|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਨੌਕਰਾਂ ਨੇ ਕਾਰੋਬਾਰੀ ਦੇ ਘਰ ਕੀਤੀ ਚੋਰੀ, ਗਹਿਣੇ ਤੇ ਕੈਸ਼ ਲੈ ਕੇ ਫ਼ਰਾਰ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਸਰਾਭਾ ਨਗਰ ਵਿਖੇ ਵੱਡੇ ਕਾਰੋਬਾਰੀ ਸੁਧੀਰ ਨੰਦਾ ਦੇ ਘਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਚੋਰੀ ਘਰ 'ਚ ਰੱਖੇ ਗਏ 3 ਨੇਪਾਲੀ ਨੌਕਰਾਂ ਵੱਲੋਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਕਾਰੋਬਾਰੀ ਸੁਧੀਰ ਨੰਦਾ ਆਪਣੇ ਪਰਿਵਾਰ ਸਮੇਤ ਸ਼ਿਰੜੀ ਵਿਖੇ ਮੱਥਾ ਟੇਕਣ ਗਏ ਹੋਏ ਸਨ।

NRI Post Desk · 1696 ਦਿਨ ਪਹਿਲਾਂ · ਅੱਪਡੇਟ 1696 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਸਰਾਭਾ ਨਗਰ ਵਿਖੇ ਵੱਡੇ ਕਾਰੋਬਾਰੀ ਸੁਧੀਰ ਨੰਦਾ ਦੇ ਘਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਚੋਰੀ ਘਰ 'ਚ ਰੱਖੇ ਗਏ 3 ਨੇਪਾਲੀ ਨੌਕਰਾਂ ਵੱਲੋਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਕਾਰੋਬਾਰੀ ਸੁਧੀਰ ਨੰਦਾ ਆਪਣੇ ਪਰਿਵਾਰ ਸਮੇਤ ਸ਼ਿਰੜੀ ਵਿਖੇ ਮੱਥਾ ਟੇਕਣ ਗਏ ਹੋਏ ਸਨ।

ਸੰਬੰਧਿਤ ਖ਼ਬਰਾਂ

ਇਸ ਦੌਰਾਨ ਘਰ 'ਚ ਰਹਿ ਰਹੇ ਨੌਕਰਾਂ ਨਕੁਲ ਬਾਮ, ਮਹਿੰਦਰ ਬਾਮ ਅਤੇ ਗੰਗਾ ਬਾਮ ਨੇ ਘਰ ਦੇ ਲਾਕਰ ਤੋੜ ਕੇ ਲੱਖਾਂ ਦਾ ਸੋਨਾ, ਹੋਰ ਗਹਿਣੇ ਅਤੇ ਕੈਸ਼ ਚੋਰੀ ਕਰ ਲਿਆ ਅਤੇ ਫ਼ਰਾਰ ਹੋ ਗਏ। ਜਦੋਂ ਡਰਾਈਵਰ ਨੇ ਦੇਖਿਆ ਤਾਂ ਘਰ 'ਚ ਲਾਕਰ ਟੁੱਟੇ ਹੋਏ ਸਨ। ਇਸ ਤੋਂ ਬਾਅਦ ਉਸ ਨੇ ਸੁਧੀਰ ਨੰਦਾ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ। ਸੁਧੀਰ ਨੰਦਾ ਘਰ ਪਹੁੰਚਣ ਵਾਲੇ ਹਨ। ਪੁਲਿਸ ਨੇ ਤਿੰਨਾਂ ਨੌਕਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!