|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਬੰਗਲਾਦੇਸ਼ੀ ਟੀਮ ਦੀ ਵਨ-ਡੇ 'ਚ ਸ਼ਰਮਨਾਕ ਹਾਰ, ਤਮੀਮ ਨੇ ਕਿਹਾ.....

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੰਗਲਾਦੇਸ਼ੀ ਟੀਮ ਨੂੰ ਦੂਜੇ ਹੀ ਵਨ-ਡੇ 'ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਵਨ-ਡੇ 'ਚ 300 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੰਗਲਾਦੇਸ਼ ਦੇ ਬੱਲੇਬਾਜ਼ ਦੂਜੇ ਵਨ-ਡੇ ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ ਰਬਾਡਾ ਦੀ ਰਫ਼ਤਾਰ ਨੂੰ ਸਮਝ ਨਹੀਂ ਸਕੇ। 34 ਦੌੜਾਂ 'ਤੇ ਪੰਜ ਵਿਕਟਾਂ ਗੁਆਉਣ ਵਾਲੀ ਬੰਗਲਾਦੇਸ਼ੀ ਟੀਮ 194 ਦੌੜਾਂ ਤਕ ਤਾਂ ਪੁ

NRI Post Desk · 1711 ਦਿਨ ਪਹਿਲਾਂ · ਅੱਪਡੇਟ 1711 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੰਗਲਾਦੇਸ਼ੀ ਟੀਮ ਦੀ ਵਨ-ਡੇ 'ਚ ਸ਼ਰਮਨਾਕ ਹਾਰ, ਤਮੀਮ ਨੇ ਕਿਹਾ.....
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੰਗਲਾਦੇਸ਼ੀ ਟੀਮ ਨੂੰ ਦੂਜੇ ਹੀ ਵਨ-ਡੇ 'ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਵਨ-ਡੇ 'ਚ 300 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੰਗਲਾਦੇਸ਼ ਦੇ ਬੱਲੇਬਾਜ਼ ਦੂਜੇ ਵਨ-ਡੇ ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ ਰਬਾਡਾ ਦੀ ਰਫ਼ਤਾਰ ਨੂੰ ਸਮਝ ਨਹੀਂ ਸਕੇ। 34 ਦੌੜਾਂ 'ਤੇ ਪੰਜ ਵਿਕਟਾਂ ਗੁਆਉਣ ਵਾਲੀ ਬੰਗਲਾਦੇਸ਼ੀ ਟੀਮ 194 ਦੌੜਾਂ ਤਕ ਤਾਂ ਪੁੱਜੀ ਪਰ ਦੱਖਣੀ ਅਫ਼ਰੀਕੀ ਬੱਲੇਬਾਜ਼ਾਂ ਨੂੰ ਟੀਚੇ ਤਕ ਪਹੁੰਚਣ ਤੋਂ ਨਹੀਂ ਰੋਕ ਸਕੀ।

ਸੰਬੰਧਿਤ ਖ਼ਬਰਾਂ

ਮੈਚ ਗੁਆਉਣ ਦੇ ਬਾਅਦ ਬੰਗਲਾਦੇਸ਼ ਦੇ ਕਪਤਾਨ ਤਮੀਮ ਇਕਬਾਲ ਨੇ ਕਿਹਾ ਕਿ ਸਾਡੇ ਕੋਲ ਰਫ਼ਤਾਰ ਤੇ ਉਛਾਲ ਹੋ ਸਕਦਾ ਸੀ ਪਰ ਇਸ ਨੂੰ ਲਾਗੂ ਕਰਨਾ ਮੁਸ਼ਕਲ ਕੰਮ ਹੈ। ਸਾਨੂੰ ਖ਼ੁਦ ਨੂੰ ਥੋੜ੍ਹਾ ਬਿਹਤਰ ਕਰਨਾ ਹੋਵੇਗਾ। ਸ਼ਾਇਦ 230-240 ਪ੍ਰਾਪਤ ਕਰਦੇ ਤਾਂ ਮੈਚ 'ਚ ਅਸਲ ਮੁਕਾਬਲਾ ਹੁੰਦਾ।

ਸਾਨੂੰ ਇੱਥੇ ਖੇਡਣ ਦਾ ਜ਼ਿਆਦਾ ਤਜਰਬਾ ਨਹੀਂ ਹੈ। ਅੰਕੜੇ ਜੋ ਕਹਿੰਦੇ ਹਨ, ਅਸੀਂ ਉਸ 'ਤੇ ਚਲਦੇ ਹਾਂ ਤੇ ਅੰਕੜੇ ਕਹਿੰਦੇ ਹਨ ਕਿ ਪਹਿਲਾਂ ਬੱਲੇਬਾਜ਼ੀ ਕਰਨ ਨਾਲ ਇੱਥੇ ਟੀਮ ਜਿੱਤ ਜਾਂਦੀ ਹੈ। ਅਸੀਂ ਯਕੀਨੀ ਤੌਰ 'ਤੇ ਕੁਝ ਗ਼ਲਤੀਆਂ ਕੀਤੀਆਂ ਹਨ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਅਫਰੀਕੀ ਗੇਂਦਬਾਜ਼ ਪਹਿਲੇ 10 ਓਵਰਾਂ 'ਚ ਬਹੁਤ ਮੁਸ਼ਕਲ ਹੁੰਦੇ ਹਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!