ਬਿਆਸ (ਇੰਦਰਜੀਤ ਸਿੰਘ) : ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਸ਼ਬਨਮ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਸ਼ਬਨਮ ਢਿੱਲੋਂ ਇਲਾਜ ਕਰਵਾਉਣ ਲੰਡਨ ਗਏ ਹੋਏ ਸਨ ਤੇ ਉੱਥੇ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।
ਸੰਬੰਧਿਤ ਖ਼ਬਰਾਂ
ਖ਼ਬਰ ਆਉਂਦਿਆਂ ਹੀ ਡੇਰਾ ਬਿਆਸ ਸ਼ਰਧਾਲੂਆਂ 'ਚ ਸੋਗ ਦੀ ਲਹਿਰ ਹੈ।ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਦਾ ਲੰਡਨ ਦੇ ਬੈੱਡਫੋਰਡ ਹਸਪਤਾਲ 'ਚ ਪੇਟ ਦੀ ਬਿਮਾਰੀ ਦਾ ਬੀਤੇ ਦਿਨੀਂ ਆਪ੍ਰੇਸ਼ਨ ਹੋਇਆ ਸੀ। ਹਾਲਾਂਕਿ ਆਪ੍ਰੇਸ਼ਨ ਸਫਲ ਹੋ ਗਿਆ ਸੀ ਪਰ ਉਸ ਤੋਂ ਬਾਅਦ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ। ਦੇਹ ਅੱਜ ਰਾਤ ਲੰਡਨ ਤੋਂ ਭਾਰਤ ਲਿਆਂਦੀ ਜਾਵੇਗੀ ਤੇ ਇੱਥੇ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ।



