|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕੀ ਸੈਨੇਟਰ ਦਾ ਵੱਡਾ ਦੋਸ਼ - ਫੌਜ ਦੇ ਅਧਿਕਾਰੀ ਨੇ ਕੀਤਾ ਦੁਸ਼ਕਰਮ

ਵਾਸ਼ਿੰਗਟਨ , 07 ਮਾਰਚ ( NRI MEDIA )

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ , 07 ਮਾਰਚ ( NRI MEDIA )

ਅਮਰੀਕਾ ਵਿੱਚ ਇੱਕ ਰਿਪਬਲਿਕਨ ਸੀਨੇਟਰ ਨੇ ਸਨਸਨੀਖੇਜ ਖੁਲਾਸਾ ਕੀਤਾ ਹੈ ਜਿਸ ਤੋਂ ਬਾਅਦ ਅਮਰੀਕੀ ਸਿਆਸਤ ਵਿੱਚ ਹਲਚਲ ਹੈ , ਸੀਨੇਟਰ ਦਾ ਦੋਸ਼ ਹੈ ਕਿ ਜਦੋਂ ਉਹ ਮਿਲਟਰੀ ਵਿੱਚ ਕੰਮ ਕਰਦੀ ਸੀ ਤਾਂ ਉਸ ਸਮੇਂ ਦੌਰਾਨ ਉਨ੍ਹਾਂ ਦੇ ਇਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਨਾਲ ਦੁਸ਼ਕਰਮ ਕੀਤਾ ਸੀ , ਅਰੀਜ਼ੋਨਾ ਦੀ ਸੀਨੇਟਰ ਮਾਰਥਾ ਮੈਕਸਕੈਲੀ ਅਮਰੀਕੀ ਹਵਾਈ ਸੈਨਾ ਵਿੱਚ ਕੋਬੇਟ ਏਅਰਕਰਾਫਟ ਉਡਾਉਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਸੀ,ਉਨ੍ਹਾਂ ਦੇ ਇਸ ਤਰ੍ਹਾਂ ਦੇ ਦੋਸ਼ਾਂ ਨੇ ਇਕ ਵਾਰ ਫਿਰ ਅਮਰੀਕਾ ਦੀ ਫੌਜ ਵਿੱਚ ਹੁੰਦੇ ਔਰਤਾਂ ਦੇ ਸਰੀਰਕ ਸੋਸ਼ਣ ਦੇ ਮਾਮਲੇ ਨੂੰ ਉਜਾਗਰ ਕਰ ਦਿੱਤਾ ਹੈ |

ਸੰਬੰਧਿਤ ਖ਼ਬਰਾਂ

ਮੈਕਸਸੇਲੀ ਨੇ ਬੁੱਧਵਾਰ ਨੂੰ ਇਹ ਖੁਲਾਸਾ ਉਸ ਸਮੇਂ ਕੀਤਾ ਜਦੋਂ ਸੀਨੇਟ ਆਰਮਡ ਸਰਵਿਸਿਜ਼ ਸਬਕਮੇਟੀ ਮਿਲੀਟਰੀ ਵਿੱਚ ਦੁਸ਼ਕਰਮ ਕੇਸਾਂ ਦੀ ਸੁਣਵਾਈ ਕਰ ਰਹੀ ਸੀ , ਮੈਕਸਸੇਲੀ ਨੇ ਓਥੇ ਮਜੂਦ ਇਕ ਦੁਰਵਿਵਹਾਰ ਪੀੜਤ ਨੂੰ ਕਿਹਾ ਕਿ ਮੈ ਵੀ ਤੁਹਾਡੇ ਵਾਂਗ ਸਰੀਰਕ ਸੋਸ਼ਣ ਦਾ ਸ਼ਿਕਾਰ ਹੋਈ ਹਾਂ ਪਰ ਮੈ ਇਸਦੀ ਰਿਪੋਰਟ ਨਹੀਂ ਕੀਤੀ ,ਮੈਨੂੰ ਸਿਸਟਮ ਤੇ ਭਰੋਸਾ ਨਹੀਂ ਹੈ, ਮੈਂ ਤਾਂ ਏਅਰਫੋਰਸ ਦੀ ਨੌਕਰੀ ਕਰੀਬ ਹੀ ਛੱਡ ਦਿੱਤੀ ਸੀ |

ਉਨ੍ਹਾਂ ਕਿਹਾ ਕਿ ਮੈਨੂੰ ਲੱਗਾ ਕਿ ਕਈ ਹੋਰ ਪੀੜਿਤਾਂ ਦੇ ਵਾਂਗ ਸਿਸਟਮ ਦੁਬਾਰਾ ਮੇਰੇ ਨਾਲ ਬਦਤਮੀਜ਼ੀ ਕਰ ਰਿਹਾ ਹੈ, ਪਰ ਮੈਂ ਨਹੀਂ ਛੱਡਿਆ ਅਤੇ ਨੌਕਰੀ ਵਿੱਚ ਬਣੀ ਰਹੀ , ਉਨ੍ਹਾਂ ਨੇ ਮਿਲਟਰੀ ਵਿਚ ਆਪਣੇ ਆਪ ਨਾਲ ਹੋਏ ਇਸ ਦੁਸ਼ਕਰਮ ਨੂੰ ਨਾਜ਼ਾਇਜ਼ ਅਤੇ ਨਿੱਜੀ ਮਾਮਲਾ ਦੱਸਿਆ , ਉਨ੍ਹਾਂ ਕਿਹਾ ਕਿ ਮਿਲਟਰੀ ਵਿੱਚ ਸਰੀਰਕ ਸੋਸ਼ਣ ਦੇ ਕੇਸਾਂ ਦੀ ਰੋਕਥਾਮ ਲਈ ਸਾਨੂੰ ਕਾਫੀ ਅੱਗੇ ਆਉਣਾ ਪੈਣਾ ਹੈ ਅਤੇ ਹੁਣ ਬਹੁਤ ਲੰਬਾ ਅਤੇ ਸਖ਼ਤ ਨਿਰਣਾ ਕਰਨਾ ਹੈ ਹਾਲਾਂਕਿ ਮੈਕਸੈਲੀ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨਾਲ ਬਦਸਲੂਕੀ ਕਰਨ ਵਾਲੇ ਅਧਿਕਾਰੀ ਕੌਣ ਹਨ |

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!