ਟੋਰਾਂਟੋ ( ਮੀਡਿਆ ਡੈਸਕ )
ਮੀਡਿਆ ਐਨਆਰਆਈ ਹਰ ਹਫ਼ਤੇ ਆਪਣੇ ਦਰਸ਼ਕਾਂ ਲਈ ਲੈ ਕੇ ਆਉਂਦਾ ਹੈ ਇਕ ਖਾਸ ਪੰਜਾਬੀ ਕਵਿਤਾ , ਇਸ ਵਾਰ ਦੀ ਕਵਿਤਾ ਵਿੱਚ ਇਕ ਲੜਕੀ ਵਲੋਂ ਧੋਖਾ ਦੇ ਜਾਣ ਵਾਲੇ ਉਸਦੇ ਹਮਸਫ਼ਰ ਲਈ ਕੁਝ ਅਲਫਾਜ਼ ਲਿਖੇ ਗਏ ਹਨ , ਪਿਆਰ ਦਾ ਰਿਸ਼ਤਾ ਪਾਕ ਸਾਫ਼ ਅਤੇ ਗੂੜਾ ਹੁੰਦਾ ਹੈ ਪਰ ਇਸਦੇ ਟੁੱਟਣ ਤੇ ਜੋ ਚੋਟ ਲੱਗਦੀ ਹੈ , ਉਸਦਾ ਅਸਰ ਗਹਿਰੇ ਜ਼ਖਮ ਦੇ ਵਾਂਗ ਹੁੰਦਾ ਹੈ , ਇਸ ਨੂੰ ਹੀ ਸੱਚ ਕਰਦੀਆਂ ਅੱਜ ਦੀਆਂ ਕੁਝ ਸਤਰਾਂ -
ਕਵਿਤਾ - ਸਬਕ
ਸੋਚ ਜੇ ਮੈਂ ਨਾਲ ਨਾ ਹੁੰਦੀ ਪਰਛਾਈ ਬਣਕੇ
ਤੇ ਕਿਨੈ ਤੇਰੇ ਨਾਲ ਖੜਨਾ ਸੀ ?
ਤੇ ਕਿਨੈ ਤੈਨੂੰ ਸਹਾਰਾ ਦੇਣਾ ਸੀ ?
ਤੂੰ ਤਾਂ ਮੇਰੀ ਹਰ Feeling ਨੂੰ ਠੁਕਰਾਉਂਦਾ ਰਿਹਾ
ਹਰ ਸ਼ੌਂਕ ਮੇਥੋ ਪੁਗਾਉਂਦਾ ਰਿਹਾ
ਗੱਲ ਗੱਲ ਤੇ ਟਿੱਚਰਾਂ
ਤੇ ਹਰ ਪਲ ਸੁਣਾਉਂਦਾ ਰਿਹਾ
ਪਰ ਸੱਚ ਦੱਸੀ ਮੈਨੂੰ ਛੱਡ ਹੋਰ
ਕਿਹਨੂੰ ਮਨਾਉਂਦਾ ਰਿਹਾ ?
ਮੈਨੂੰ ਛੱਡ ਹੋਰ
ਕਿਹਨੂੰ ਮਨਾਉਂਦਾ ਰਿਹਾ ?
ਹਰ ਗੱਲ ਯਾਦ ਏ ਮੈਨੂੰ ,
ਹਰ ਪਲ ਯਾਦ ਏ ਮੈਨੂੰ ,
ਤੂੰ ਕੀ ਕੀਤਾ ਮੇਰੇ ਲਈ ,
ਮੈਂ ਕੀ ਕੀਤਾ ਤੇਰੇ ਲਈ ,
ਸੰਬੰਧਿਤ ਖ਼ਬਰਾਂ
ਤੂੰ ਤੇ ਮੇਰੇ ਅਥਰੂ ਦੇਖ ਰੌਣ ਲੱਗਦਾ ਸੀ
ਛੋਟੀ ਗੱਲ ਉੱਤੇ ਏਨਾ ਮਨਾਉਂਦਾ ਸੀ
ਗਾਣਾ ਨਹੀਂ ਸੀ ਆਉਂਦਾ
ਪਰ ਫੇਰ ਵੀ ਗਾਉਂਦਾ ਰਿਹਾ
ਪਰ ਸੱਚ ਦੱਸੀ ਮੇਰੇ ਨਾਲ - ਨਾਲ
ਹੋਰ ਕਿਹਨੂੰ ਮਨਾਉਂਦਾ ਰਿਹਾ ?
ਹੋਰ ਕਿਹਨੂੰ ਮਨਾਉਂਦਾ ਰਿਹਾ ?
ਤੇਰੇ ਹਾਂ ਵਿੱਚ ਹਾਂ
ਤੇਰੇ ਨਾ ਵਿੱਚ ਨਾ
ਹਰ ਸਮੇਂ ਮਿਲਾਉਂਦੀ ਰਹੀ
ਜਿੱਥੇ ਗ਼ਲਤ ਓਥੇ ਪਰਦਾ ਵੀ ਪਾਉਂਦੀ ਰਹੀ
ਏਨਾ ਗੂੜਾ ਪਿਆਰ ਝੱਟ ਫਿੱਕਾ ਪਾ ਗਿਆ
ਅੰਬਰਾਂ 'ਚ ਸੀ , ਫ਼ਰਸ਼ ਤੇ ਲਾ ਗਿਆ
ਆਪਣਿਆਂ ਤੋਂ ਬਚੋ ,
ਗੈਰ ਦਿੰਦੇ ਨਹੀਓ ਧੋਖਾ
ਜਾਂਦੇ ਹੋਏ ....ਇਹ ਸਬਕ ਸਿਖਾ ਗਿਆ
ਜਾਂਦੇ ਹੋਏ ....ਇਹ ਸਬਕ ਸਿਖਾ ਗਿਆ
( POEM BY - TARUN )






