|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਕਾਂਗਰਸ 'ਤੇ ਬਲਾਕ ਪ੍ਰਧਾਨ ਐੱਸਟੀਐੱਫ ਦੇ ਨਾਂ 'ਤੇ ਪਿੰਡ ਵਾਸੀਆਂ ਕੋਲੋਂ 1 ਲੱਖ 10 ਹਜ਼ਾਰ ਰੁਪਏ ਲੈਣ ਦੇ ਗੰਭੀਰ ਦੋਸ਼

ਭੋਗਪੁਰ : ਪਿੰਡ ਕਾਲਾ ਬੱਕਰਾ ਦੇ ਨਿਵਾਸੀਆਂ ਨੇ ਪਿੰਡ ਦੇ ਸਰਪੰਚ, ਹਲਕਾ ਆਦਮਪੁਰ ਦੇ ਬਲਾਕ ਭੋਗਪੁਰ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਤੇ ਸਹਿਕਾਰੀ ਸ਼ੂਗਰ ਮਿੱਲ ਭੋਗਪੁਰ ਦੇ ਡਾਇਰੈਕਟਰ ਪਰਮਿੰਦਰ ਸਿੰਘ ਮੱਲ੍ਹੀ 'ਤੇ ਐੱਸਟੀਐੱਫ ਦੇ ਨਾਂ 'ਤੇ ਪਿੰਡ ਵਾਸੀਆਂ ਕੋਲੋਂ 1 ਲੱਖ 10 ਹਜ਼ਾਰ ਰੁਪਏ ਲੈਣ ਦੇ ਗੰਭੀਰ ਦੋਸ਼ ਪਿੰਡ ਵਾਸੀਆਂ ਨੇ ਲਾਏ ਹਨ। ਪ੍ਰਰੈੱਸ ਕਾਨਫਰੰਸ ਕਰਦੇ ਹੋਏ ਪਿ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਭੋਗਪੁਰ : ਪਿੰਡ ਕਾਲਾ ਬੱਕਰਾ ਦੇ ਨਿਵਾਸੀਆਂ ਨੇ ਪਿੰਡ ਦੇ ਸਰਪੰਚ, ਹਲਕਾ ਆਦਮਪੁਰ ਦੇ ਬਲਾਕ ਭੋਗਪੁਰ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਤੇ ਸਹਿਕਾਰੀ ਸ਼ੂਗਰ ਮਿੱਲ ਭੋਗਪੁਰ ਦੇ ਡਾਇਰੈਕਟਰ ਪਰਮਿੰਦਰ ਸਿੰਘ ਮੱਲ੍ਹੀ 'ਤੇ ਐੱਸਟੀਐੱਫ ਦੇ ਨਾਂ 'ਤੇ ਪਿੰਡ ਵਾਸੀਆਂ ਕੋਲੋਂ 1 ਲੱਖ 10 ਹਜ਼ਾਰ ਰੁਪਏ ਲੈਣ ਦੇ ਗੰਭੀਰ ਦੋਸ਼ ਪਿੰਡ ਵਾਸੀਆਂ ਨੇ ਲਾਏ ਹਨ। ਪ੍ਰਰੈੱਸ ਕਾਨਫਰੰਸ ਕਰਦੇ ਹੋਏ ਪਿੰਡ ਦੇ ਦਵਿੰਦਰ ਸਿੰਘ ਧਾਰੀਵਾਲ, ਸਾਬਕਾ ਬਲਾਕ ਸੰਮਤੀ ਮੈਂਬਰ ਬਲਬੀਰ ਸਿੰਘ ਸਾਬਾ ਤੇ ਪਿੰਡ ਦੇ ਮੋਹਤਬਰਾਂ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ ਇਕ ਕੁਰਸੀ 'ਤੇ ਬੈਠੇ ਪੈਸੇ ਗਿਣ ਰਹੇ ਹਨ ਤੇ ਕੋਲ ਮੌਜੂਦ ਕੁਝ ਅੌਰਤਾਂ ਐੱਸਟੀਐੱਫ 'ਚੋਂ ਨਾਂ ਕੱਢਵਾਉਣ ਦੀਆਂ ਗੱਲਾਂ ਕਰਦੀਆਂ ਨਜ਼ਰ ਆ ਰਹੀਆਂ ਹਨ ਤੇ ਪ੍ਰਧਾਨ ਨੂੰ ਕਹਿ ਰਹੀਆਂ ਹਨ ਕਿ ਹੁਣ ਐੱਸਟੀਐੱਫ 'ਚੋਂ ਤੁਸੀਂ ਨਾਂ ਕੱਢਵਾਉਣਾ ਹੈ ਅਤੇ ਜਦੋਂ ਉਹ ਪਿੰਡ ਆਏ ਤਾਂ ਉਨ੍ਹਾਂ ਨੂੰ ਕਹਿਣਾ ਵੀ ਹੈ ਪਿੰਡ ਵਾਸੀਆਂ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਆਉਣ 'ਤੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਮੱਲੀ ਨੇ ਪਿੰਡ ਦਾ ਸਰਪੰਚ ਬਣਨ ਉਪਰੰਤ ਪਿੰਡ ਦੇ ਲੋਕਾਂ ਕੋਲੋਂ ਡਰਾ-ਧਮਕਾ ਕੇ ਪੈਸੇ ਇੱਕਠੇ ਕਰ ਰਿਹਾ ਹੈ ਤੇ ਪਿੰਡ 'ਚ ਸ਼ਰੇਆਮ ਨਸ਼ੇ ਵਿਕਾ ਰਿਹਾ ਹੈ।

ਸੰਬੰਧਿਤ ਖ਼ਬਰਾਂ

ਉਨ੍ਹਾਂ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ 2017 'ਚ ਸੱਤਾ ਵਿਚ ਆਉਣ ਤੋਂ ਪਹਿਲਾ 4 ਹਫਤਿਆਂ 'ਚ ਨਸ਼ਾ ਬੰਦ ਕਰਨ ਵਾਅਦਾ ਕੀਤਾ ਗਿਆ ਸੀ ਪਰ ਇਸ ਦੇ ਉਲਟ ਕਾਂਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ ਪੁਲਿਸ ਦੀ ਮਿਲੀਭੁਗਤ ਨਾਲ ਅਹੁਦਿਆਂ ਤੋਂ ਰੋਹਬ ਪਾ ਕੇ ਗਰੀਬਾਂ ਨੂੰ ਬਲੈਕਮੇਲ ਕਰ ਰਿਹਾ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਸਬੂਤਾਂ ਦੇ ਆਧਾਰ 'ਤੇ ਕੈਪਟਨ ਕਾਂਗਰਸ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡ 'ਚ ਵੱਡੇ ਪੱਧਰ 'ਤੇ ਵਿਕ ਰਹੇ ਨਸ਼ੇ ਦੇ ਖਾਤਮੇ ਲਈ ਤੇ ਐੱਸਟੀਐੱਫ ਦੇ ਨਾਂ 'ਤੇ ਪੈਸੇ ਇੱਕਠੇ ਕਰਨ ਤੇ ਸਰਪੰਚ ਤੇ ਕਾਂਗਰਸ ਦੇ ਬਲਾਕ ਪ੍ਰਧਾਨ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੁਰਜੀਤ ਸਿੰਘ, ਮਲਕੀਤ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ, ਨਿਰਵੈਰ ਸਿੰਘ, ਹਰਦਿਆਲ ਸਿੰਘ, ਸੁਖਪਾਲ ਸਿੰਘ, ਸੋਹਣ ਲਾਲ ਸਿੱਧੂ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ, ਹਰਜਿੰਦਰ ਸਿੰਘ, ਗੌਰਵ, ਪਲਵਿੰਦਰ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ ਹਾਜ਼ਰ ਸਨ।

ਇਸ ਸਬੰਧੀ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਮੱਲ੍ਹੀ ਦਾ ਪੱਖ ਜਾਨਣਾ ਚਾਹਿਆ ਤਾਂ ਉਨਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਲਾਏ ਗਏ ਸਾਰੇ ਦੋਸ਼ ਸਿਆਸਤ ਤੋਂ ਪ੍ਰਰੇਰਿਤ ਹਨ। ਉਨਾਂ ਦਾ ਅਕਸ ਖਰਾਬ ਕਰਨ ਲਈ ਵਿਰੋਧੀ ਧਿਰ ਵੱਲੋਂ ਪੈਸੇ ਲੈਣ ਦੇ ਜੋ ਇਲਜਾਮ ਲਾਏ ਜਾ ਰਹੇ ਹਨ, ਉਹ ਪੈਸੇ ਪਿੰਡ ਦੇ ਤਲਾਕ ਕੇਸ ਦੇ ਹਨ, ਇਸ ਵਾਇਰਲ ਹੋਈ ਵੀਡੀਓ 'ਚ ਇਕ ਪੈਸਾ ਵੀ ਨਸ਼ੇ ਸਮੱਗਲਰ ਜਾਂ ਨਸ਼ਾ ਛੁਡਾਉਣ ਵਾਲੇ ਦਾ ਨਹੀਂ ਹੈ।ਕਾਂਗਰਸ ਜ਼ਿਲਾ ਜਲੰਧਰ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੇ ਕਾਂਗਰਸ ਦੇ ਭੋਗਪੁਰ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ 'ਤੇ ਨਸ਼ਾ ਸਮੱਗਲਰਾਂ ਨੂੰ ਐੱਸਟੀਐੱਫ ਕੋਲੋਂ ਬਚਾਉਣ ਲਈ ਪੈਸੇ ਮੰਗਣ ਦੇ ਲਾਏ ਦੋਸ਼ਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਕੀਤੀ ਸ਼ਿਕਾਇਤ ਉਹ ਜਾਂਚ ਕਰਵਾਉਣਗੇ, ਜੇ ਦੋਸ਼ ਸੱਚ ਸਾਬਤ ਹੋਏ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਹੋਵੇਗੀ।ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਦਿਹਾਤੀ ਨਵਜੋਤ ਸਿੰਘ ਮਾਹਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਐੱਸਟੀਐੱਫ ਦੇ ਨਾਂ 'ਤੇ ਪੁਲਿਸ ਦਾ ਅਕਸ ਖਰਾਬ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਬੂਤ ਮਿਲਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!