|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਸ਼ੱਟਡਾਊਨ ਸੰਕਟ ਖਤਮ! ਸੈਨੇਟ ਨੇ ਮਨਜ਼ੂਰ ਕੀਤਾ ਮੁੱਖ ਬਿੱਲ

ਵਾਸ਼ਿੰਗਟਨ (ਪਾਇਲ): ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਨੇ ਸਰਕਾਰੀ ਸ਼ੱਟਡਾਊਨ ਖਤਮ ਕਰਨ ਲਈ ਸੋਮਵਾਰ ਨੂੰ ਬਿੱਲ ਪਾਸ ਕਰ ਦਿੱਤਾ ਤੇ ਇਸ ਦੇ ਨਾਲ ਹੀ ਇਤਿਹਾਸ ਦਾ ਸਭ ਤੋਂ ਲੰਮਾ ਸ਼ੱਟਡਾਊਨ ਖ਼ਤਮ ਹੋਣ ਦੇ ਨੇੜੇ ਪਹੁੰਚ ਗਿਆ। ਡੈਮੋਕਰੈਟਾਂ ਦੇ ਛੋਟੇ ਗਰੁੱਪ ਨੇ ਆਪਣੀ ਪਾਰਟੀ ਵਿੱਚ ਤਿੱਖੀ ਆਲੋਚਨਾ ਦੇ ਬਾਵਜੂਦ ਰਿਪਬਲਿਕਨਾਂ ਨਾਲ ਸਮਝੌਤੇ ਦੀ ਪੁਸ਼ਟੀ ਕੀਤੀ ਜਿਸ ਦੀ ਮਦਦ ਨਾਲ ਬ

NRI Post Desk · 382 ਦਿਨ ਪਹਿਲਾਂ · ਅੱਪਡੇਟ 382 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸ਼ੱਟਡਾਊਨ ਸੰਕਟ ਖਤਮ! ਸੈਨੇਟ ਨੇ ਮਨਜ਼ੂਰ ਕੀਤਾ ਮੁੱਖ ਬਿੱਲ
📷 NRI Post Desk

ਵਾਸ਼ਿੰਗਟਨ (ਪਾਇਲ): ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਨੇ ਸਰਕਾਰੀ ਸ਼ੱਟਡਾਊਨ ਖਤਮ ਕਰਨ ਲਈ ਸੋਮਵਾਰ ਨੂੰ ਬਿੱਲ ਪਾਸ ਕਰ ਦਿੱਤਾ ਤੇ ਇਸ ਦੇ ਨਾਲ ਹੀ ਇਤਿਹਾਸ ਦਾ ਸਭ ਤੋਂ ਲੰਮਾ ਸ਼ੱਟਡਾਊਨ ਖ਼ਤਮ ਹੋਣ ਦੇ ਨੇੜੇ ਪਹੁੰਚ ਗਿਆ। ਡੈਮੋਕਰੈਟਾਂ ਦੇ ਛੋਟੇ ਗਰੁੱਪ ਨੇ ਆਪਣੀ ਪਾਰਟੀ ਵਿੱਚ ਤਿੱਖੀ ਆਲੋਚਨਾ ਦੇ ਬਾਵਜੂਦ ਰਿਪਬਲਿਕਨਾਂ ਨਾਲ ਸਮਝੌਤੇ ਦੀ ਪੁਸ਼ਟੀ ਕੀਤੀ ਜਿਸ ਦੀ ਮਦਦ ਨਾਲ ਬਿੱਲ ਪਾਸ ਹੋਇਆ। ਲੰਘੇ 41 ਦਿਨਾਂ ਤੋਂ ਜਾਰੀ ਸ਼ੱਟਡਾਊਨ ਕੁਝ ਹੋਰ ਦਿਨ ਜਾਰੀ ਰਹਿ ਸਕਦਾ ਹੈ ਕਿਉਂਕਿ ਸੰਸਦ ਦੇ ਹੇਠਲੇ ਸਦਨ (ਪ੍ਰਤੀਨਿਧ ਸਭਾ) ਦੇ ਮੈਂਬਰ ਸਤੰਬਰ ਦੇ ਅੱਧ ਤੋਂ ਛੁੱਟੀ ’ਤੇ ਹਨ। ਉਹ ਬਿੱਲ ’ਤੇ ਮਤਦਾਨ ਲਈ ਵਾਸ਼ਿੰਗਟਨ ਮੁੜਨਗੇ। ਰਾਸ਼ਟਰਪਤੀ ਡੋਨਲਡ ਟਰੰਪ ਨੇ ਬਿੱਲ ਦੀ ਹਮਾਇਤ ’ਚ ਸੰਕੇਤ ਦਿੰਦਿਆਂ ਸੋਮਵਾਰ ਨੂੰ ਕਿਹਾ ਸੀ, ‘‘ਅਸੀਂ ਜਲਦੀ ਹੀ ਸ਼ੱਟਡਾਊਨ ਖਤਮ ਕਰਾਂਗੇ।’’

ਸੰਬੰਧਿਤ ਖ਼ਬਰਾਂ

ਦਰਅਸਲ ਡੈਮੋਕ੍ਰੈਟਿਕ ਆਗੂਆਂ ਦੇ ਇੱਕ ਗਰੁੱਪ ਨੇ ਸਿਹਤ ਦੇਖਭਾਲ ਸਬਸਿਡੀ ਦੇ ਵਿਸਥਾਰ ਦੀ ਗਾਰੰਟੀ ਤੋਂ ਬਿਨਾਂ ਚਰਚਾ ਕਰਨ ’ਤੇ ਸਹਿਮਤੀ ਜਤਾਈ, ਜਿਸ ’ਤੇ ਪਾਰਟੀ ਦੇ ਕਈ ਮੈਂਬਰ ਨਾਰਾਜ਼ ਹੋ ਗਏ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਅਮਰੀਕੀ ਲੋਕ ਚਾਹੁੰਦੇ ਹਨ ਕਿ ਸਬਸਿਡੀ ਨੂੰ ਲੈ ਕੇ ਲੜਾਈ ਜਾਰੀ ਰੱਖੀ ਜਾਵੇ। ਸੈਨੇਟ ਵਿੱਚ ਸਰਕਾਰ ਦੇ ਕੰਮਕਾਜ ਨੂੰ ਵਿੱਤੀ ਫੰਡਿੰਗ ਕਰਨ ਦੇ ਮਕਸਦ ਨਾਲ ਸਮਝੌਤਾ ਬਿੱਲ 40 ਦੇ ਮੁਕਾਬਲੇ 60 ਵੋਟਾਂ ਨਾਲ ਪਾਸ ਹੋ ਗਿਆ।

ਦੱਸ ਦਇਏ ਕਿ ਡੈਮੋਕਰੈਟ ਆਗੂ ਮੰਗ ਕਰ ਰਹੇ ਸਨ ਕਿ ਰਿਪਬਲਿਕਨ ਆਗੂ ਪਹਿਲੀ ਜਨਵਰੀ ਨੂੰ ਖਤਮ ਹੋ ਰਹੇ ਸਿਹਤ ਦੇਖਭਾਲ ਟੈਕਸ ਕਰੈਡਿਟ ਦੀ ਮਿਆਦ ਵਧਾਉਣ ਲਈ ਉਨ੍ਹਾਂ ਨਾਲ ਗੱਲਬਾਤ ਕਰਨ ਪਰ ਰਿਪਬਲਿਕਨ ਆਗੂਆਂ ਨੇ ਅਜਿਹਾ ਨਹੀਂ ਕੀਤਾ। ਇਸੇ ਦੌਰਾਨ ਪ੍ਰਤੀਨਿਧ ਸਭਾ ਦੇ ਸਪੀਕਰ ਮਾਈਕ ਜੌਹਨਸਨ ਨੇ ਸੰਸਦ ਮੈਂਬਰਾਂ ਨੂੰ ਤਰੁੰਤ ਵਾਸ਼ਿੰਗਟਨ ਮੁੜਨ ਦੀ ਅਪੀਲ ਕੀਤੀ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸ਼ੱਟਡਾਊਨ ਸੰਕਟ ਖਤਮ! ਸੈਨੇਟ ਨੇ ਮਨਜ਼ੂਰ ਕੀਤਾ ਮੁੱਖ ਬਿੱਲ — NRI Post