ਦਾ ਪ੍ਰਬੰਧ ਕਰਨ ਲਈ ਸਹਿਮਤ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਮੁਖੀ ਦੇ ਸਲਾਹਕਾਰ ਮਾਈਖਾਈਲੋ ਪੋਡੋਲਿਆਕ ਨੇ ਟਵਿੱਟਰ 'ਤੇ ਕਿਹਾ ਹੈ ਕਿ ਸਿਰਫ ਮਾਨਵਤਾਵਾਦੀ ਗਲਿਆਰਿਆਂ ਦੇ ਸੰਗਠਨ ਲਈ ਇਕ ਹੱਲ ਹੈ। ਰੂਸੀ ਰਾਸ਼ਟਰਪਤੀ ਦੇ ਸਹਿਯੋਗੀ ਵਲਾਦੀਮੀਰ ਮੇਡਿੰਸਕੀ, ਜੋ ਕਿ ਰੂਸੀ ਵਫਦ ਦੇ ਮੁਖੀ ਵੀ ਹਨ, ਨੇ ਕਿਹਾ ਕਿ ਦੋਵਾਂ ਧਿਰਾਂ ਨੇ ਫੌਜੀ ਮੁੱਦਿਆਂ, ਮਾਨਵਤਾਵਾਦੀ ਮੁੱਦਿਆਂ ਤੇ ਸੰਘਰਸ਼ ਦੇ ਭਵਿੱਖੀ ਰਾਜਨੀਤਿਕ ਸਮਝੌਤੇ 'ਤੇ ਚਰਚਾ ਕੀਤੀ ਗਈ ਹੈ।

ਸੰਬੰਧਿਤ ਖ਼ਬਰਾਂ

ਅਸੀਂ ਤਿੰਨ ਨੁਕਤਿਆਂ 'ਤੇ ਚੰਗੀ ਤਰ੍ਹਾਂ ਚਰਚਾ ਕੀਤੀ ਹੈ। ਫੌਜੀ, ਅੰਤਰਰਾਸ਼ਟਰੀ, ਮਾਨਵਤਾਵਾਦੀ ਤੇ ਤੀਜਾ ਇਕ ਸੰਘਰਸ਼ ਦੇ ਭਵਿੱਖੀ ਰਾਜਨੀਤਿਕ ਨਿਯਮ ਦਾ ਮੁੱਦਾ ਹੈ। ਦੋਵੇਂ ਸਥਿਤੀਆਂ ਸਪੱਸ਼ਟ ਕੀਤੀਆਂ ਗਈਆਂ ਤੇ ਲਿਖੀਆਂ ਗਈਆਂ ਹਨ। ਰੂਸ ਤੇ ਯੂਕਰੇਨ ਦੇ ਰੱਖਿਆ ਮੰਤਰਾਲੇ ਮਾਨਵਤਾਵਾਦੀ ਗਲਿਆਰੇ ਪ੍ਰਦਾਨ ਕਰਨ 'ਤੇ ਸਹਿਮਤ ਹੋ ਗਏ ਹਨ। ਨਾਗਰਿਕਾਂ ਲਈ ਤੇ ਉਨ੍ਹਾਂ ਖੇਤਰਾਂ 'ਚ ਸੰਭਾਵਿਤ ਅਸਥਾਈ ਜੰਗਬੰਦੀ 'ਤੇ ਜਿੱਥੇ ਨਿਕਾਸੀ ਹੋ ਰਹੀ ਹੈ। ਰੂਸ ਦੀ ਇਕ ਨਿੱਜੀ ਨਿਊਜ਼ ਏਜੰਸੀ ਨੇ ਵੀਰਵਾਰ ਨੂੰ ਦੱਸਿਆ ਕਿ ਗੱਲਬਾਤ ਦਾ ਦੂਜਾ ਦੌਰ ਖਤਮ ਹੋ ਗਿਆ ਹੈ। ਰੂਸ, ਯੂਕਰੇਨ ਮਾਨਵਤਾਵਾਦੀ ਗਲਿਆਰੇ ਨੂੰ ਸੰਗਠਿਤ ਕਰਨ ਲਈ ਸਹਿਮਤ ਹਨ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!