|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਰਤਾਰਪੁਰ ਸਾਹਿਬ ਨੇ ਕਰਵਾਇਆ 1947 ਦੀਆਂ ਵਿਛੜੀਆਂ ਦਾ ਮੇਲ

ਵੈੱਬ ਡੈਸਕ (Nri Media) : 1947 ਦੀ ਭਾਰਤ ਪਾਕਿਸਤਾਨ ਵੰਡ ਵੇਲੇ ਬਚਪਨ 'ਚ ਜੁਦਾ ਹੋਈਆਂ ਦੋ ਬਜ਼ੁਰਗ ਔਰਤਾਂ ਪਾਕਿਸਤਾਨ 'ਚ ਮਿਲੀਆਂ। 73 ਵਰ੍ਹਿਆ ਬਾਅਦ ਇਨ੍ਹਾਂ ਦੋ ਬਜ਼ੁਰਗ ਔਰਤਾਂ ਦਾ ਸ੍ਰੀ ਕਰਤਾਰਪੁਰ ਸਾਹਿਬ 'ਚ ਮੇਲ ਹੋਇਆ। ਇੰਨੀ ਉਮਰ ਹੋਣ ਦੇ ਬਾਵਜੂਦ ਇਨ੍ਹਾਂ ਨੇ ਇੱਕ-ਦੂਜੇ ਨੂੰ ਪਛਾਣ ਲਿਆ ਤੇ ਗਲ੍ਹ ਲੱਗ ਕੇ ਰੋਣ ਲੱਗ ਪਈਆਂ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Nri Media) : 1947 ਦੀ ਭਾਰਤ ਪਾਕਿਸਤਾਨ ਵੰਡ ਵੇਲੇ ਬਚਪਨ 'ਚ ਜੁਦਾ ਹੋਈਆਂ ਦੋ ਬਜ਼ੁਰਗ ਔਰਤਾਂ ਪਾਕਿਸਤਾਨ 'ਚ ਮਿਲੀਆਂ। 73 ਵਰ੍ਹਿਆ ਬਾਅਦ ਇਨ੍ਹਾਂ ਦੋ ਬਜ਼ੁਰਗ ਔਰਤਾਂ ਦਾ ਸ੍ਰੀ ਕਰਤਾਰਪੁਰ ਸਾਹਿਬ 'ਚ ਮੇਲ ਹੋਇਆ। ਇੰਨੀ ਉਮਰ ਹੋਣ ਦੇ ਬਾਵਜੂਦ ਇਨ੍ਹਾਂ ਨੇ ਇੱਕ-ਦੂਜੇ ਨੂੰ ਪਛਾਣ ਲਿਆ ਤੇ ਗਲ੍ਹ ਲੱਗ ਕੇ ਰੋਣ ਲੱਗ ਪਈਆਂ।

ਸੰਬੰਧਿਤ ਖ਼ਬਰਾਂ

ਦੋਵਾਂ ਨੇ ਇੱਕ-ਦੂਜੇ ਨੂੰ ਕਾਫੀ ਦੇਰ ਜੱਫੀ ਪਾਈ ਰੱਖੀ। ਵੈਸੇ ਤਾਂ ਇਹ ਹੰਝੂ ਖ਼ੁਸ਼ੀ ਦੇ ਸਨ ਪਰ ਜਿਸ ਨੇ ਵੀ ਇਨ੍ਹਾਂ ਨੂੰ ਵੇਖਿਆ ਉਹ ਵੀ ਆਪਣੇ ਹੰਝੂ ਰੋਕ ਨਹੀਂ ਸਕਿਆ।ਇਹ ਵੀਡੀਓ ਟਵਿੱਟਰ 'ਤੇ ਇੱਕ ਯੂਜ਼ਰ ਨੇ ਸਾਂਝੀ ਕੀਤੀ ਸੀ ਤੇ ਲਿਖਿਆ ਸੀ 1947 ਦੀਆਂ ਵਿਛੜੀਆਂ 2020 'ਚ ਮਿਲੀਆਂ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!